ਇੰਗਲੈਂਡ ''ਚ ਪਹਿਲੀ-ਦੂਜੀ ਵਿਸ਼ਵ ਜੰਗ ''ਚ ਸ਼ਹੀਦ ਹੋਏ ਸਮੂਹ ਫੌਜੀਆਂ ਦੀ ਯਾਦ ''ਚ ਸ਼ਹੀਦੀ ਸਮਾਗਮ
Sunday, Nov 10, 2024 - 09:11 PM (IST)
ਲੰਡਨ (ਸਰਬਜੀਤ ਸਿੰਘ ਬਨੂੜ) : ਇੰਗਲੈਂਡ ਵਿੱਚ ਪਹਿਲੀ-ਦੂਜੀ ਵਿਸ਼ਵ ਜੰਗ 'ਚ ਸ਼ਹੀਦ ਹੋਏ ਸਮੂਹ ਫੌਜੀਆਂ ਦੀ ਯਾਦ 'ਚ ਸ਼ਹੀਦੀ ਸਮਾਗਮ ਕਰਵਾਏ ਗਏ। ਇਸ ਮੌਕੇ ਬਰਮਿੰਘਮ ਤੋਂ ਪਹਿਲੀ ਸਿੱਖ ਐੱਮਪੀ ਪ੍ਰੀਤ ਕੋਰ ਗਿੱਲ ਵੱਲੋਂ ਸੇਂਟ ਪੀਟਰਜ਼ ਚਰਚ, ਹਾਰਬੋਰਨ 'ਚ ਹੋਏ ਸਰਧਾਂਜਲੀ ਸਮਾਗਮ 'ਚ ਹਿੱਸਾ ਲੈ ਫੁੱਲ ਮਾਲਾ ਅਰਪਿਤ ਕਰ ਕਿਹਾ ਕਿ ਮੈਂ ਉਨ੍ਹਾਂ ਲੋਕਾਂ ਦੇ ਸਨਮਾਨ 'ਚ ਇੱਕ ਪੁਸ਼ਪਾਂਜਲੀ ਭੇਟ ਕੀਤੀ ਜਿਨ੍ਹਾਂ ਨੇ ਸਾਡੀਆਂ ਕਦਰਾਂ-ਕੀਮਤਾਂ ਅਤੇ ਆਜ਼ਾਦੀਆਂ ਦੀ ਰੱਖਿਆ ਲਈ ਅੰਤਮ ਕੁਰਬਾਨੀ ਕੀਤੀਆਂ।
ਸਲੋਹ ਵਿਖੇ ਹੋਏ ਸਮਾਗਮ ਵਿੱਚ ਸਲੋਹ ਬਾਰੋ ਕੌਂਸਲ ਦੇ ਮੇਅਰ ਬਲਵਿੰਦਰ ਸਿੰਘ ਢਿੱਲੋਂ, ਐੱਮਪੀ ਤਨਮਨਜੀਤ ਸਿੰਘ ਢੇਸੀ ਨੇ ਪਹਿਲੀ-ਦੂਜੀ ਵਿਸ਼ਵ ਜੰਗ ਦੇ ਸ਼ਹੀਦਾਂ ਨੂੰ ਸਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਅਸੀਂ ਉਨ੍ਹਾਂ ਦੇ ਰਿਣੀ ਅਤੇ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਬਹਾਦਰੀ ਨਾਲ ਆਪਣਾ ਫਰਜ਼ ਨਿਭਾਇਆ ਅਤੇ ਸਾਡੀ ਸਮੂਹਿਕ ਅਜ਼ਾਦੀ ਲਈ ਅੰਤਮ ਕੁਰਬਾਨੀ ਦਿੱਤੀ। ਇਸ ਮੌਕੇ ਸਲੋਹ ਬਾਰੋ ਕੌਂਸਲ ਦੇ ਮੌਜੂਦਾ ਕੌਂਸਲਰਾਂ ਤੋਂ ਇਲਾਵਾ ਸਾਬਕਾ ਮੇਅਰਾਂ ਸਮੇਤ ਵੱਡੀ ਗਿਣਤੀ 'ਚ ਲੋਕਾਂ ਨੇ ਹਾਜ਼ਰੀ ਭਰੀ। ਇੰਗਲੈਂਡ ਦੇ ਗ੍ਰੀਨਫੀਲਡ ਸੈਡਲਵਰਥ ਵਿੱਚ ਰਾਇਲ ਮੇਲ ਦੇ ਬਾਕਸ ਉਪਰ ਬਰਮਾ 'ਚ ਸ਼ਹੀਦ ਹੋਏ ਸਿੱਖ ਫੌਜਾਂ ਦੀ ਯਾਦ ਵਿੱਚ ਪੁਸ਼ਾਕ ਬੂਣ ਕੇ ਉਨ੍ਹਾਂ ਨੂੰ ਸਰਧਾਂਜਲੀ ਦਿੱਤੀ ਗਈ ਹੈ।