ਵਿਆਹੀ ਸਕੂਲ ਟੀਚਰ ਦਾ ਕਾਰਾ, ਪੰਜ ਵਿਦਿਆਰਥੀਆਂ ਨਾਲ 6 ਸਾਲ ਤੱਕ ਬਣਾਏ ਸਬੰਧ

12/03/2019 3:10:14 PM

ਕੇਪਟਾਊਨ- ਇਕ ਮਸ਼ਹੂਰ ਸਕੂਲ ਦੀ ਇਕ ਮਹਿਲਾ ਟੀਚਰ 'ਤੇ ਆਪਣੇ ਵਿਦਿਆਰਥੀਆਂ ਨਾਲ ਸਰੀਰਕ ਸਬੰਧ ਬਣਾਉਣ ਦੇ ਦੋਸ਼ ਲੱਗੇ ਹਨ। ਇਸ ਗੱਲ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਇਕ 18 ਸਾਲਾ ਵਿਦਿਆਰਥੀ ਨੇ ਦਾਅਵਾ ਕੀਤਾ ਕਿ ਸਕੂਲ ਦੀ ਹਿਸਟਰੀ ਟੀਚਰ ਨੇ ਉਹਨਾਂ ਦੇ ਨਾਲ ਸਰੀਰਕ ਸਬੰਧ ਬਣਾਏ ਹਨ। ਇਹ ਹੀ ਨਹੀਂ ਵਿਦਿਆਰਥੀ ਨੇ ਇਹ ਵੀ ਦੱਸਿਆ ਕਿ ਉਹ ਰਿਲੇਸ਼ਨ ਅੱਗੇ ਨਹੀਂ ਵਧਾਉਣਾ ਚਾਹੁੰਦਾ ਸੀ ਪਰ ਟੀਚਰ ਨੇ ਲਗਾਤਾਰ ਇਸ ਲਈ ਉਸ 'ਤੇ ਦਬਾਅ ਬਣਾਇਆ। ਵਿਦਿਆਰਥੀ ਦੇ ਖੁਲਾਸੇ ਤੋਂ ਬਾਅਦ ਸਕੂਲ ਮੈਨੇਜਮੈਂਟ ਨੇ ਦੋਸ਼ਾਂ ਦੀ ਜਾਂਚ ਕਰਵਾਈ, ਜਿਸ ਨਾਲ ਇਹ ਖੁਲਾਸਾ ਹੋਇਆ ਕਿ ਅਧਿਆਪਿਕਾ ਨੇ ਇਕ ਦੋ ਨਹੀਂ ਬਲਕਿ ਪੰਜ ਵਿਦਿਆਰਥੀਆਂ ਨਾਲ ਸਬੰਧ ਬਣਾਏ ਸਨ। ਫਿਲਹਾਲ ਅਧਿਆਪਿਕਾ ਨੇ ਅਸਤੀਫਾ ਦੇ ਦਿੱਤਾ ਹੈ।

6 ਸਾਲ ਤੱਕ ਟੀਚਰ ਨੇ ਵਿਦਿਆਰਥੀਆਂ ਨਾਲ ਬਣਾਏ ਸਬੰਧ
ਵਿਦਿਆਰਥੀਆਂ ਦੇ ਨਾਲ ਸਬੰਧ ਬਣਉਣ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਦੱਖਣੀ ਅਫਰੀਕਾ ਦੇ ਕੇਪਟਾਊਨ ਵਿਚ ਸਥਿਤ ਖਾਸ ਐਲੀਟ ਪ੍ਰਾਈਵੇਟ ਸਕੂਲ ਦਾ ਹੈ। ਡੇਲੀ ਮੇਲ ਵਿਚ ਛਪੀ ਖਬਰ ਮੁਤਾਬਕ 30 ਸਾਲਾ ਫਿਓਨਾ ਵਿਓਟੀ ਕੇਪਟਾਊਨ ਦੇ ਬਿਸ਼ਪ ਡਿਓਸੇਸ਼ਨ ਕਾਲਜ ਵਿਚ ਹਿਸਟਰੀ ਦੀ ਟੀਚਰ ਸੀ। ਉਹਨਾਂ 'ਤੇ ਵਿਦਿਆਰਥੀਆਂ ਨੂੰ ਆਪਣੇ ਘਰ ਬੁਲਾਉਣ ਅਤੇ ਉਹਨਾਂ ਨਾਲ ਸਬੰਧ ਬਣਾਉਣ ਦੇ ਦੋਸ਼ ਲੱਗੇ ਹਨ। ਉਹਨਾਂ 'ਤੇ 2013 ਤੋਂ 2019 ਦੇ ਵਿਚਾਲੇ ਲਗਾਤਾਰ ਸਕੂਲ ਦੇ ਵਿਦਿਆਰਥੀਆਂ ਨਾਲ ਸਬੰਧ ਰੱਖਣ ਦੇ ਦੋਸ਼ ਹਨ। ਹਾਲਾਂਕਿ ਅਕਤੂਬਰ ਵਿਚ ਮਾਮਲੇ ਦਾ ਖੁਲਾਸਾ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਉਸ ਨੇ ਸਕੂਲ ਛੱਡ ਦਿੱਤਾ ਸੀ।

ਮਹਿਲਾ ਟੀਚਰ ਦੀ ਕਰਤੂਤ ਦਾ ਕਿਵੇਂ ਹੋਇਆ ਖੁਲਾਸਾ
ਇਸ ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ 18 ਸਾਲਾ ਇਕ ਵਿਦਿਆਰਥੀ ਨੇ ਦਾਅਵਾ ਕੀਤਾ ਕਿ ਉਸ ਦੇ ਹਿਸਟਰੀ ਟੀਚਰ ਫਿਓਨਾ ਨਾਲ ਸਬੰਧ ਸਨ। ਪਰ ਬਾਅਦ ਵਿਚ ਉਸ ਨੇ ਆਪਣੇ ਰਿਲੇਸ਼ਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਿਓਨਾ ਨੇ ਰਿਲੇਸ਼ਨ ਖਤਮ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਹੀ ਨਹੀਂ ਵਿਦਿਆਰਥੀ 'ਤੇ ਰਿਲੇਸ਼ਨਸ਼ਿਪ ਵਿਚ ਬਣੇ ਰਹਿਣ ਦਾ ਦਬਾਅ ਪਾਇਆ। ਪਰੇਸ਼ਾਨ ਹੋ ਕੇ ਇਸ ਵਿਦਿਆਰਥੀ ਨੇ ਆਪਣੇ ਮਾਤਾ-ਪਿਤਾ ਨੂੰ ਸਾਰੀ ਗੱਲ ਦੱਸੀ। ਇਸ ਤੋਂ ਬਾਅਦ ਮਾਮਲਾ ਸਕੂਲ ਵਿਚ ਪਹੁੰਚਿਆ। ਇਸ ਖੁਲਾਸੇ ਤੋਂ ਬਾਅਦ ਸਕੂਲ ਵਲੋਂ ਇਕ ਜਾਂਚ ਟੀਮ ਦਾ ਗਠਨ ਕੀਤਾ ਗਿਆ।

ਡੇਲੀ ਮੇਲ ਦੀ ਖਬਰ ਮੁਤਾਬਕ ਇਸ ਮਾਮਲੇ ਦੀ ਜਦੋਂ ਜਾਂਚ ਸ਼ੁਰੂ ਹੋਈ ਤਾਂ ਪਤਾ ਲੱਗਿਆ ਕਿ ਫਿਓਨਾ ਨੇ ਕਰੀਬ ਪੰਜ ਵਿਦਿਆਰਥੀਆਂ ਦੇ ਨਾਲ ਸਬੰਧ ਬਣਾਏ ਸਨ ਤੇ ਇਸ ਸਭ 6 ਸਾਲ ਤੱਕ ਚੱਲਦਾ ਰਿਹਾ। ਇਸ ਦੌਰਾਨ ਫਿਓਨਾ ਉਹਨਾਂ ਵਿਦਿਆਰਥੀਆਂ 'ਤੇ ਖਾਸ ਕਰਕੇ ਫੋਕਸ ਕਰਦੀ ਸੀ ਜੋ ਬਾਲਗ ਸਨ ਤੇ ਰਿਲੇਸ਼ਨ ਨੂੰ ਲੈ ਕੇ ਉਹਨਾਂ ਦੀ ਸਹਿਮਤੀ ਹੁੰਦੀ ਸੀ। ਇਹ ਹੀ ਨਹੀਂ ਫਿਓਨਾ ਨੇ 2018 ਵਿਚ ਵਿਆਹ ਕੀਤਾ ਸੀ ਤੇ ਇਸ ਦੇ ਬਾਅਦ ਵੀ ਉਹ ਵਿਦਿਆਰਥੀਆਂ ਨਾਲ ਰਿਲੇਸ਼ਨ ਵਿਚ ਰਹੀ।

ਚਾਹੇ ਫਿਓਨਾ ਨੇ ਵਿਦਿਆਰਥੀਆਂ ਦੀ ਮਰਜ਼ੀ ਨਾਲ ਇਹ ਸਭ ਕੀਤਾ ਹੋਵੇ ਫਿਰ ਵੀ ਉਸ ਦੇ ਖਿਲਾਫ ਕੇਸ ਹੋ ਸਕਦਾ ਹੈ। ਫਿਲਹਾਲ ਐਜੂਕੇਸ਼ਨ ਕੌਂਸਲ ਦੇ ਬਣਾਏ ਕੋਡ ਆਫ ਐਥਿਕਸ ਨੂੰ ਤੋੜਨ ਕਾਰਨ ਫਿਓਨਾ ਦੇ ਪੜ੍ਹਾਉਣ 'ਤੇ ਉਮਰ ਭਰ ਲਈ ਪਾਬੰਦੀ ਲੱਗ ਸਕਦੀ ਹੈ।


Baljit Singh

Content Editor

Related News