ਸਾਬਕਾ PM ਮਾਟੀ ਵੇਨਹੇਨ ਬਣੇ ਫਿਨਲੈਂਡ ਦੇ ਨਵੇਂ ਵਿੱਤ ਮੰਤਰੀ

06/09/2020 1:33:17 AM

ਹੇਲਿੰਸਕੀ - ਫਿਨਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਮੌਜੂਦਾ ਸਪੀਕਰ ਮਾਟੀ ਵੇਨਹੇਨ ਸੋਮਵਾਰ ਨੂੰ ਫਿਨੀਸ਼ ਸੈਂਟਰ ਪਾਰਟੀ ਵੱਲੋਂ ਫਿਨਲੈਂਡ ਦੇ ਨਵੇਂ ਵਿੱਤ ਮੰਤਰੀ ਚੁਣੇ ਗਏ ਹਨ। ਵਿੱਤ ਮੰਤਰੀ ਦੀ ਚੋਣ ਹੇਲਸਿੰਕੀ ਦੇ ਸੰਯੁਕਤ ਸੈਸ਼ਨ ਵਿਚ ਸੈਂਟਰ ਪਾਰਟੀ ਦੇ ਕਾਰਜਕਾਰੀ ਮੈਂਬਰ, ਸਾਂਸਦ ਮੈਂਬਰਾਂ ਦੀ ਮੌਜੂਦਗੀ ਵਿਚ ਹੋਈ। ਮੌਜੂਦਾ ਸੈਂਟਰ ਪਾਰਟੀ ਪ੍ਰਧਾਨ ਕਟਰੀ ਕੁਲਮੁਨੀ ਦੇ ਅਸਤੀਫੇ ਦੇ ਐਲਾਨ ਤੋਂ ਬਾਅਦ ਸ਼ੁੱਕਰਵਾਰ ਨੂੰ ਵਿੱਤ ਮੰਤਰੀ ਦਾ ਅਹੁਦਾ ਖਾਲੀ ਹੋ ਗਿਆ ਸੀ। ਵੇਨਹੇਨ 64 ਸਾਲਾ ਦੀ ਉਮਰ ਵਿਚ ਫਿਨਲੈਂਡ ਦੇ ਪ੍ਰਧਾਨ ਮੰਤਰੀ ਬਣੇ ਸਨ ਅਤੇ ਸਾਲ 2003-2010 ਵਿਚ ਸੈਂਟਰ ਪਾਰਟੀ ਦੇ ਪ੍ਰਧਾਨ ਵੀ ਰਹੇ ਸਨ। ਉਨ੍ਹਾਂ ਦੀ ਸਾਲ 2015 ਵਿਚ ਬਤੌਰ ਸਾਂਸਦ ਵਾਪਸੀ ਹੋਈ ਅਤੇ 2019 ਦੀਆਂ ਚੋਣਾਂ ਤੋਂ ਬਾਅਦ ਉਹ ਸਪੀਕਰ ਚੁਣੇ ਗਏ।

ਪ੍ਰਧਾਨ ਮੰਤਰੀ ਸਨਨਾ ਮਾਰਿਨ ਦੀ ਮੌਜੂਦਾ ਗਠਜੋੜ ਸਰਕਾਰ ਵਿਚ ਸੈਂਟਰ ਪਾਰਟੀ ਉਨਾਂ 5 ਦਲਾਂ ਵਿਚੋਂ ਇਕ ਹੈ ਜੋ ਫਿਨਲੈਂਡ ਦੀ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਦੀ ਨੁਮਾਇੰਦਗੀ ਕਰਦੀ ਹੈ। ਸਾਬਕਾ ਵਿੱਤ ਮੰਤਰੀ ਕੁਲਮੁਨੀ ਨੇ ਪੱਤਰਕਾਰਾਂ ਨੂੰ ਆਖਿਆ ਕਿ ਮੰਗਲਵਾਰ ਸਵੇਰੇ ਵਿੱਤ ਮੰਤਰੀ ਅਹੁਦੇ ਵਿਚ ਬਦਲਾਅ ਦੀਆਂ ਰਸਮਾਂ ਪੂਰੀਆਂ ਕੀਤੀਆਂ ਜਾਣਗੀਆਂ। ਰਾਸ਼ਟਰਪਤੀ ਸਾਓਲੀ ਨਿਨੀਸਟੋ ਕੁਲਮੁਨੀ ਨੂੰ ਕਾਰਜ ਮੁਕਤ ਕਰਨਗੇ ਅਤੇ ਵੇਨਹੇਨ ਨੂੰ ਵਿੱਤ ਮੰਤਰੀ ਦੇ ਤੌਰ 'ਤੇ ਨਿਯੁਕਤ ਕਰਨਗੇ। ਇਸ ਵਿਚਾਲੇ ਸੇਂਟਰ ਪਾਰਟੀ ਦਾ ਸੰਸਦੀ ਸਮੂਹ ਸੋਮਵਾਰ ਸ਼ਾਮ ਨੂੰ ਨਵੇਂ ਸਪੀਕਰ ਦੀ ਚੋਣ ਕਰੇਗਾ। ਕੁਲਮੁਨੀ ਨੇ ਆਖਿਆ ਕਿ ਭਾਂਵੇ ਹੀ ਉਹ ਹੁਣ ਮੰਤਰੀ ਨਹੀਂ ਹਨ ਪਰ ਉਹ ਸੈਂਟਰ ਦੀ ਕੈਬਨਿਟ ਸਮੂਹ ਦੀ ਪ੍ਰਭਾਰੀ ਬਣੀ ਰਹੇਗੀ।


Khushdeep Jassi

Content Editor

Related News