ਮੰਗਲ ਗ੍ਰਹਿ ’ਤੇ ਮਰਨਾ ਚਾਹੁੰਦੀ ਹੈ ਅਰਬਪਤੀ ਏਲਨ ਮਸਕ ਦੀ ਪ੍ਰੇਮਿਕਾ

Friday, Apr 02, 2021 - 03:31 PM (IST)

ਮੰਗਲ ਗ੍ਰਹਿ ’ਤੇ ਮਰਨਾ ਚਾਹੁੰਦੀ ਹੈ ਅਰਬਪਤੀ ਏਲਨ ਮਸਕ ਦੀ ਪ੍ਰੇਮਿਕਾ

ਵਾਸ਼ਿੰਗਟਨ : ਦੁਨੀਆ ਦੇ ਸਿਖ਼ਰ ਅਰਬਪਤੀਆਂ ’ਚ ਸ਼ੁਮਾਰ ਸਪੇਸ ਐਕਸ ਕੰਪਨੀ ਦੇ ਮਾਲਕ ਏਲਨ ਮਸਕ ਦੀ ਪ੍ਰੇਮਿਕਾ ਗ੍ਰਿਮਸ ਵੀ ਮਸਕ ਦੀ ਤਰ੍ਹਾਂ ਮੰਗਲ ਗ੍ਰਹਿ ’ਤੇ ਵਸਣ ਦੇ ਸੁਫ਼ਨੇ ਦੇਖਦੀ ਰਹਿੰਦੀ ਹੈ। ਗ੍ਰਿਮਸ ਨੇ ਸੋਸ਼ਲ ਮੀਡੀਆ ’ਤੇ ਆਪਣੀ ਇਕ ਪੋਸਟ ਵਿਚ ਲਿਖਿਆ ਕਿ ਉਹ ਮੰਗਲ ਗ੍ਰਹਿ ਦੀ ਲਾਲ ਮਿੱਟੀ ’ਤੇ ਮਰਨ ਲਈ ਤਿਆਰ ਹੈ। ਇਸ ਪੋਸਟ ਨਾਲ ਗ੍ਰਿਮਸ ਨੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਦੇ ਪਿੱਛੇ ਵੱਡੀਆਂ-ਵੱਡੀਆਂ ਕਰੇਨਾ ਹਨ।

ਇਹ ਵੀ ਪੜ੍ਹੋ: ਸ਼ਿਕਾਗੋ ’ਚ 10 ਭਾਰਤੀ-ਅਮਰੀਕੀ ਸਥਾਨਕ ਚੋਣਾਂ ’ਚ ਨਿੱਤਰੇ, ਵਿਰੋਧੀਆਂ ਨੂੰ ਦੇ ਸਕਦੇ ਨੇ ਵੱਡੀ ਟੱਕਰ

ਉਂਝ ਗ੍ਰਿਮਸ ਦਾ ਇਹ ਬਿਆਨ ਅਜਿਹੇ ਸਮੇਂ ’ਤੇ ਆਇਆ ਹੈ, ਜਦੋਂ ਮਸਕ ਮੰਗਲ ਗ੍ਰਹਿ ’ਤੇ ਜਾਣ ਲਈ ਆਪਣੇ ਸਟਾਰਸ਼ਿਪ ਰਾਕੇਟ ਦਾ ਲਗਾਤਾਰ ਪ੍ਰੀਖਣ ਕਰ ਰਹੇ ਹਨ। ਹਾਲਾਂਕਿ ਮਸਕ ਨੂੰ ਆਪਣੀ ਸ਼ੁਰੂਆਤੀ ਕੋਸ਼ਿਸ਼ ਵਿਚ ਝਟਕਾ ਲੱਗਾ ਹੈ। ਮੰਗਲ ਗਹਿ ’ਤੇ ਜਾਣ ਲਈ ਆਪਣਾ ਖ਼ੁਦ ਦਾ ਰਾਕੇਟ ਭੇਜਣ ਦੀ ਕੋਸ਼ਿਸ ਵਿਚ ਲੱਗੇ ਏਲਨ ਮਸਕ ਦੀ ਕੰਪਨੀ ਸਪੇਸਐਕਸ ਦੇ ਹੱਥ ਸਫ਼ਲਤਾ ਆਉਂਦੇ-ਆਉਂਦੇ ਫਿਰ ਛੁੱਟ ਗਈ। ਕੰਪਨੀ ਦੇ ਸਟਾਰਸ਼ਿਪ ਪ੍ਰੋਟੋਟਾਈਪ ਦੇ ਐਸ.ਐਨ.11 ਰਾਕੇਟ ਨੇ ਟੈਕਸਾਸ ਵਿਚ ਮੰਗਲਵਾਰ ਨੂੰ ਸਵੇਰੇ ਉਡਾਨ ਤਾਂ ਭਰੀ ਸੀ ਪਰ ਲੈਂਡਿੰਗ ਤੋਂ ਪਹਿਲਾਂ ਹੀ ਬਲਾਸਟ ਹੋ ਗਿਆ।

ਇਹ ਵੀ ਪੜ੍ਹੋ: ਕੀ ਵੁਹਾਨ ਲੈਬ ਤੋਂ ਨਿਕਲਿਆ ਸੀ ਵਾਇਰਸ, WHO ਦੀ ਲੀਕ ਰਿਪੋਰਟ ’ਤੇ ਬ੍ਰਿਟੇਨ ਸਣੇ 14 ਦੇਸ਼ਾਂ ਨੇ ਦਿੱਤੀ ਪ੍ਰਤੀਕਿਰਿਆ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News