ਮਾਮਲਾ ਮੈਰੀਲੈਂਡ ਪੁਲਸ ਵੱਲੋਂ 5 ਸਾਲਾ ਲੜਕੇ ਨੂੰ ਹੱਥਕੜੀ ਲਾਉਣ ਦਾ, ਮਾਂ ਨੇ ਕੀਤਾ ਮੁਕੱਦਮਾ
Monday, Mar 29, 2021 - 12:35 AM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਮੈਰੀਲੈਂਡ 'ਚ ਪੁਲਸ ਵੱਲੋਂ ਪੰਜ ਸਾਲਾਂ ਲੜਕੇ ਨੂੰ ਹੱਥਕੜੀ ਲਾ ਕੇ ਹਿਰਾਸਤ 'ਚ ਲੈਣ ਦਾ ਮਾਮਲਾ ਸਾਹਮਣਾ ਆਇਆ ਹੈ। ਇਸ ਮਾਮਲੇ ਸੰਬੰਧੀ ਜਾਰੀ ਕੀਤੀ ਗਈ ਬਾਡੀ ਕੈਮਰੇ ਦੀ ਫੁਟੇਜ 'ਚ ਮੈਰੀਲੈਂਡ ਦੇ ਪੁਲਸ ਅਫਸਰਾਂ ਨੂੰ ਜਨਵਰੀ 2020 'ਚ ਵਾਪਰੀ ਇਸ ਘਟਨਾ ਦੌਰਾਨ ਇਕ 5 ਸਾਲਾ ਲੜਕੇ ਨੂੰ ਡਰਾਉਂਦਿਆ ਅਤੇ ਹੱਥਕੜੀ ਲਾਉਂਦਿਆਂ ਪਾਇਆ ਗਿਆ ਹੈ।
ਇਹ ਵੀ ਪੜ੍ਹੋ-ਅਬੂਧਾਬੀ 'ਚ ਬਣ ਰਿਹੈ ਪਹਿਲਾਂ ਹਿੰਦੂ ਮੰਦਰ, ਨੀਂਹ ਦਾ ਕੰਮ ਹੋਇਆ ਮੁਕੰਮਲ
ਮਾਂਟਗੁਮਰੀ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਸ਼ੁੱਕਰਵਾਰ ਨੂੰ ਇਹ 51 ਮਿੰਟ ਦੀ ਬਾਡੀ ਕੈਮਰਾ ਵੀਡੀਓ ਜਾਰੀ ਕੀਤੀ, ਜਿਸ ਨੇ ਇਕ ਨਵੇਂ ਮਾਮਲੇ ਤੇ ਰੋਸ਼ਨੀ ਪਾਈ ਹੈ। ਇਸ ਮਾਮਲੇ ਸੰਬੰਧੀ ਮਾਂਟਗੁਮਰੀ ਕਾਉਂਟੀ ਦੇ ਪੁਲਸ ਅਧਿਕਾਰੀਆਂ ਨੂੰ ਇਹ ਬੱਚਾ ਮਿਲਿਆ ਜੋ ਆਪਣੇ ਮੈਰੀਲੈਂਡ ਸਕੂਲ ਤੋਂ ਭੱਜ ਗਿਆ ਸੀ। ਬਾਡੀ ਕੈਮਰੇ ਦੀ ਫੁਟੇਜ 'ਚ ਇਕ ਅਧਿਕਾਰੀ ਲੜਕੇ ਨੂੰ ਪੁਲਸ ਸਕੁਐਡ ਦੀ ਕਾਰ ਦੇ ਪਿਛਲੇ ਹਿੱਸੇ 'ਚ ਰੱਖਦਾ ਹੋਇਆ ਵੇਖਿਆ ਜਾ ਸਕਦਾ ਹੈ। ਅਧਿਕਾਰੀਆਂ ਨੇ ਲੜਕੇ ਨੂੰ ਸਕੂਲ ਵਾਪਸ ਪਹੁੰਚਾਉਣ ਤੋਂ ਬਾਅਦ ਸਕੂਲ ਦੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਅਤੇ ਵੀਡੀਓ 'ਚ ਇਕ ਅਧਿਕਾਰੀ ਨੂੰ ਮੁੰਡੇ ਨੂੰ "ਇਕ ਛੋਟਾ ਜਿਹਾ ਜਾਨਵਰ" ਕਹਿੰਦਿਆਂ ਸੁਣਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ-ਚੋਰੀ ਕਰਨ ਗਏ ਵਿਅਕਤੀ ਨੂੰ AC ਬੈੱਡ ਦੇਖ ਆ ਗਈ ਨੀਂਦ, ਉੱਠਿਆ ਤਾਂ ਪੁਲਸ ਨੇ ਦਿੱਤਾ Surprise
ਇਸ ਦੇ ਇਲਾਵਾ ਲੜਕੇ ਦੀ ਮਾਂ ਦੇ ਸਕੂਲ ਪਹੁੰਚਣ ਤੇ ਦੋਵੇਂ ਅਧਿਕਾਰੀ ਉਸ ਨੂੰ ਲੜਕੇ ਨੂੰ ਕੁੱਟਣ ਲਈ ਉਤਸ਼ਾਹਿਤ ਕਰ ਰਹੇ ਹਨ। ਇਸ ਮਾਮਲੇ ਸੰਬੰਧੀ ਲੜਕੇ ਦੀ ਮਾਂ ਹੁਣ ਮਾਂਟਗੁਮਰੀ ਕਾਉਂਟੀ, ਇਸ ਘਟਨਾ 'ਚ ਸ਼ਾਮਲ ਦੋ ਪੁਲਸ ਅਧਿਕਾਰੀ ਅਤੇ ਕਾਉਂਟੀ ਐਜੂਕੇਸ਼ਨ ਬੋਰਡ ਤੇ ਮੁਕੱਦਮਾ ਕਰ ਰਹੀ ਹੈ। ਉਸ ਦੇ ਵਕੀਲ ਅਨੁਸਾਰ ਇਸ ਕਾਰਣ ਲੜਕੇ ਨੂੰ ਭਾਵਾਤਮਕ ਸਦਮਾ ਸਹਿਣਾ ਪਿਆ ਹੈ। ਵੀਡੀਓ 'ਚ ਅਧਿਕਾਰੀ ਬੱਚੇ ਦੀ ਮਾਂ ਦੇ ਸਾਹਮਣੇ ਬੱਚੇ ਨੂੰ ਹੱਥਕੜੀ ਬੰਨ੍ਹਦੇ ਦਿਖਾਈ ਦਿੱਤੇ ਹਨ। ਮਾਂਟਗੁਮਰੀ ਕਾਉਂਟੀ ਪੁਲਸ ਵਿਭਾਗ ਅਨੁਸਾਰ ਇਸ ਘਟਨਾ ਦੀ ਜਾਂਚ ਕੀਤੀ ਗਈ ਹੈ, ਪਰ ਵਿਭਾਗ ਨੇ ਅਜੇ ਖੁਲਾਸੇ ਜਾਰੀ ਨਹੀਂ ਕੀਤੇ ਹਨ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।