ਨੈਸ਼ਨਲ ਕੌਂਸਲ ਆਫ ਏਸ਼ੀਅਨ ਅਮਰੀਕਨ ਮੀਟਿੰਗ ''ਚ ਅਹਿਮ ਫੈਸਲੇ, ਕੋਰੋਨਾ ''ਤੇ ਵੀ ਚਰਚਾ

Friday, Mar 13, 2020 - 12:04 PM (IST)

ਮੈਰੀਲੈਂਡ (ਰਾਜ ਗੋਗਨਾ): ਰਾਸ਼ਟਰੀ ਕੌਂਸਲ ਆਫ ਏਸ਼ੀਅਨ ਅਮਰੀਕਨ ਸੰਸਥਾ ਵਲੋਂ ਇੱਕ ਮੀਟਿੰਗ ਜੀਯੂਲ ਆਫ ਇੰਡੀਆ ਰੈਸਟੋਰੈਂਟ ਵਿਖੇ ਬਲਜਿੰਦਰ ਸਿੰਘ ਸ਼ੰਮੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿੱਚ ਨਵੇਂ ਅੰਬੈਸਡਰ ਨੂੰ ਜੀ ਆਇਆਂ ਕਹਿਣ ਅਤੇ ਪਾਰਟੀ ਦੇਣ ਸਬੰਧੀ ਵਿਚਾਰਾਂ ਹੋਈਆਂ। ਇਸ ਮੌਕੇ ਕੋਰੋਨਾ ਵਾਇਰਸ ਕਰਕੇ ਇਸ ਸਮਾਗਮ ਨੂੰ ਮਈ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਗਿਆ। 

PunjabKesari

ਇਸ ਸਾਲ ਪਿਕਨਿਕ ਪਾਰਟੀ ਦਾ ਆਯੋਜਨ ਕਰਨ ਲਈ ਕਮੇਟੀ ਦਾ ਗਠਨ ਕੀਤਾ ਗਿਆ। ਓਪਨ ਹਾਊਸ ਕਰਵਾਉਣ ਲਈ ਡਾ. ਸੁਰਿੰਦਰ ਗਿੱਲ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਜੋ ਇਸ ਦੀ ਰੂਪ ਰੇਖਾ ਬਾਰੇ ਅਗਲੀ ਮੀਟਿੰਗ ਵਿੱਚ ਦੱਸਣਗੇ।ਕੋਰੋਨਾ ਵਾਇਰਸ ਸਬੰਧੀ ਡਾ. ਪਲਵੀ, ਡਾ. ਸੁਰੇਸ਼ ਗੁਪਤਾ ਅਤੇ ਰੇਨੂਕਾ ਮਿਸ਼ਰਾ ਨੇ ਭਰਪੂਰ ਜਾਣਕਾਰੀ ਦਿੱਤੀ। ਇਸ ਦੇ ਫੈਲਣ ਦੇ ਕਾਰਨ, ਰੋਕਥਾਮ ਅਤੇ ਸੁਵਿਧਾਵਾਂ ਸਬੰਧੀ ਖੁੱਲ੍ਹ ਕੇ ਬਹਿਸ ਹੋਈ। ਸਵਾਲ-ਜਵਾਬ ਸੈਸ਼ਨ ਵਿੱਚ ਹਰੇਕ ਦੇ ਸਵਾਲਾਂ ਦਾ ਜਵਾਬ ਦਿੱਤਾ ਗਿਆ। ਇਹ ਵੀ ਫੈਸਲਾ ਕੀਤਾ ਗਿਆ ਕਿ ਕੋਰੋਨਾ ਵਾਇਰਸ ਸਬੰਧੀ ਇੱਕ ਸੈਮੀਨਾਰ ਸਾਊਥ ਏਸ਼ੀਅਨ ਕਮਿਸ਼ਨ ਦੇ ਸਹਿਯੋਗ ਨਾਲ ਕੀਤਾ ਜਾਵੇ। 

PunjabKesari

ਮੈਰੀਲੈਂਡ ਹੈਲਥ ਮਹਿਕਮੇ ਵਲੋਂ ਲੈਰੀ ਹੋਗਨ ਗਵਰਨਰ ਦੀ ਅਗਵਾਈ ਵਿੱਚ ਜਾਰੀ ਕੀਤਾ ਕੋਰੋਨਾ ਵਾਇਰਸ ਪੋਸਟਰ ਵੰਡਿਆ ਗਿਆ ਤਾਂ ਜੋ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਜਾ ਸਕੇ।ਇਸ ਪੋਸਟਰ ਨੂੰ ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਨੇ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ, ਉਰਦੂ ਵਿੱਚ ਉਲਥਾ ਕਰਕੇ ਵੱਖ- ਵੱਖ ਕਮਿਊਨਿਟੀਆਂ ਨੂੰ ਮੁਹਈਆ ਕਰਵਾਇਆ ਹੈ, ਤਾਂ ਜੋ ਉਹ ਆਪਣੀ ਕਮਿਊਨਟੀ ਨੂੰ ਜਾਗਰੂਕ ਕਰ ਸਕਣ।

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਨਾਲ ਇਨਫੈਕਟਿਡ ਫੇਫੜਿਆਂ ਦੀ 3ਡੀ ਵੀਡੀਓ ਹੋਈ ਜਾਰੀ
 


Vandana

Content Editor

Related News