MDH ਅਤੇ Everest ਦੀਆਂ ਵਧੀਆਂ ਮੁਸੀਬਤਾਂ, ਅਮਰੀਕਾ ਨੇ 31 ਫ਼ੀਸਦੀ ਮਸਾਲੇ ਵਾਪਸ ਭੇਜੇ

Tuesday, Apr 30, 2024 - 11:53 AM (IST)

MDH ਅਤੇ Everest ਦੀਆਂ ਵਧੀਆਂ ਮੁਸੀਬਤਾਂ, ਅਮਰੀਕਾ ਨੇ 31 ਫ਼ੀਸਦੀ ਮਸਾਲੇ ਵਾਪਸ ਭੇਜੇ

ਨਵੀਂ ਦਿੱਲੀ (ਇੰਟ.) - ਭਾਰਤੀ ਮਸਾਲਾ ਨਿਰਮਾਤਾਵਾਂ ਐੱਮ. ਡੀ. ਐੱਚ. ਅਤੇ ਐਵਰੈਸਟ ਦੇ ਕੁਝ ਉਤਪਾਦਾਂ ਨੂੰ ਲੈ ਕੇ ਲਗਾਤਾਰ ਚਿੰਤਾ ਪ੍ਰਗਟਾਈ ਜਾ ਰਹੀ ਹੈ। MDH ਅਤੇ ਐਵਰੈਸਟ ਦੀਆਂ ਮੁਸੀਬਤਾਂ ਲਗਾਤਾਰ ਵੱਧ ਰਹੀਆਂ ਹਨ। ਇਸ ਦਰਮਿਆਨ ਇਨ੍ਹਾਂ ਚਿੰਤਾਵਾਂ ਕਾਰਨ ਸਾਲਮੋਨੇਲਾ ਗੰਦਗੀ ਕਾਰਨ ਸੰਯੁਕਤ ਰਾਜ ਅਮਰੀਕਾ ’ਚ ਮਹਾਸ਼ਿਆਂ ਦੀ ਹੱਟੀ (ਐੱਮ. ਡੀ. ਐੱਚ.) ਪ੍ਰਾਈਵੇਟ ਲਿਮਟਿਡ ਵੱਲੋਂ ਬਰਾਮਦ ਕੀਤੇ ਗਏ ਮਸਾਲਿਆਂ ਨਾਲ ਸਬੰਧਤ ਸ਼ਿਪਮੈਂਟ ਲਈ ਇਨਕਾਰ ਦਰਾਂ ’ਚ ਵਾਧਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ - ਬਾਬਾ ਰਾਮਦੇਵ ਨੂੰ ਵੱਡਾ ਝਟਕਾ, ਉੱਤਰਾਖੰਡ ਸਰਕਾਰ ਨੇ ਪਤੰਜਲੀ ਦੇ 14 ਉਤਪਾਦਾਂ 'ਤੇ ਲਾਈ ਪਾਬੰਦੀ

ਇਕ ਰਿਪੋਰਟ ਮੁਤਾਬਕ ਪਿਛਲੇ 6 ਮਹੀਨਿਆਂ ’ਚ ਅਮਰੀਕੀ ਕਸਟਮ ਡਿਊਟੀ ਅਧਿਕਾਰੀਆਂ ਨੇ ਐੱਮ. ਡੀ. ਐੱਚ. ਦੇ 31 ਫ਼ੀਸਦੀ ਮਸਾਲਿਆਂ ਦੀ ਸ਼ਿਪਮੈਂਟ ਨੂੰ ਨਾ-ਮਨਜ਼ੂਰ ਕਰ ਦਿੱਤਾ, ਜਦਕਿ ਪਿਛਲੇ ਸਾਲ ਇਹ 15 ਫ਼ੀਸਦੀ ਸੀ। ਸਾਲਮੋਨੇਲਾ ਗੰਦਗੀ ’ਤੇ ਇਨਕਾਰ ਦਰਾਂ ’ਚ ਵਾਧਾ ਅਜਿਹੇ ਸਮੇਂ ’ਚ ਹੋਇਆ ਹੈ, ਜਦੋਂ ਸਿੰਗਾਪੁਰ ਅਤੇ ਹਾਂਗਕਾਂਗ ਦੋਵਾਂ ਨੇ ਮਸਾਲੇ ਦੇ ਮਿਸ਼ਰਣ ’ਚ ਪਾਏ ਜਾਣ ਵਾਲੇ ਕਥਿਤ ਕਾਰਸੀਨੋਜੈਨਿਕ ਕੀਟਨਾਸ਼ਕਾਂ ਨੂੰ ਲੈ ਕੇ ਐੱਮ. ਡੀ. ਐੱਚ. ਅਤੇ ਐਵਰੈਸਟ ਫੂਡ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਦੀਆਂ ਕੁਝ ਵਸਤਾਂ ਦੀ ਵਿਕਰੀ ਰੋਕ ਦਿੱਤੀ ਸੀ।

ਇਹ ਵੀ ਪੜ੍ਹੋ - ਦੂਜੇ ਬੈਂਕਾਂ ਦੇ ATM ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਬੁਰੀ ਖ਼ਬਰ, ਲੱਗ ਸਕਦੈ ਵੱਡਾ ਝਟਕਾ

ਇਕ ਰਿਪੋਰਟ ਦੱਸਦੀ ਹੈ ਕਿ ਯੂ. ਐੱਸ. ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ. ਡੀ. ਏ.) ਐੱਮ. ਡੀ. ਐੱਚ. ਅਤੇ ਐਵਰੈਸਟ ਉਤਪਾਦਾਂ ਬਾਰੇ ਜਾਣਕਾਰੀ ਇਕੱਠੀ ਕਰ ਰਿਹਾ ਹੈ। ਐੱਫ. ਡੀ. ਏ. ਦੇ ਇਕ ਬੁਲਾਰੇ ਨੇ ਸ਼ੁੱਕਰਵਾਰ ਨੂੰ ਕਿਹਾ, ‘‘ਐੱਫ. ਡੀ. ਏ. ਰਿਪੋਰਟਾਂ ਤੋਂ ਜਾਣੂ ਹੈ ਅਤੇ ਸਥਿਤੀ ਬਾਰੇ ਵਾਧੂ ਜਾਣਕਾਰੀ ਇਕੱਠੀ ਕਰ ਰਿਹਾ ਹੈ।’’ ਹਾਂਗਕਾਂਗ ਅਤੇ ਸਿੰਗਾਪੁਰ ਦੇ ਕਦਮਾਂ ਤੋਂ ਬਾਅਦ, ਭਾਰਤ ’ਚ ਦੋ ਸਭ ਤੋਂ ਮਸ਼ਹੂਰ ਮਸਾਲਾ ਬ੍ਰਾਂਡ ਵੀ ਗੁਣਵੱਤਾ ਦੇ ਮਾਪਦੰਡਾਂ ਲਈ ਭਾਰਤੀ ਰੈਗੂਲੇਟਰ ਦੀ ਜਾਂਚ ਦੇ ਘੇਰੇ ’ਚ ਹਨ।

ਇਹ ਵੀ ਪੜ੍ਹੋ - ਸੋਨੇ ਦੀਆਂ ਕੀਮਤਾਂ 'ਚ ਗਿਰਾਵਟ, ਚਾਂਦੀ ਵੀ ਹੋਈ ਸਸਤੀ, ਖਰੀਦਦਾਰੀ ਤੋਂ ਪਹਿਲਾਂ ਚੈੱਕ ਕਰੋ ਅੱਜ ਦਾ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News