ਇਟਲੀ ''ਚ ਸਮੂਹ ਸ਼ਹੀਦਾਂ, ਧੰਨ ਬਾਬਾ ਨੰਦ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ ਆਯੋਜਿਤ

Tuesday, Aug 22, 2023 - 03:58 PM (IST)

ਇਟਲੀ ''ਚ ਸਮੂਹ ਸ਼ਹੀਦਾਂ, ਧੰਨ ਬਾਬਾ ਨੰਦ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ ਆਯੋਜਿਤ

ਰੋਮ (ਕੈਂਥ ,ਟੇਕ ਚੰਦ): ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਸੰਨਜੌਵਾਨੀ ਇਨ ਕਰੌਚੇ (ਕਰੇਮੋਨਾ) ਇਟਲੀ ਵਿਖੇ ਸਮੂਹ ਸ਼ਹੀਦਾਂ, ਧੰਨ ਬਾਬਾ ਨੰਦ ਸਿੰਘ ਜੀ  ਅਤੇ ਧੰਨ ਬਾਬਾ ਗੇਜਾ ਸਿੰਘ ਜੀ ਨਾਨਕਸਰ ਕਲੇਰਾ ਵਾਲਿਆਂ ਦੀ ਮਿੱਠੀ ਯਾਦ ਵਿੱਚ ਵਿਸ਼ੇਸ਼ ਸਮਾਗਮ ਕਰਵਾਏ ਗਏ। ਜਿਸ ਵਿੱਚ ਅਰੰਭੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪੰਰਤ ਵਿਸ਼ਾਲ ਦੀਵਾਨ ਸਜਾਏ ਗਏ। ਐਤਵਾਰ ਸਵੇਰੇ ਸ੍ਰੀ ਸੁਖਮਨੀ ਸਾਹਿਬ ਦੇ ਤਿੰਨ ਪਾਠ ਵੀ ਕਰਵਾਏ ਗਏ। ਸਜੇ ਵਿਸ਼ੇਸ਼ ਦਿਵਾਨਾਂ ਤੋਂ ਬਾਬਾ ਗੁਲਜਾਰ ਸਿੰਘ ਜੱਬੋਵਾਲ ਵੱਲੋਂ ਰਸ ਭਿੰਨਾ ਕੀਰਤਨ ਕਰਦਿਆਂ ਸੰਗਤਾਂ ਨੂੰ ਮਹਾਨ ਸਿੱਖ ਧਰਮ ਦਾ ਲਾਸਾਨੀ ਗੁਰ ਇਤਿਹਾਸ ਸਰਵਣ ਕਰਵਾਇਆ। ਉਪਰੰਤ ਭਾਈ ਰਜਿੰਦਰ ਸਿੰਘ ਨੇ ਵੀ ਕਥਾ ਸਰਵਣ ਕਰਵਾਈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਦਾ ਸਭ ਤੋਂ ਵੱਡਾ ਜੰਗੀ ਬੇੜਾ ਫਿਲੀਪੀਨ ਦੇ ਅਭਿਆਸ 'ਚ ਤਾਇਨਾਤ

ਇਹ ਸਮਾਗਮ ਸਮੂਹ ਸੰਗਤਾਂ, ਨੌਜਵਾਨ ਸਭਾ ਬਾਬਾ ਮੱਖਣ ਸ਼ਾਹ ਲੁਬਾਣਾ ਇਟਲੀ, ਕਲਤੂਰਾ ਸਿੱਖ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਵਾਇਆ ਗਿਆ। ਆਈਆਂ ਸੰਗਤਾਂ ਅਤੇ ਜਥਿਆਂ ਦਾ ਪ੍ਰਬੰਧਕ ਕਮੇਟੀ, ਨੌਜਵਾਨ ਸਭਾ ਅਤੇ ਕਲਤੂਰਾ ਸਿੱਖ ਵਲੋਂ ਜੀ ਆਇਆ ਨੂੰ ਅਤੇ ਧੰਨਵਾਦ ਕੀਤਾ ਗਿਆ। ਗੁਰਦੁਆਰਾ ਸਾਹਿਬ ਮੌਜੂਦ ਸ਼ਖਸੀਅਤਾਂ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਨਜਵਾਨੀ ਕਰੇਮੋਨਾ ਬਾਬਾ ਅਜੈਬ ਸਿੰਘ, ਪ੍ਰਧਾਨ ਬਲਦੇਵ ਸਿੰਘ, ਗੁਰਮੇਲ ਸਿੰਘ, ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸਿਮਰਜੀਤ ਸਿੰਘ, ਤਰਮਨਪ੍ਰੀਤ ਸਿੰਘ, ਗੁਰਦੇਵ ਸਿੰਘ, ਪਲਵਿੰਦਰ ਸਿੰਘ ਅਤੇ ਸਮੂਹ ਸੇਵਾਦਾਰ ਨੌਜਵਾਨ ਸਭਾ ਅਤੇ ਕਲਤੂਰਾ ਸਿੱਖ ਇਟਲੀ ਦੇ ਸਿੰਘ ਸਾਮਿਲ ਸਨ। ਸਾਰਾ ਸਮਾਗਮ ਕਲਤੂਰਾ ਸਿੱਖ ਚੈਨਲ 'ਤੇ ਲਾਈਵ ਦਿਖਾਇਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News