ਪੁਲਾੜ ''ਚ ਰਚਿਆ ਇਤਿਹਾਸ, ਤਿਆਂਗੋਂਗ ਸਟੇਸ਼ਨ ''ਤੇ ਪਹੁੰਚਣ ਵਾਲਾ ਪਹਿਲਾ ਪਾਕਿਸਤਾਨੀ ਬਣਿਆ ਮੁਹੰਮਦ ਜ਼ੀਸ਼ਾਨ ਅਲੀ

Thursday, Nov 26, 2026 - 03:53 AM (IST)

ਪੁਲਾੜ ''ਚ ਰਚਿਆ ਇਤਿਹਾਸ, ਤਿਆਂਗੋਂਗ ਸਟੇਸ਼ਨ ''ਤੇ ਪਹੁੰਚਣ ਵਾਲਾ ਪਹਿਲਾ ਪਾਕਿਸਤਾਨੀ ਬਣਿਆ ਮੁਹੰਮਦ ਜ਼ੀਸ਼ਾਨ ਅਲੀ

ਬੀਜਿੰਗ/ਜੀਕੁਆਨ (ਏਜੰਸੀ) : ਚੀਨ ਨੇ ਬੁੱਧਵਾਰ ਨੂੰ ਆਪਣੇ ਮਨੁੱਖੀ ਪੁਲਾੜ ਜਹਾਜ਼ ‘ਸ਼ੇਨਜ਼ੋਊ-24’ ਦੀ ਸਫ਼ਲ ਲਾਂਚਿੰਗ ਕੀਤੀ। ਇਸ ਵਿਚ ਪਾਕਿਸਤਾਨ ਦੇ ਮੁਹੰਮਦ ਜ਼ੀਸ਼ਾਨ ਅਲੀ ਸਮੇਤ 3 ਪੁਲਾੜ ਯਾਤਰੀ ਸਵਾਰ ਹਨ। ਅਲੀ ਚੀਨ ਦੇ ਮਨੁੱਖੀ ਪੁਲਾੜ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਪਹਿਲੇ ਵਿਦੇਸ਼ੀ ਨਾਗਰਿਕ ਅਤੇ ਤਿਆਂਗੋਂਗ ਪੁਲਾੜ ਸਟੇਸ਼ਨ ਉੱਤੇ ਪਹੁੰਚਣ ਵਾਲੇ ਪਹਿਲੇ ਪਾਕਿਸਤਾਨੀ ਪੁਲਾੜ ਯਾਤਰੀ ਹਨ। ‘ਲੌਂਗ ਮਾਰਚ-2ਐੱਫ਼’ ਰਾਕੇਟ ਦੀ ਮਦਦ ਨਾਲ ਜਹਾਜ਼ ਨੂੰ ਉੱਤਰ-ਪੱਛਮੀ ਚੀਨ ਦੇ ਜੀਕੁਆਨ ਸੈਟੇਲਾਈਟ ਲਾਂਚ ਸੈਂਟਰ ਤੋਂ ਰਵਾਨਾ ਕੀਤਾ ਗਿਆ। ਅਧਿਕਾਰੀਆਂ ਨੇ ਕੁਝ ਹੀ ਮਿੰਟਾਂ ਵਿਚ ਲਾਂਚ ਨੂੰ ਸਫ਼ਲ ਐਲਾਨ ਦਿੱਤਾ। ਟੀਮ ਵਿਚ ਮਿਸ਼ਨ ਕਮਾਂਡਰ ਤਾਂਗ ਹੋਂਗਬੋ, ਫਲਾਈਟ ਇੰਜੀਨੀਅਰ ਵੂ ਯੀ ਅਤੇ ਪਾਕਿਸਤਾਨੀ ਪੁਲਾੜ ਯਾਤਰੀ ਜ਼ੀਸ਼ਾਨ ਅਲੀ ਸ਼ਾਮਲ ਹਨ।

ਇਹ ਵੀ ਪੜ੍ਹੋ : ਅਮਰੀਕਾ ਦਾ ਨਵਾਂ ਟੈਰਿਫ ਬੰਬ: ਭਾਰਤ ਸਮੇਤ 6 ਦੇਸ਼ਾਂ 'ਤੇ 25% ਤੇ ਚੀਨ 'ਤੇ 40% ਟੈਕਸ ਲਗਾਉਣ ਦਾ ਪ੍ਰਸਤਾਵ

ਜਹਾਜ਼ ਦੇ ਲੱਗਭਗ 3 ਘੰਟਿਆਂ ਵਿਚ ਤਿਆਂਗੋਂਗ ਪੁਲਾੜ ਸਟੇਸ਼ਨ ਨਾਲ ਜੁੜਨ ਦੀ ਸੰਭਾਵਨਾ ਹੈ। ਅਲੀ ਲੱਗਭਗ ਇਕ ਹਫ਼ਤੇ ਬਾਅਦ ‘ਸ਼ੇਨਜ਼ੋਊ-23’ ਰਾਹੀਂ ਧਰਤੀ ਉੱਤੇ ਵਾਪਸ ਪਰਤਣਗੇ। ਮਿਸ਼ਨ ਦੌਰਾਨ 90 ਤੋਂ ਵੱਧ ਵਿਗਿਆਨਕ ਪ੍ਰਯੋਗ ਅਤੇ ਤਕਨੀਕੀ ਜਾਂਚਾਂ ਕੀਤੇ ਜਾਣ ਦੀ ਯੋਜਨਾ ਹੈ। ਇਸ ਦਾ ਮਕਸਦ ਸਟੇਸ਼ਨ ਦਾ ਨਿਯਮਿਤ ਸੰਚਾਲਨ, ਰੱਖ-ਰਖਾਅ ਅਤੇ ਖੋਜ ਗਤੀਵਿਧੀਆਂ ਜਾਰੀ ਰੱਖਣਾ ਵੀ ਹੈ। ਇਹ ਉਡਾਣ ਫ਼ਰਵਰੀ 2025 ਵਿਚ ਚੀਨ ਅਤੇ ਪਾਕਿਸਤਾਨ ਵਿਚਕਾਰ ਹੋਏ ਸਮਝੌਤੇ ਦਾ ਨਤੀਜਾ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਇਸ ਨੂੰ ਕੌਮੀ ਮਾਣ ਦਾ ਪ੍ਰਤੀਕ ਦੱਸਦਿਆਂ ਚੀਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇਕ ਪੁਲਾੜ ਯਾਤਰੀ ਨਹੀਂ, ਸਗੋਂ ਪੂਰੇ ਪਾਕਿਸਤਾਨ ਦੀ ਪ੍ਰਾਪਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Sandeep Kumar

Content Editor

Related News