ਆਸਟ੍ਰੇਲੀਆ ਦੇ ਪੂਰਬੀ ਤੱਟ ''ਤੇ ਭਾਰੀ ਹੜ੍ਹ, ਹੁਣ ਤੱਕ ਸੱਤ ਲੋਕਾਂ ਦੀ ਮੌਤ

Monday, Feb 28, 2022 - 01:23 PM (IST)

ਆਸਟ੍ਰੇਲੀਆ ਦੇ ਪੂਰਬੀ ਤੱਟ ''ਤੇ ਭਾਰੀ ਹੜ੍ਹ, ਹੁਣ ਤੱਕ ਸੱਤ ਲੋਕਾਂ ਦੀ ਮੌਤ

ਬ੍ਰਿਸਬੇਨ (ਭਾਸ਼ਾ): ਆਸਟ੍ਰੇਲੀਆ ਦਾ ਤੀਜਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਬ੍ਰਿਸਬੇਨ ਭਾਰੀ ਮੀਂਹ ਤੋਂ ਬਾਅਦ ਪਾਣੀ ਵਿਚ ਡੁੱਬ ਗਿਆ ਹੈ। ਪੂਰਬੀ ਤੱਟ ਦੇ ਖੇਤਰਾਂ ਵਿੱਚ ਆਏ ਹੜ੍ਹ ਕਾਰਨ ਹੁਣ ਤੱਕ ਸੱਤ ਲੋਕਾਂ ਦੀ ਮੌਤ ਹੋ ਚੁੱਕੀ ਹੈ। 2011 ਤੋਂ ਬਾਅਦ ਬ੍ਰਿਸਬੇਨ ਅਤੇ ਇਸ ਦੇ ਨੇੜਲੇ ਇਲਾਕਿਆਂ 'ਚ ਆਇਆ ਇਹ ਸਭ ਤੋਂ ਭਿਆਨਕ ਹੜ੍ਹ ਹੈ। ਉਸ ਸਾਲ ਭਾਰੀ ਮੀਂਹ ਕਾਰਨ 2.6 ਮਿਲੀਅਨ ਦੀ ਆਬਾਦੀ ਵਾਲਾ ਸ਼ਹਿਰ ਪਾਣੀ ਵਿੱਚ ਡੁੱਬ ਗਿਆ ਸੀ ਅਤੇ ਇਸਨੂੰ 'ਇੱਕ ਸਦੀ ਦੀ ਘਟਨਾ' ਦੱਸਿਆ ਗਿਆ ਸੀ। 

PunjabKesari

ਕੁਈਨਜ਼ਲੈਂਡ ਸਟੇਟ ਪੁਲਸ ਨੇ ਸੋਮਵਾਰ ਨੂੰ ਕਿਹਾ ਕਿ ਬ੍ਰਿਸਬੇਨ ਵਿੱਚ ਇੱਕ 59 ਸਾਲਾ ਵਿਅਕਤੀ ਐਤਵਾਰ ਨੂੰ ਪੈਦਲ ਇੱਕ ਛੋਟੀ ਨਦੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਡੁੱਬ ਗਿਆ। ਕੁਈਨਜ਼ਲੈਂਡ ਐਮਰਜੈਂਸੀ ਸੇਵਾ ਨੇ ਬ੍ਰਿਸਬੇਨ ਦੇ ਦੱਖਣ ਵਿੱਚ ਗੋਲਡ ਕੋਸਟ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਘਾਤਕ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਹੈ। ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਸਲਾਹ ਦਿੱਤੀ ਗਈ ਹੈ। ਕੁਈਨਜ਼ਲੈਂਡ ਫਾਇਰ ਐਂਡ ਐਮਰਜੈਂਸੀ ਸਰਵਿਸ ਨੇ ਕਿਹਾ ਕਿ ਇਸ ਦਾ ਕਈ ਖੇਤਰਾਂ ਨਾਲ ਸੰਪਰਕ ਟੁੱਟ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ - ਆਸਟ੍ਰੇਲੀਆ ਨੇ ਰੂਸ ਵਿਰੁੱਧ ਨਵੀਆਂ ਪਾਬੰਦੀਆਂ ਦਾ ਕੀਤਾ ਐਲਾਨ, ਪੁਤਿਨ 'ਤੇ ਲਗਾਈ ਯਾਤਰਾ ਪਾਬੰਦੀ

ਹੜ੍ਹ ਕਾਰਨ ਸਾਰੀਆਂ ਸੱਤ ਮੌਤਾਂ ਕੁਈਨਜ਼ਲੈਂਡ ਰਾਜ ਵਿੱਚ ਹੋਈਆਂ, ਜਿਸ ਦੀ ਰਾਜਧਾਨੀ ਬ੍ਰਿਸਬੇਨ ਹੈ। ਸੋਮਵਾਰ ਤੱਕ ਬ੍ਰਿਸਬੇਨ ਦੇ ਉਪਨਗਰਾਂ ਵਿੱਚ 2145 ਘਰ ਅਤੇ 2356 ਦੁਕਾਨਾਂ ਪਾਣੀ ਵਿੱਚ ਡੁੱਬ ਗਈਆਂ ਸਨ ਅਤੇ ਪਾਣੀ ਦਾ ਪੱਧਰ ਵੱਧ ਰਿਹਾ ਹੈ, ਜਿਸ ਨਾਲ ਲਗਭਗ 10,827 ਹੋਰ ਜਾਇਦਾਦਾਂ ਦੇ ਅੰਸ਼ਕ ਤੌਰ 'ਤੇ ਡੁੱਬਣ ਦਾ ਖਤਰਾ ਹੈ। ਬ੍ਰਿਸਬੇਨ ਦੇ ਲਾਰਡ ਮੇਅਰ ਐਡਰੀਅਨ ਸਕਰੀਨਰ ਨੇ ਕਿਹਾ ਕਿ ਇਸ ਵਾਰ ਦਾ ਹੜ੍ਹ 2011 ਦੇ ਹੜ੍ਹ ਨਾਲੋਂ ਵੱਖਰਾ ਸੀ ਕਿਉਂਕਿ ਇਸ ਖੇਤਰ ਵਿੱਚ ਪੰਜ ਦਿਨਾਂ ਤੋਂ ਮੀਂਹ ਪੈ ਰਿਹਾ ਸੀ, ਜਦੋਂ ਕਿ 2011 ਵਿੱਚ ਬ੍ਰਿਸਬੇਨ ਨਦੀ ਦੇ ਵਧਣ ਤੋਂ ਕਈ ਦਿਨ ਪਹਿਲਾਂ ਮੀਂਹ ਰੁਕ ਗਿਆ ਸੀ।


author

Vandana

Content Editor

Related News