ਵੱਡਾ ਹਾਦਸਾ ! ਹਾਈਵੇ 'ਤੇ 100 ਗੱਡੀਆਂ ਦੀ ਆਪਸੀ ਟੱਕਰ, ਅਮਰੀਕਾ 'ਚ ਬਰਫੀਲੇ ਤੂਫਾਨ ਦਾ ਕਹਿਰ
Tuesday, Jan 20, 2026 - 12:16 PM (IST)
ਮਿਸ਼ੀਗਨ (ਏਜੰਸੀ)- ਅਮਰੀਕਾ ਦੇ ਮਿਸ਼ੀਗਨ ਸੂਬੇ ਵਿੱਚ ਭਾਰੀ ਬਰਫ਼ਬਾਰੀ ਅਤੇ ਬਰਫ਼ੀਲੇ ਤੂਫ਼ਾਨ ਕਾਰਨ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਸੋਮਵਾਰ ਸਵੇਰੇ ਮਿਸ਼ੀਗਨ ਦੇ ਹਡਸਨਵਿਲੇ ਇਲਾਕੇ ਵਿੱਚ ਇੰਟਰਸਟੇਟ 196 (I-196) 'ਤੇ 100 ਤੋਂ ਵੱਧ ਵਾਹਨ ਆਪਸ ਵਿੱਚ ਟਕਰਾ ਗਏ। ਇਸ ਵੱਡੇ ਹਾਦਸੇ ਤੋਂ ਬਾਅਦ ਪੁਲਸ ਨੇ ਹਾਈਵੇਅ ਦੇ ਦੋਵੇਂ ਪਾਸੇ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਗ੍ਰੀਨਲੈਂਡ 'ਤੇ ਕਬਜ਼ੇ ਲਈ ਟਰੰਪ ਦੀ 'ਆਰ-ਪਾਰ' ਦੀ ਜੰਗ ! US ਨੇ ਭੇਜ'ਤੇ ਜੰਗੀ ਜਹਾਜ਼
30 ਤੋਂ ਵੱਧ ਸੈਮੀਟ੍ਰੇਲਰ ਟਰੱਕ ਹਾਦਸਾਗ੍ਰਸਤ
ਮਿਸ਼ੀਗਨ ਸਟੇਟ ਪੁਲਸ ਅਨੁਸਾਰ, ਇਸ ਭਿਆਨਕ ਟੱਕਰ ਵਿੱਚ 30 ਤੋਂ ਵੱਧ ਵੱਡੇ ਸੈਮੀਟ੍ਰੇਲਰ ਟਰੱਕ ਵੀ ਸ਼ਾਮਲ ਸਨ। ਬਰਫ਼ ਕਾਰਨ ਸੜਕਾਂ 'ਤੇ ਇੰਨੀ ਜ਼ਿਆਦਾ ਫਿਸਲਣ ਸੀ ਕਿ ਵਾਹਨ ਇੱਕ-ਦੂਜੇ ਵਿੱਚ ਵੱਜਦੇ ਗਏ ਜਾਂ ਸੜਕ ਤੋਂ ਹੇਠਾਂ ਉਤਰ ਗਏ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕਈ ਲੋਕ ਜ਼ਖਮੀ ਜ਼ਰੂਰ ਹੋਏ ਹਨ, ਪਰ ਕਿਸੇ ਦੀ ਮੌਤ ਹੋਣ ਦੀ ਕੋਈ ਖ਼ਬਰ ਨਹੀਂ ਹੈ।
ਇਹ ਵੀ ਪੜ੍ਹੋ: ਲੱਗ ਗਈ ਐਮਰਜੈਂਸੀ ! ਸੜਕਾਂ 'ਤੇ ਉਤਰੀ ਫੌਜ, ਸਕੂਲ ਹੋਏ ਬੰਦ, ਗੁਆਟੇਮਾਲਾ 'ਚ ਬੇਕਾਬੂ ਹੋਏ ਹਾਲਾਤ

ਮੁਸਾਫਰਾਂ ਲਈ ਕੀਤੇ ਗਏ ਖਾਸ ਪ੍ਰਬੰਧ
ਹਾਦਸੇ ਕਾਰਨ ਫਸੇ ਹੋਏ ਮੁਸਾਫਰਾਂ ਦੀ ਮਦਦ ਲਈ ਓਟਾਵਾ ਕਾਉਂਟੀ ਸ਼ੈਰਿਫ ਦੇ ਦਫਤਰ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ। ਫਸੇ ਹੋਏ ਲੋਕਾਂ ਨੂੰ ਬੱਸਾਂ ਰਾਹੀਂ 'ਹਡਸਨਵਿਲੇ ਹਾਈ ਸਕੂਲ' ਪਹੁੰਚਾਇਆ ਗਿਆ, ਤਾਂ ਜੋ ਉਹ ਉੱਥੋਂ ਆਪਣੇ ਜਾਣ-ਪਛਾਣ ਵਾਲਿਆਂ ਨਾਲ ਸੰਪਰਕ ਕਰ ਸਕਣ ਜਾਂ ਕਿਸੇ ਹੋਰ ਵਾਹਨ ਦਾ ਪ੍ਰਬੰਧ ਕਰ ਸਕਣ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸੜਕ ਤੋਂ ਹਾਦਸਾਗ੍ਰਸਤ ਵਾਹਨਾਂ ਨੂੰ ਹਟਾਉਣ ਅਤੇ ਸਫਾਈ ਕਰਨ ਵਿੱਚ ਕਈ ਘੰਟੇ ਲੱਗ ਸਕਦੇ ਹਨ।
ਕਈ ਰਾਜਾਂ ਵਿੱਚ ਅਲਰਟ ਜਾਰੀ
ਨੈਸ਼ਨਲ ਵੈਦਰ ਸਰਵਿਸ ਨੇ ਇਸ ਬਰਫ਼ੀਲੇ ਤੂਫ਼ਾਨ ਦੇ ਮੱਦੇਨਜ਼ਰ ਕਈ ਰਾਜਾਂ ਵਿੱਚ ਚਿਤਾਵਨੀ ਜਾਰੀ ਕੀਤੀ ਹੈ। ਮਿਸ਼ੀਗਨ ਤੋਂ ਇਲਾਵਾ ਮਿਨੀਸੋਟਾ, ਵਿਸਕਾਨਸਿਨ, ਇੰਡੀਆਨਾ, ਓਹੀਓ, ਪੈਨਸਿਲਵੇਨੀਆ ਅਤੇ ਨਿਊਯਾਰਕ ਵਿੱਚ ਵੀ ਸਖ਼ਤ ਸਰਦੀ ਅਤੇ ਤੂਫ਼ਾਨ ਦੀ ਸੰਭਾਵਨਾ ਜਤਾਈ ਗਈ ਹੈ। ਇਸ ਤੋਂ ਪਹਿਲਾਂ ਫਲੋਰਿਡਾ ਵਿੱਚ ਵੀ ਬਰਫ਼ਬਾਰੀ ਦਰਜ ਕੀਤੀ ਗਈ ਸੀ, ਜਿਸ ਨੇ ਖੇਡ ਮੈਦਾਨਾਂ ਵਿੱਚ ਵੀ ਕੰਮ ਪ੍ਰਭਾਵਿਤ ਕੀਤਾ ਸੀ। ਮੌਸਮ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਹੋਰ ਵੀ ਡਿੱਗ ਸਕਦਾ ਹੈ।
ਇਹ ਵੀ ਪੜ੍ਹੋ: ਅਮਰੀਕਾ ਨਾਲ ਕੁੜੱਤਣ ਤੇ ਚੀਨ ਨਾਲ ਦੋਸਤੀ ! ਕੈਨੇਡਾ ਦੀ ਵਿਦੇਸ਼ ਨੀਤੀ ਨੇ ਲਿਆਂਦਾ ਵੱਡਾ ਭੂਚਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
