ਵਾਤਾਵਰਨ ਲਈ ਵੀ ਘਾਤਕ ਸਿੱਧ ਹੋਵੇਗਾ ਕੋਰੋਨਾ, ਸਮੁੰਦਰ ''ਚ 150 ਕਰੋੜ ''ਮਾਸਕ'' ਸੁੱਟਣ ਨਾਲ ਫੈਲੇਗਾ ਪ੍ਰਦੂਸ਼ਣ

Wednesday, Dec 30, 2020 - 06:04 PM (IST)

ਵਾਤਾਵਰਨ ਲਈ ਵੀ ਘਾਤਕ ਸਿੱਧ ਹੋਵੇਗਾ ਕੋਰੋਨਾ, ਸਮੁੰਦਰ ''ਚ 150 ਕਰੋੜ ''ਮਾਸਕ'' ਸੁੱਟਣ ਨਾਲ ਫੈਲੇਗਾ ਪ੍ਰਦੂਸ਼ਣ

ਹਾਂਗਕਾਂਗ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਰੋਨਾਵਾਇਰਸ ਲਾਗ ਦੀ ਬੀਮਾਰੀ ਨਾਲ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹਨ।ਇਸ ਵਾਇਰਸ ਨਾਲ ਦੁਨੀਆ ਭਰ ਵਿਚ ਹੁਣ ਤੱਕ 82,394,792 ਲੋਕ ਪੀੜਤ ਹਨ ਜਦਕਿ 1,798,097 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕ ਪਾਸੇ ਜਿੱਥੇ ਬੀਮਾਰੀ ਨਾਲ ਲੋਕ ਪੀੜਤ ਹੋ ਰਹੇ ਹਨ ਅਤੇ ਮੌਤ ਦੇ ਮੂੰਹ ਵਿਚ ਜਾ ਰਹੇ ਹਨ ਉੱਥੇ ਦੂਜੇ ਪਾਸੇ ਵਾਇਰਸ ਤੋਂ ਬਚਣ ਲਈ ਵਰਤਿਆ ਗਿਆ ਮਾਸਕ ਵੀ ਮੁਸ਼ਕਲਾਂ ਪੈਦਾ ਕਰ ਰਿਹਾ ਹੈ। ਇਕ ਰਿਪੋਰਟ ਦੇ ਮੁਤਾਬਕ ਮਾਸਕ ਦੇ ਕਾਰਨ ਇਸ ਸਾਲ ਸਮੁੰਦਰੀ ਇਕੋਸਿਸਟਮ ਬਹੁਤ ਜ਼ਿਆਦਾ ਦੂਸ਼ਿਤ ਹੋਵੇਗਾ। 

ਹਾਂਗਕਾਂਗ ਦੀ ਵਾਤਾਵਰਨ ਸੁਰੱਖਿਆ ਓਸੀਯਨਜ਼ ਏਸ਼ੀਆ ਨੇ ਇਸ ਸੰਬੰਧ ਵਿਚ ਇਕ ਗਲੋਬਲ ਮਾਰਕੀਟ ਰਿਸਰਚ ਦੇ ਆਧਾਰ 'ਤੇ ਇਸ ਰਿਪੋਰਟ ਨੂੰ ਤਿਆਰ ਕੀਤਾ ਹੈ। ਰਿਪੋਰਟ ਦੇ ਮੁਤਾਬਕ, ਇਸ ਸਾਲ ਵੱਖ-ਵੱਖ ਮਧਿਅਮਾਂ ਨਾਲ ਵਰਤੇ ਗਏ 150 ਕਰੋੜ ਫੇਸ ਮਾਸਕ ਸਮੁੰਦਰ ਵਿਚ ਪਹੁੰਚਣਗੇ। ਇਹਨਾਂ ਹਜ਼ਾਰਾਂ ਟਨ ਪਲਾਸਟਿਕ ਨਾਲ ਸਮੁੰਦਰੀ ਪਾਣੀ ਵਿਚ ਫੈਲੇ ਪ੍ਰਦੂਸ਼ਣ ਕਾਰਨ ਸਮੁੰਦਰੀ ਜੰਗਲੀ ਜੀਵਨ ਨੂੰ ਭਾਰੀ ਨੁਕਸਾਨ ਹੋਵੇਗਾ। ਜਾਣਕਾਰੀ ਮੁਤਾਬਕ, ਕੋਰੋਨਾਵਾਇਰਸ ਤੋਂ ਬਚਾਅ ਲਈ ਇਸ ਸਾਲ ਲੱਗਭਗ 5,200 ਕਰੋੜ ਮਾਸਕ ਬਣੇ ਹਨ। ਰਵਾਇਤੀ ਗਣਨਾ ਦੇ ਆਧਾਰ 'ਤੇ ਇਸ ਦਾ ਤਿੰਨ ਫੀਸਦੀ ਹਿੱਸਾ ਸਮੁੰਦਰ ਵਿਚ ਪਹੁੰਚੇਗਾ। ਇਹ ਸਿੰਗਲ ਯੂਜ਼ ਫੇਸ ਮਾਸਕ ਮੇਟਲਬਲਾਨ ਕਿਸਮ ਦੇ ਪਲਾਸਟਿਕ ਨਾਲ ਬਣਿਆ ਹੁੰਦਾ ਹੈ। ਇਸ ਵਿਚ ਕੰਪੋਜੀਸ਼ਨ, ਖਤਰੇ ਅਤੇ ਇਨਫੈਕਸ਼ਨ ਦੇ ਕਾਰਨ ਇਸ ਨੂੰ ਰੀਸਾਇਕਲ ਕਰਨਾ ਕਾਫੀ ਮੁਸ਼ਕਲ ਹੋ ਜਾਂਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਯੂਨੀਵਰਸਿਟੀ ਅਤੇ ਭਾਰਤੀ ਮੂਲ ਦੇ ਪ੍ਰੋਫੈਸਰ 'ਚ ਮੁਕੱਦਮੇ ਦਾ ਨਿਪਟਾਰਾ

ਹਰੇਕ ਮਾਸਕ ਦਾ ਵਜ਼ਨ ਤਿੰਨ ਤੋਂ ਚਾਰ ਗ੍ਰਾਮ ਹੁੰਦਾ ਹੈ। ਇਸ ਸਥਿਤੀ ਵਿਚ ਲੱਗਭਗ 6,800 ਟਨ ਤੋਂ ਵੱਧ ਪਲਾਸਟਿਕ ਪ੍ਰਦੂਸ਼ਣ ਪੈਦਾ ਹੋਵੇਗਾ। ਇੰਨੀ ਵੱਡੀ ਗਿਣਤੀ ਵਿਚ ਪੈਦਾ ਹੋਏ ਪਲਾਸਟਿਕ ਨੂੰ ਖਤਮ ਕਰਨ ਵਿਚ ਘੱਟੋ-ਘੱਟ 450 ਸਾਲ ਲੱਗਣਗੇ। ਰਿਪੋਰਟ ਵਿਚ ਇਸ ਖਤਰੇ ਤੋਂ ਬਚਣ ਲਈ ਬਾਰ-ਬਾਰ ਵਰਤੇ ਜਾਣ ਵਾਲੇ ਅਤੇ ਧੋਤੇ ਜਾਣ ਵਾਲੇ ਕੱਪੜੇ ਨਾਲ ਬਣੇ ਮਾਸਕ ਦੀ ਵਰਤੋਂ ਦਾ ਸੁਝਾਅ ਦਿੱਤਾ ਗਿਆ ਹੈ। ਬ੍ਰਿਟੇਨ ਦੀ ਸ਼ਾਹੀ ਸੋਸਾਇਟੀ ਨੇ ਜਾਨਵਰਾਂ ਦੀ ਸੁਰੱਖਿਆ ਦੇ ਲਈ ਹਾਲ ਹੀ ਵਿਚ ਸੁਝਾਅ ਦਿੱਤਾ ਸੀ ਕਿ ਆਪਣਾ ਮਾਸਕ ਸੁੱਟਣ ਤੋਂ ਪਹਿਲਾਂ ਉਸ ਦਾ ਕੰਨ ਵਿਚ ਲਗਾਇਆ ਜਾਣ ਵਾਲਾ ਸਟ੍ਰੈਪ ਕੱਢ ਦਿਆ ਕਰੋ।

ਨੋਟ- ਵਾਤਾਵਰਨ ਲਈ ਵੀ ਘਾਤਕ ਸਿੱਧ ਹੋਵੇਗਾ ਕੋਰੋਨਾ, ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News