ਨਵਜੰਮੇ ਦਾ ਨਾਂਅ ਰੱਖਣ ਦਾ ਮਾਮਲਾ ਪਹੁੰਚਿਆ ਅਦਾਲਤ, ਜੱਜ ਵੀ ਹੋਇਆ ਹੈਰਾਨ
Sunday, Sep 15, 2024 - 01:39 PM (IST)
ਬ੍ਰਾਸੀਲੀਆ- ਬੱਚੇ ਦਾ ਨਾਂਅ ਰੱਖੇ ਜਾਣ ਸਬੰਧੀ ਮਾਮਲਾ ਅਦਾਲਤ ਵਿਚ ਪਹੁੰਚਣ ਦਾ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਬ੍ਰਾਜ਼ੀਲ ਦੀ ਅਦਾਲਤ 'ਚ ਇਹ ਅਜੀਬ ਮਾਮਲਾ ਦੇਖਣ ਨੂੰ ਮਿਲਿਆ। ਇੱਥੇ ਇੱਕ ਗੈਰ ਗੋਰਾ ਜੋੜਾ ਆਪਣੇ ਬੱਚੇ ਦਾ ਨਾਮ ਮਿਸਰ ਦੇ 25ਵੇਂ ਮਹਾਨ ਗੈਰ ਗੋਰੇ ਰਾਜੇ (ਨੂਬੀਆ) ਦੇ ਨਾਮ 'ਤੇ "ਪੀਏ" ਰੱਖਣਾ ਚਾਹੁੰਦਾ ਸੀ। ਹਾਲਾਂਕਿ ਅਦਾਲਤ ਨੇ ਇਹ ਕਹਿੰਦੇ ਹੋਏ ਨਾਮ ਰੱਖਣ ਤੋਂ ਇਨਕਾਰ ਕਰ ਦਿੱਤਾ ਕਿ ਇਸਦਾ ਉਚਾਰਨ ਪੁਰਤਗਾਲੀ ਸ਼ਬਦ "ਪਲੀਏ" ਵਰਗਾ ਹੈ, ਜਿਸਦਾ ਅਰਥ ਹੈ 'ਬੈਲੇ ਡਾਂਸ-ਸਟੈਪ'। ਅਦਾਲਤ ਨੇ ਇਹ ਵੀ ਕਿਹਾ ਕਿ ਇਸ ਕਾਰਨ ਬੱਚੇ ਨੂੰ ਸਾਰੀ ਉਮਰ ਮਜ਼ਾਕ ਦਾ ਪਾਤਰ ਬਣਨਾ ਪਵੇਗਾ।
ਦੱਸਿਆ ਜਾ ਰਿਹਾ ਹੈ ਕਿ ਬ੍ਰਾਜ਼ੀਲ ਦੇ ਮਿਨਾਸ ਗੇਰੇਸ ਦੇ ਰਹਿਣ ਵਾਲੇ ਕੈਟਰੀਨਾ ਅਤੇ ਡੈਨੀਲੋ ਪ੍ਰਿਮੋਲਾ ਆਪਣੇ ਬੱਚੇ ਦਾ ਨਾਂ ਮਿਸਰ ਦੇ 25ਵੇਂ ਗੈਰ ਗੋਰੇ ਰਾਜੇ ਦੇ ਨਾਂ 'ਤੇ ਰੱਖਣਾ ਚਾਹੁੰਦੇ ਸਨ। ਪ੍ਰੀਮੋਲਾ ਨੇ ਦੱਸਿਆ ਕਿ ਇਹ ਵਿਚਾਰ ਸਾਨੂੰ 2023 ਰੀਓ ਡੀ ਜੇਨੇਰੀਓ ਕਾਰਨੀਵਲ ਦੇ ਥੀਮ ਗੀਤ ਦੌਰਾਨ ਆਇਆ ਸੀ। ਅਸੀਂ ਪੀਏ ਦੀ ਕਹਾਣੀ ਪੜ੍ਹੀ। ਉਹ ਇੱਕ ਨੂਬੀਅਨ ਯੋਧਾ ਸੀ। ਉਸ ਨੇ ਮਿਸਰ ਨੂੰ ਜਿੱਤ ਕੇ ਪਹਿਲੇ ਗੈਰ ਗੋਰੇ ਫ਼ਿਰਊਨ ਦਾ ਦਰਜਾ ਪ੍ਰਾਪਤ ਕੀਤਾ। ਅਸੀਂ ਆਪਣੇ ਪੁੱਤਰ ਦਾ ਨਾਂ ਉਸ ਦੇ ਨਾਂ 'ਤੇ ਰੱਖਣ ਬਾਰੇ ਸੋਚਿਆ। ਹਾਲਾਂਕਿ ਜੱਜ ਨੇ ਨਾਮ ਦੇ ਸਪੈਲਿੰਗ ਅਤੇ ਉਚਾਰਣ ਨੂੰ ਦੇਖਦੇ ਹੋਏ ਨਾਂ ਰੱਖਣ ਦੇ ਫ਼ੈਸਲੇ 'ਤੇ ਰੋਕ ਲਗਾ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਸਾਇੰਸ ਲੈਬਾਰਟਰੀਆਂ ’ਚ ਬਣ ਰਹੇ ਮਨੁੱਖੀ ਭਰੂਣ ਦੇ ਮਾਡਲ, ਗਰਭ ਧਾਰਨ ਦਰ ’ਚ ਹੋਵੇਗਾ ਸੁਧਾਰ
ਪ੍ਰੀਮੋਲਾ ਨੇ ਅੱਗੇ ਕਿਹਾ ਕਿ ਪੀਏ ਗੈਰ ਗੋਰੇ ਲੋਕਾਂ ਦੇ ਇਤਿਹਾਸ ਵਿੱਚ ਸਭ ਤੋਂ ਮਜ਼ਬੂਤ ਯੋਧਾ ਸੀ। ਅਸੀਂ ਆਪਣੇ ਪੁੱਤਰ ਨੂੰ ਇਹ ਨਾਮ ਦੇ ਕੇ ਇੱਕ ਮਿਸਾਲ ਕਾਇਮ ਕਰਨਾ ਚਾਹੁੰਦੇ ਸੀ। ਹਾਲਾਂਕਿ ਅਜਿਹਾ ਨਹੀਂ ਹੋ ਸਕਿਆ। ਅਦਾਲਤ ਦਾ ਕਹਿਣਾ ਹੈ ਕਿ ਨਾਮ ਦੇ ਉਚਾਰਣ ਕਾਰਨ ਬੱਚੇ ਨੂੰ ਉਮਰ ਭਰ ਮਜ਼ਾਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪ੍ਰਿਮੋਲਾ ਨੇ ਕਿਹਾ, 'ਇਸ ਨਾਲ ਬੁਲਿੰਗ ਨੂੰ ਨਹੀਂ ਰੋਕਿਆ ਜਾ ਸਕਦਾ, ਪਰ ਸਮਾਜ ਦੀ ਅਗਿਆਨਤਾ ਨੂੰ ਦੂਰ ਕਰਕੇ ਇਸ ਨੂੰ ਰੋਕਿਆ ਜਾ ਸਕਦਾ ਹੈ।'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।