ਮਨਜੀਤ ਜੀ. ਕੇ. ਦੇ ਮਸਲੇ ਨੂੰ ਫੈਡਰਲ ਨੇ ਆਪਣੇ ਹੱਥਾਂ ''ਚ ਲਿਆ

Wednesday, Aug 29, 2018 - 10:50 AM (IST)

ਮਨਜੀਤ ਜੀ. ਕੇ. ਦੇ ਮਸਲੇ ਨੂੰ ਫੈਡਰਲ ਨੇ ਆਪਣੇ ਹੱਥਾਂ ''ਚ ਲਿਆ

ਵਾਸ਼ਿੰਗਟਨ ਡੀ. ਸੀ. (ਰਾਜ ਗੋਗਨਾ)— ਨਿਊਯਾਰਕ ਅਤੇ ਕੈਲਫੋਰਨੀਆ ਵਿਖੇ ਮਨਜੀਤ ਸਿੰਘ ਜੀ.ਕੇ. ਨਾਲ ਬਹੁਤ ਬੁਰਾ ਵਤੀਰਾ ਕੀਤਾ ਗਿਆ ਅਤੇ ਉਨ੍ਹਾਂ 'ਤੇ ਹਮਲੇ ਕੀਤੇ ਗਏ। ਇਸ ਘਟਨਾ ਨੂੰ ਬਹੁਤ ਹੀ ਗੰਭੀਰ ਰੂਪ 'ਚ ਲਿਆ ਗਿਆ ਹੈ ਅਤੇ ਹਰ ਪੱਖੋਂ ਵਿਚਾਰਨ ਉਪਰੰਤ 'ਸਟਰੀਟ ਗੁੰਡਾ ਐਕਸ਼ਨ' ਦਾ ਨਾਮ ਦਿੱਤਾ ਗਿਆ ਹੈ। ਇਸ ਮਸਲੇ ਨੂੰ ਫੈਡਰਲ ਨੇ ਆਪਣੇ ਹੱਥਾਂ 'ਚ ਲੈ ਲਿਆ ਹੈ। ਭਾਵੇਂ ਵੱਖ-ਵੱਖ ਲੋਕਾਂ ਅਤੇ ਜਥੇਬੰਦੀਆਂ ਵਲੋਂ ਆਪੋ-ਆਪਣੇ ਕਿਆਫੇ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਕੋਈ ਕਹਿ ਰਿਹਾ ਹੈ, ਇਨ੍ਹਾਂ ਨੂੰ ਫੜ੍ਹਨ ਉਪਰੰਤ ਰਿਹਾਅ ਕਰ ਦਿੱਤਾ ਹੈ ਅਤੇ ਕਿਸੇ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ।  ਭਾਰਤ ਸਰਕਾਰ ਦੇ ਦਬਾਅ ਸਦਕਾ ਅਮਰੀਕਾ ਦੇ ਭਾਰਤ 'ਚ ਸਥਿਤ ਅੰਬੈਸਡਰ ਦੇ ਪੱਤਰ ਅਤੇ ਬੁੱਧੀਜੀਵੀਆਂ ਦੀ ਪਹੁੰਚ ਸਦਕਾ ਇਸ ਘਟਨਾ ਨੂੰ ਸੋਚੀ-ਸਮਝੀ ਸਾਜਿਸ਼ ਕਰਾਰ ਦਿੱਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਸ ਦੇ ਨਤੀਜੇ ਭਾਵੇਂ ਦੇਰ ਨਾਲ ਆਉਣ ਪਰ ਕਾਰਵਾਈ ਅਜਿਹੀ ਘਾਤਕ ਹੋਵੇਗੀ ਤਾਂ ਜੋ ਭਵਿੱਖ ਵਿੱਚ ਕੋਈ ਅਜਿਹਾ ਕਰਨ ਦੀ ਹਿੰਮਤ ਨਹੀਂ ਕਰੇਗਾ। 

ਮੈਟਰੋਪੁਲਿਟਨ ਦੇ ਸੈਨੇਟਰ ਅਤੇ ਕਾਂਗਰਸਮੈਨਜ਼ ਦੇ ਵਫਦ ਵਲੋਂ ਵੀ ਰਾਸ਼ਟਰਪਤੀ 'ਤੇ ਦਬਾਅ ਬਣਾਇਆ ਜਾ ਰਿਹਾ ਹੈ । ਸਟੇਟ ਡਿਪਾਰਟਮੈਂਟ, ਹੋਮਲੈਂਡ ਸਕਿਓਰਿਟੀ ਮਹਿਕਮੇ ਅਤੇ ਖੁਫੀਆ ਵਿਭਾਗ ਵਲੋਂ ਹਰ ਪਹਿਲੂ ਨੂੰ ਬਾਰੀਕੀ ਨਾਲ ਘੋਖਿਆ ਜਾ ਰਿਹਾ ਹੈ। ਹਰ ਅਮਰੀਕਨ ਇਸ ਤੋਂ ਭੈਭੀਤ ਹੈ, ਜਿਸ ਲਈ ਐਕਸ਼ਨ ਵਿੱਚ ਆਏ ਸਾਰੇ ਮਹਿਕਮੇ ਆਪੋ-ਆਪਣੀ ਕਾਰਵਾਈ ਵਿੱਚ ਜੁਟ ਗਏ ਹਨ।

ਗੁਰੂਘਰਾਂ ਦੇ ਪ੍ਰਬੰਧਕਾਂ ਅਤੇ ਹਮਖਿਆਲੀਆਂ ਦੀਆਂ ਕੁਝ ਜਥੇਬੰਦੀਆਂ ਵੀ ਇਸ ਸਬੰਧੀ ਮੀਟਿੰਗਾਂ ਕਰਨ ਲੱਗ ਪਈਆਂ ਹਨ ਕਿ ਸਿੱਖਾਂ ਦਾ ਭਵਿੱਖ ਅਮਰੀਕਾ ਵਿੱਚ ਕਿਸ ਤਰ੍ਹਾਂ ਦਾ ਹੋਵੇਗਾ? ਸਾਡੀ ਨੌਜਵਾਨ ਪੀੜ੍ਹੀ ਕਿਧਰ ਨੂੰ ਤੁਰ ਪਈ ਹੈ ਅਤੇ ਇਨ੍ਹਾਂ ਦੇ ਭਵਿੱਖ ਨੂੰ ਕਿਵੇਂ ਬਚਾਉਣਾ ਹੈ।ਇਸ ਸਬੰਧੀ ਹਰ ਕੋਈ ਚਿੰਤਤ ਸਰਕਾਰੇ ਦਰਬਾਰੇ ਫਰਿਆਦ ਕਰਨ ਲੱਗ ਪਏ ਹਨ ਕਿ ਸਖਤ ਤੋਂ ਸਖਤ ਕਾਰਵਾਈ ਕਰਕੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾਵੇ। ਚਿੰਤਾ ਦਾ ਵਿਸ਼ਾ ਹੈ ਕਿ ਸੋਚੋ ਤੇ ਸਮਝਾਉਣ ਦੀ ਨੀਤੀ ਵੱਲ ਹੱਥ ਵਧਾਈਏ ਕਿਉਂਕਿ ਉਹ ਵੀ ਸਾਡੇ ਭਰਾ ਹਨ ਜੋ ਲੀਹੋਂ ਭਟਕੇ ਅਜਿਹੇ ਕਾਰੇ ਕਰ ਰਹੇ ਹਨ ਜੋ ਕਾਨੂੰਨੀ ਤੌਰ 'ਤੇ ਬਹੁਤ ਹੀ ਗਲਤ ਹਨ ।


Related News