ਮੇਅ ਦੀ ਵਿਰੋਧੀ ਧਿਰ ਦੀ ਪਾਰਟੀ ਨਾਲ ਬ੍ਰੈਗਜ਼ਿਟ 'ਤੇ ਗੱਲਬਾਤ
Saturday, Apr 06, 2019 - 09:44 PM (IST)

ਲੰਡਨ - ਬ੍ਰਿਟੇਨ ਦੀ ਵਿਰੋਧੀ ਧਿਰ ਦੀ ਲੇਬਰ ਪਾਰਟੀ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਬ੍ਰੈਗਜ਼ਿਟ ਡੀਲ 'ਤੇ ਸਰਕਾਰ ਨਾਲ ਗੱਲਬਾਤ ਅੱਗੇ ਨਹੀਂ ਵੱਧ ਪਾਈ ਹੈ। ਅਜਿਹਾ ਇਸ ਲਈ ਹੋਇਆ ਕਿਉਂਕਿ ਯੂਰਪੀ ਯੂਨੀਅਨ ਦੇ ਨੇਤਾਵਾਂ ਨੇ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਥੈਰੇਸਾ ਮੇਅ ਇਹ ਵਿਸ਼ਵਾਸ ਦਿਵਾਉਣ 'ਚ ਨਕਾਮ ਰਹੀ ਕਿ ਉਹ ਬ੍ਰਿਟੇਨ ਨੂੰ ਅਗਲੇ ਹਫਤੇ ਤੱਕ ਨਿਕਲਣ ਦਾ ਸਮਾਂ ਦਵੇ। ਮੇਅ ਨੇ ਬਰੂਸੈਲਸ ਨੂੰ ਲਿੱਖ ਕੇ ਯੂਰਪੀ ਯੂਨੀਅਨ ਦੇ ਨੇਤਾਵਾਂ ਨੂੰ ਕਿਹਾ ਕਿ ਉਹ ਅਗਲੇ ਸ਼ੁੱਕਰਵਾਰ ਤੋਂ 30 ਜੂਨ ਤੱਕ ਲਈ ਬ੍ਰਿਟੇਨ ਦੇ ਯੂਰਪੀ ਸੰਘ ਤੋਂ ਬਾਹਰ ਨਿਕਲਣ ਨੂੰ ਮੁਅੱਤਲ ਕਰ ਦੇਣ। ਪਰ ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸੰਸਦ 'ਚ ਇਸ ਸਮਝੌਤੇ ਲਈ ਪ੍ਰਵਾਨਤ ਯੋਜਨਾ ਦਿਖਾਉਣੀ ਹੋਵੇਗੀ।
ਲੇਬਰ ਪਾਰਟੀ ਨੇ ਕਿਹਾ ਹੈ ਕਿ ਸਰਕਾਰ ਨੇ 3 ਦਿਨਾਂ ਦੀ ਗੱਲਬਾਤ 'ਚ ਅਸਲ ਪਰਿਵਰਤਨ ਜਾਂ ਸਮਝੌਤਾ ਨਹੀਂ ਕੀਤਾ ਹੈ। ਵਿਰੋਧੀ ਧਿਰ ਦੀ ਪਾਰਟੀ ਵੱਲੋਂ ਦਿੱਤੇ ਗਏ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਅਸੀਂ ਪ੍ਰਧਾਨ ਮੰਤਰੀ ਤੋਂ ਅਪੀਲ ਕਰਦੇ ਹਾਂ ਕਿ ਉਹ ਆਪਣੀ ਡੀਲ 'ਚ ਅਸਲ ਬਦਲਾਵਾਂ ਨਾਲ ਅੱਗੇ ਆਉਣ। ਲੇਬਰ ਬ੍ਰੈਗਜ਼ਿਟ ਦੇ ਬੁਲਾਰੇ ਕੇਇਰ ਸਟਾਰਮਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਚਾਹੁੰਦੀ ਸੀ ਕਿ ਗੱਲਬਾਤ ਅੱਗੇ ਵੱਧੇ ਪਰ ਇਸ ਵਿਰੋਧ ਨੇ ਇਸ ਗੱਲ ਦੀ ਸੰਭਾਵਨਾ ਘੱਟ ਕਰ ਦਿੱਤੀ ਕਿ ਅਗਲੇ ਬੁੱਧਵਾਰ ਨੂੰ ਹੋਣ ਵਾਲੀ ਬੈਠਕ 'ਚ ਉਨ੍ਹਾਂ ਕੋਲ ਯੂਰਪੀ ਯੂਨੀਅਨ ਦੇ 27 ਨੇਤਾਵਾਂ ਨੂੰ ਦਿਖਾਉਣ ਲਈ ਸਪੱਸ਼ਟ ਵੱਖਵਾਦ ਰਣਨੀਤੀ ਹੋਵੇਗੀ।