ਗਲਤ ਦੋਸ਼ਾਂ ਕਾਰਨ ਜੇਲ੍ਹ 'ਚ ਬਰਬਾਦ ਹੋਏ ਜਵਾਨੀ ਦੇ 37 ਸਾਲ, ਹੁਣ ਮਿਲੇਗਾ 116 ਕਰੋੜ ਦਾ ਮੁਆਵਜ਼ਾ

Wednesday, Feb 21, 2024 - 11:05 AM (IST)

ਗਲਤ ਦੋਸ਼ਾਂ ਕਾਰਨ ਜੇਲ੍ਹ 'ਚ ਬਰਬਾਦ ਹੋਏ ਜਵਾਨੀ ਦੇ 37 ਸਾਲ, ਹੁਣ ਮਿਲੇਗਾ 116 ਕਰੋੜ ਦਾ ਮੁਆਵਜ਼ਾ

ਫਲੋਰੀਡਾ- ਰੌਬਰਟ ਡੂਬੋਇਸ ਨੇ ਆਪਣੀ ਜ਼ਿੰਦਗੀ ਦੇ 37 ਸਾਲ ਉਸ ਮਾਮਲੇ ਵਿਚ ਜੇਲ੍ਹ ਵਿਚ ਬਿਤਾਏ ਜਿਸ ਨੂੰ ਉਸ ਨੇ ਕਦੇ ਅੰਜਾਮ ਦਿੱਤਾ ਹੀ ਨਹੀਂ ਸੀ। ਰੌਬਰਟ ਨੂੰ 1983 ਵਿੱਚ ਬਲਾਤਕਾਰ ਅਤੇ ਕਤਲ ਦੇ ਇੱਕ ਕੇਸ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਮਾਮਲਾ ਅਮਰੀਕਾ ਦੇ ਫਲੋਰੀਡਾ ਦਾ ਹੈ। ਇਹ ਪਤਾ ਲੱਗਣ 'ਤੇ ਕੀ ਰੌਬਰਟ ਨੇ ਇਹ ਅਪਰਾਧ ਕੀਤਾ ਹੀ ਨਹੀਂ ਸੀ ਤਾਂ ਹੁਣ ਉਸ ਨੂੰ ਮੁਆਵਜ਼ੇ ਵਜੋਂ 1.4 ਕਰੋੜ ਡਾਲਰ (116 ਕਰੋੜ ਰੁਪਏ) ਮਿਲਣਗੇ। ਰੌਬਰਟ ਇਸ ਸਮੇਂ 59 ਸਾਲ ਦਾ ਹੈ ਅਤੇ ਜਦੋਂ ਉਸ ਨੂੰ 19 ਸਾਲਾ ਬਾਰਬਰਾ ਗ੍ਰਾਮ ਦੇ ਕਤਲ ਦੇ ਮਾਮਲੇ ਵਿਚ 1983 ਵਿਚ ਮੌਤ ਦੀ ਸਜ਼ਾ ਹੋਈ ਸੀ ਤਾਂ ਉਦੋਂ ਉਹ 18 ਸਾਲ ਦਾ ਸੀ। ਹਾਲਾਂਕਿ ਬਾਅਦ ਵਿੱਚ ਉਸਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ ਸੀ। ਇਸ ਤੋਂ ਬਾਅਦ, 2018 ਵਿੱਚ ਇਨੋਸੈਂਸ ਪ੍ਰੋਜੈਕਟ ਆਰਗੇਨਾਈਜ਼ੇਸ਼ਨ ਦੀ ਮਦਦ ਨਾਲ ਪ੍ਰੌਸੀਕਿਊਟਰਜ਼ ਇਸ ਮਾਮਲੇ ਨੂੰ ਫਿਰ ਤੋਂ ਖੋਲ੍ਹਣ ਲਈ ਸਹਿਮਤ ਹੋ ਗਏ। ਡੀ.ਐੱਨ.ਏ. ਟੈਸਟ ਤੋਂ ਪਤਾ ਲੱਗਾ ਹੈ ਕਿ ਇਸ ਮਾਮਲੇ ਵਿੱਚ ਕੋਈ ਹੋਰ ਦੋ ਵਿਅਕਤੀ ਸ਼ਾਮਲ ਸਨ। ਇਸ ਤੋਂ ਬਾਅਦ ਰੌਬਰਟ ਨੂੰ ਸਾਲ 2020 ‘ਚ ਰਿਹਾਅ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਉਜ਼ਬੇਕਿਸਤਾਨ ’ਚ ਛੱਤ ਡਿੱਗਣ ਕਾਰਨ 30 ਭਾਰਤੀ ਮਜ਼ਦੂਰ ਜ਼ਖ਼ਮੀ, 3 ਹਲਾਕ

ਰੌਬਰਟ ਨੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਟੈਂਪਾ ਸ਼ਹਿਰ, ਜਾਂਚ ਕਰਨ ਵਾਲੇ ਪੁਲਸ ਅਧਿਕਾਰੀਆਂ ਅਤੇ ਇੱਕ ਫੋਰੈਂਸਿਕ ਡੈਂਟਿਸਟ ‘ਤੇ ਕੇਸ ਕਰ ਦਿੱਤਾ। ਇਸ ਫੋਰੈਂਸਿਕ ਡੈਂਟਿਸਟ ਨੇ ਆਪਣੀ ਰਿਪੋਰਟ ‘ਚ ਦਾਅਵਾ ਕੀਤਾ ਸੀ ਕਿ ਪੀੜਤ ‘ਤੇ ਪਾਏ ਗਏ ਦੰਦਾਂ ਦੇ ਕੱਟਣ ਦੇ ਜੋ ਨਿਸ਼ਾਨ ਮਿਲੇ ਸਨ, ਉਹ ਰੌਬਰਟ ਦੇ ਦੰਦਾਂ ਦੇ ਸਨ। ਇਸ ਮਾਮਲੇ ‘ਚ ਫੈਸਲਾ 11 ਜਨਵਰੀ ਨੂੰ ਆ ਗਿਆ, ਪਰ ਟੈਂਪਾ ਸਿਟੀ ਕਾਉਂਸਿਲ ਨੇ ਅਧਿਕਾਰਤ ਤੌਰ ‘ਤੇ ਵੀਰਵਾਰ ਨੂੰ 1.4 ਕਰੋੜ ਡਾਲਰ ਦੇ ਮੁਆਵਜ਼ੇ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ ਗਈ। ਇਸ ਮਾਮਲੇ ਵਿਚ ਉਸ ਦੀ ਨੁਮਾਇੰਦਗੀ ਸ਼ਿਕਾਗੋ-ਅਧਾਰਤ ਲੋਵੀ ਐਂਡ ਲੋਵੀ ਸਿਵਲ ਰਾਈਟਸ ਲਾਅ ਫਰਮ ਵੱਲੋਂ ਕੀਤੀ ਗਈ ਸੀ, ਜਿਸ ਨੇ ਦੇਸ਼ ਭਰ ਵਿੱਚ ਕਈ ਗਲਤ ਸਜ਼ਾ ਦੇ ਕੇਸਾਂ ਨੂੰ ਸੰਭਾਲਿਆ ਹੈ। ਲਾਅ ਫਰਮ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਸਮਝੌਤਾ ਨਾ ਸਿਰਫ਼ ਮਿਸਟਰ ਰੌਬਰਟ ਨੂੰ ਹੋਏ ਨੁਕਸਾਨ ਦੀ ਇੱਕ ਸਵੀਕ੍ਰਿਤੀ ਹੈ, ਸਗੋਂ ਉਸ ਲਈ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣ ਦਾ ਇੱਕ ਮੌਕਾ ਵੀ ਹੈ।

ਇਹ ਵੀ ਪੜ੍ਹੋ: ਖਰਾਬ ਮੌਸਮ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ, ਮੋਬਾਈਲ ਦੀ ਜਗ੍ਹਾ ਵਾਕੀ-ਟਾਕੀ ਦੀ ਕਰ ਰਹੇ ਵਰਤੋਂ

ਕੌਂਸਲ ਦੇ ਮੈਂਬਰ ਲੁਈਸ ਵੀਏਰਾ ਦਾ ਕਹਿਣਾ ਹੈ ਕਿ ਇਹ ਬਹੁਤ ਵੱਡੀ ਗਲਤੀ ਸੀ ਅਤੇ ਉਮੀਦ ਕਰਦੇ ਹਾਂ ਕਿ ਇਸ ਮੁਆਵਜ਼ੇ ਨਾਲ ਰੌਬਰਟ ਨੂੰ ਕੁਝ ਹੱਦ ਤੱਕ ਰਾਹਤ ਮਿਲੇਗੀ। ਸ਼ਹਿਰ ਦੇ ਦਸਤਾਵੇਜ਼ਾਂ ਦੇ ਅਨੁਸਾਰ, ਰੌਬਰਟ ਅਤੇ ਉਸਦੀ ਫਰਮ ਨੂੰ ਇਸ ਸਾਲ 90 ਲੱਖ ਡਾਲਰ ਮਿਲਣਗੇ, ਅਗਲੇ ਸਾਲ 30 ਲੱਖ ਡਾਲਰ ਅਤੇ ਫਿਰ ਮਿਲੀਅਨ ਅਤੇ ਫਿਰ 2026 ਵਿੱਚ 20 ਲੱਖ ਡਾਲਰ ਮਿਲਗੇ। ਦੱਸ ਦੇਈਏ ਕਿ ਗ੍ਰਾਮ ਦਾ ਅਗਸਤ 1983 ਵਿੱਚ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ ਅਤੇ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ, ਜਦੋਂ ਉਹ ਟੈਂਪਾ ਰੈਸਟੋਰੈਂਟ ਵਿੱਚ ਆਪਣੀ ਨੌਕਰੀ ਤੋਂ ਘਰ ਜਾ ਰਹੀ ਸੀ।

ਇਹ ਵੀ ਪੜ੍ਹੋ: ਦੁਨੀਆ ਦੇ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਜਾਰੀ, ਜਾਣੋ ਭਾਰਤ ਦੀ ਰੈਂਕਿੰਗ ਤੇ ਕਿੰਨੇ ਦੇਸ਼ਾਂ 'ਚ ਮਿਲੇਗੀ ਬਿਨਾਂ ਵੀਜ਼ਾ ਐਂਟਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


 


author

cherry

Content Editor

Related News