ਜਰਮਨੀ ’ਚ ਰੇਲਗੱਡੀ ਵਿਚ ਇਕ ਵਿਅਕਤੀ ਵੱਲੋਂ ਕੁਹਾੜੀ ਨਾਲ ਹਮਲਾ, ਇਕ ਜ਼ਖਮੀ
Thursday, Jul 03, 2025 - 08:10 PM (IST)

ਬਰਲਿਨ-ਜਰਮਨੀ ਦੇ ਬਾਵੇਰੀਆ ਵਿਚ ਇਕ ਲੰਬੀ ਦੂਰੀ ਦੀ ਰੇਲਗੱਡੀ ਵਿਚ ਇਕ ਵਿਅਕਤੀ ਨੇ ਕੁਹਾੜੀ ਨਾਲ ਹਮਲਾ ਕਰ ਕੇ ਇਕ ਵਿਅਕਤੀ ਨੂੰ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਹਮਲਾਵਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਮਿਊਨਿਖ ਪੁਲਸ ਨੇ ਦੱਸਿਆ ਕਿ ਇਹ ਹਮਲਾ ਦੱਖਣੀ ਜਰਮਨੀ ਵਿਚ ਸਟ੍ਰਾਬਿੰਗ ਅਤੇ ਪਲੇਟਲਿੰਗ ਦੇ ਵਿਚਕਾਰ ਇਕ ਆਈ. ਸੀ. ਈ. ਐਕਸਪ੍ਰੈੱਸ ਟ੍ਰੇਨ ’ਤੇ ਹੋਇਆ। ਪੁਲਸ ਨੇ ਇਸ ਸਮੇਂ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ।