ਪੱਛਮੀ ਆਸਟ੍ਰੇਲੀਆ ''ਚ ਆਮ ਚੋਣਾਂ 14 ਮਾਰਚ ਨੂੰ, ਪਹਿਲੀ ਵਾਰ ਸਿੱਖ ਨੌਜਵਾਨ ਉਤਰਿਆ ਮੈਦਾਨ ''ਚ

Wednesday, Feb 17, 2021 - 06:05 PM (IST)

ਪੱਛਮੀ ਆਸਟ੍ਰੇਲੀਆ ''ਚ ਆਮ ਚੋਣਾਂ 14 ਮਾਰਚ ਨੂੰ, ਪਹਿਲੀ ਵਾਰ ਸਿੱਖ ਨੌਜਵਾਨ ਉਤਰਿਆ ਮੈਦਾਨ ''ਚ

ਪਰਥ (ਜਤਿੰਦਰ ਗਰੇਵਾਲ): ਸੂਬਾ ਪੱਛਮੀ ਆਸਟ੍ਰੇਲੀਆ ਦੀ ਸੰਸਦ ਦੀਆਂ ਆਮ ਚੋਣਾਂ 14 ਮਾਰਚ ਨੂੰ ਹੋ ਰਹੀਆਂ ਹਨ। ਚੋਣਾਂ ‘ਚ ਮੁੱਖ ਮੁਕਾਬਲਾ ਸੱਤਾਧਾਰੀ ਲੇਬਰ, ਵਿਰੋਧੀ ਧਿਰ ਲਿਬਰਲ ਅਤੇ ਗਰੀਨ ਪਾਰਟੀ ਸਮੇਤ ਕੁਝ ਅਜ਼ਾਦ ਉਮੀਦਵਾਰਾਂ ਦਰਮਿਆਨ ਹੈ। ਜਿੱਥੇ ਸਥਾਨਕ ਭਾਈਚਾਰੇ ਦੇ ਬਹੁਗਿਣਤੀ ਉਮੀਦਵਾਰ ਹਨ, ਉੱਥੇ ਹੀ ਹਲਕਾ ਵੈਸਟ ਸਵੈਨ ਤੋਂ ਪਹਿਲਾਂ ਸਿੱਖ ਚਿਹਰਾ ਮਨਜੋਤ ਸਿੰਘ ਪੰਜਾਬੀ  ਨੌਜਵਾਨ ਵਿਧਾਇਕ ਵੱਜੋਂ ਗਰੀਨ ਪਾਰਟੀ ਦੇ ਚੋਣ ਨਿਸ਼ਾਨ 'ਤੇ ਚੋਣ ਲੜ ਰਿਹਾ ਹੈ, ਜਿਸ ਦੀ ਹਮਾਇਤ ਪੂਰੇ ਭਾਰਤੀ ਭਾਈਚਾਰੇ ਸਮੇਤ ਹੋਰ ਸਥਾਨਕ ਅਤੇ ਵੱਖ-ਵੱਖ ਭਾਈਚਾਰੇ ਵੱਡੇ ਪੱਧਰ 'ਤੇ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਮਨਜੋਤ ਦਾ ਜਨਮ ਪੰਜਾਬ ਦੇ ਪਟਿਆਲ਼ਾ ਸ਼ਹਿਰ ‘ਚ ਹੋਇਆ ਅਤੇ ਨਿੱਕੀ ਉਮਰੇ ਹੀ ਉਹ ਆਪਣੇ ਮਾਤਾ ਪਿਤਾ ਨਾਲ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿੱਚ ਆਇਆ।ਇੱਥੇ ਹੀ ੳਹ ਮੁੱਢਲੀ ਸਕੂਲੀ ਸਿੱਖਿਆ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਤੱਕ ਦੀ ਪੜ੍ਹਾਈ ਕੀਤੀ। ਉਹ ਪੜ੍ਹਾਈ ਦੇ ਨਾਲ-ਨਾਲ ਹੁਣ ਹਾਊਸ ਬਿਲਡਰ ਦੇ ਤੌਰ 'ਤੇ ਕਾਰੋਬਾਰੀ ਹੈ।ਮਨਜੋਤ ਉੱਨਤ ਦੇਸ਼ ਵਿੱਚ ਰਹਿ ਕੇ ਵੀ ਸਿੱਖੀ ਸਰੂਪ ਦਾ ਧਾਰਨੀ ਹੋ ਕੇ ਸਿੱਖ ਰਹਿਤ ਮਰਿਆਦਾ ‘ਚ ਪੂਰਨ ਪਰਪੱਕ ਹੈ।ਮਨਜੋਤ ਆਸਟ੍ਰੇਲੀਆ ਦਾ ਹੁਣ ਤੱਕ ਛੋਟੀ ਉਮਰੇ ਵਿਧਾਨ ਸਭਾ ਚੋਣ ਲੜਣ ਵਾਲਾ ਪੰਜਾਬੀ ਸਿੱਖ ਨੌਜਵਾਨ ਹੈ।

ਇੱਥੇ ਦੱਸ ਦਈਏ ਕਿ ਲੈਜਿਸਲੇਟਿਵ ਕੌਂਸਲ ਪੱਛਮੀ ਆਸਟ੍ਰੇਲੀਆ ਦੀ ਸੰਸਦ ਦਾ ਉਪਰਲਾ ਸਦਨ ਹੈ ਅਤੇ ਇਸ ਵਿੱਚ ਅਨੁਪਾਤਕ ਨੁਮਾਇੰਦਗੀ ਪ੍ਰਣਾਲੀ ਦੁਆਰਾ ਛੇ ਬਹੁ-ਮੈਂਬਰੀ ਖੇਤਰਾਂ ਤੋਂ ਚੁਣੇ ਗਏ 36 ਮੈਂਬਰ ਚੁਣੇ ਜਾਂਦੇ ਹਨ। ਦੂਸਰਾ ਵਿਧਾਨ ਸਭਾ ਪੱਛਮੀ ਆਸਟ੍ਰੇਲੀਆ ਦੀ ਸੰਸਦ ਦਾ ਹੇਠਲਾ ਸਦਨ ਹੈ ਅਤੇ ਇਸ ਵਿੱਚ 59 ਮੈਂਬਰਾਂ ਨੂੰ ਸੂਬੇ ਦੇ ਚੋਣਵੇਂ ਜ਼ਿਲ੍ਹਿਆਂ ਤੋਂ ਤਰਜੀਹੀ ਵੋਟਿੰਗ ਪ੍ਰਣਾਲੀ ਰਾਹੀਂ ਚੁਣਿਆ ਜਾਂਦਾ ਹੈ।

ਨੋਟ- ਪੱਛਮੀ ਆਸਟ੍ਰੇਲੀਆ ਦੀਆਂ ਸੰਸਦੀ ਚੋਣਾਂ ਵਿਚ ਸਿੱਖ ਨੌਜਵਾਨ ਦੇ ਉਤਰਨ 'ਤੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News