ਮਨਦੀਪ ਕੌਰ ਖੁਦਕੁਸ਼ੀ ਮਾਮਲਾ, ਭਾਰਤ ’ਚ ਮਾਪੇ ਕਰਦੇ ਰਹੇ ਉਡੀਕ, ਪਤੀ ਨੇ ਅਮਰੀਕਾ 'ਚ ਕਰ ਦਿੱਤਾ ਅੰਤਿਮ ਸੰਸਕਾਰ
Saturday, Aug 13, 2022 - 11:48 AM (IST)
ਨਿਊਯਾਰਕ (ਗੋਗਨਾ)- ਭਾਰਤੀ ਮੂਲ ਦੀ ਔਰਤ ਮਨਦੀਪ ਕੌਰ ਵਲੋਂ ਨਿਊਯਾਰਕ ਵਿਚ ਕੀਤੀ ਗਈ ਖੁਦਕੁਸ਼ੀ ਦੀ ਗੁੱਥੀ ਹੁਣ ਸ਼ਾਇਦ ਹੀ ਕਦੇ ਸੁਲਝ ਸਕੇਗੀ, ਕਿਉਂਕਿ ਭਾਰਤ ਵਿਚ ਉਸਦੇ ਪਰਿਵਾਰ ਵਾਲੇ ਲਾਸ਼ ਪਹੁੰਚਣ ਦੀ ਉਡੀਕ ਹੀ ਕਰਦੇ ਰਹਿ ਗਏ, ਜਦਕਿ ਦੂਸਰੇ ਪਾਸੇ ਦੋਸ਼ੀ ਪਤੀ ਨੇ ਹੀ ਵਿਦੇਸ਼ ਵਿਚ ਮਨਦੀਪ ਦਾ ਚੁੱਪ-ਚਪੀਤੇ ਅੰਤਿਮ ਸੰਸਕਾਰ ਕਰ ਦਿੱਤਾ।
ਇਹ ਵੀ ਪੜ੍ਹੋ: ‘ਬਲੈਕ ਏਲੀਅਨ’ ਬਣਨ ਦੇ ਚੱਕਰ ’ਚ ਵਿਅਕਤੀ ਨੇ ਕਰਵਾ ਲਿਆ ਸਰੀਰ ਖ਼ਰਾਬ, ਅੱਖਾਂ ’ਚ ਵੀ ਬਣਵਾਏ ਟੈਟੂ
ਇਸ ਬਾਰੇ ਹਾਲਾਂਕਿ ਨਿਊਯਾਰਕ ਵਿਚ ਮੌਜੂਦ ਭਾਰਤ ਦੇ ਲੋਕ (ਮਨਦੀਪ ਦੇ ਪੱਖ ਵਾਲੇ) ਨਿਊਯਾਰਕ ਪੁਲਸ ਤੋਂ ਵਾਰ-ਵਾਰ ਪੁੱਛਦੇ ਰਹੇ ਕਿ ਲਾਸ਼ ਨੂੰ ਭਾਰਤ ਕਦੋਂ ਅਤੇ ਕਿਵੇਂ ਭੇਜਿਆ ਜਾਏਗਾ? ਜਿਸਦੇ ਬਦਲੇ ਵਿਚ ਨਿਊਯਾਰਕ ਪੁਲਸ ਲੋਕਾਂ ਨੂੰ ਜਾਂਚ ਜਾਰੀ ਹੈ ਕਹਿਕੇ ਟਾਲ-ਮਟੋਲ ਕਰਦੀ ਰਹੀ। ਨਿਊਯਾਰਕ ਪੁਲਸ ਦਾ ਦਾਅਵਾ ਹੈ ਕਿ ਉਸਨੇ ਅਮਰੀਕੀ ਕਾਨੂੰਨਾਂ ਤਹਿਤ ਮਨਦੀਪ ਦੀ ਲਾਸ਼ ਉਸਦੇ ਪਤੀ ਦੇ ਹਵਾਲੇ ਕਰ ਕੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਹੈ, ਜਦਕਿ ਭਾਰਤ ਵਿਚ ਮੌਜੂਦ ਮਨਦੀਪ ਕੌਰ ਦੇ ਪਰਿਵਾਰਕ ਮੈਂਬਰ ਇਸ ਪਿੱਛੇ ਅਮਰੀਕਨ ਪੁਲਸ ਦੀ ਮਿਲੀ-ਭੁਗਤ ਦਾ ਦੋਸ਼ ਲਗਾ ਰਹੇ ਹਨ।
ਇਹ ਵੀ ਪੜ੍ਹੋ: ਟਾਪਲੈੱਸ ਹੋ ਕੇ ਡਾਂਸ ਕਰਨਾ ਮਾਡਲ ਨੂੰ ਪਿਆ ਮਹਿੰਗਾ, ਪੁਲਸ ਨੇ ਲਗਾਇਆ ਭਾਰੀ ਜੁਰਮਾਨਾ