ਹੈਰਾਨੀਜਨਕ! ਸ਼ਖ਼ਸ ਨੇ ਬਣਾਇਆ ਬਿਜਲੀ ਦੀ ਗਤੀ ਨਾਲ ''ਕੌਫੀ'' ਪੀਣ ਦਾ ਵਰਲਡ ਰਿਕਾਰਡ, ਵੀਡੀਓ ਵਾਇਰਲ

Wednesday, Jan 17, 2024 - 01:48 PM (IST)

ਹੈਰਾਨੀਜਨਕ! ਸ਼ਖ਼ਸ ਨੇ ਬਣਾਇਆ ਬਿਜਲੀ ਦੀ ਗਤੀ ਨਾਲ ''ਕੌਫੀ'' ਪੀਣ ਦਾ ਵਰਲਡ ਰਿਕਾਰਡ, ਵੀਡੀਓ ਵਾਇਰਲ

ਇੰਟਰਨੈਸ਼ਨਲ ਡੈਸਕ- ਦੁਨੀਆ ਵਿੱਚ ਬਹੁਤ ਸਾਰੇ ਲੋਕ ਕੌਫੀ ਪਸੰਦ ਕਰਦੇ ਹਨ ਪਰ ਸ਼ਾਇਦ ਹੀ ਕੋਈ ਇਸਨੂੰ ਇੱਕ ਸਾਹ ਵਿੱਚ ਬਿਨਾਂ ਰੁਕੇ ਪੀ ਸਕੇ।  ਹਾਲਾਂਕਿ ਕੋਈ ਇਸ ਨੂੰ ਕਿੰਨਾ ਵੀ ਪਸੰਦ ਕਰਦਾ ਹੋਵੇ, ਕੋਈ ਇਸਨੂੰ ਸਕਿੰਟਾਂ ਵਿੱਚ ਬਿਜਲੀ ਦੀ ਗਤੀ ਨਾਲ ਨਹੀਂ ਪੀ ਸਕਦਾ। ਅੱਜ ਅਸੀਂ ਤੁਹਾਨੂੰ ਜੋ ਵੀਡੀਓ ਦਿਖਾਉਣ ਜਾ ਰਹੇ ਹਾਂ, ਉਸ ਨੂੰ ਦੇਖ ਕੇ ਤੁਸੀਂ ਦੰਗ ਰਹਿ ਜਾਓਗੇ। 

ਤੁਸੀਂ ਦੁਨੀਆ 'ਚ ਕਈ ਰਿਕਾਰਡ ਦੇਖੇ ਹੋਣਗੇ ਪਰ ਇਕ ਨੌਜਵਾਨ ਨੇ ਕਮਾਲ ਦਾ ਰਿਕਾਰਡ ਬਣਾਇਆ ਹੈ। ਨੌਜਵਾਨ ਨੇ ਪਲਕ ਝਪਕਦਿਆਂ ਹੀ ਕੌਫੀ ਪੀ ਲਈ, ਜਿਸ ਨੂੰ ਲੋਕ ਆਰਾਮ ਨਾਲ ਮਜ਼ਾ ਲੈਂਦੇ ਹੋਏ ਪੀਂਦੇ ਹਨ। ਉਸ ਨੂੰ ਅਜਿਹਾ ਕਰਦਿਆਂ ਦੇਖ ਕੇ ਤੁਹਾਨੂੰ ਵੀ ਅਜੀਬ ਲੱਗੇਗਾ ਪਰ ਨੌਜਵਾਨ ਨੇ ਕੌਫੀ ਦਾ ਭਰਿਆ ਮਗ ਇਕ ਵਾਰ ਵਿਚ ਹੀ ਬੜੇ ਆਤਮ ਵਿਸ਼ਵਾਸ ਨਾਲ ਪੀ ਲਿਆ।

ਨੌਜਵਾਨ ਨੇ ਇਕ ਘੁੱਟ 'ਚ ਪੀਤੀ ਕੌਫੀ 

ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਆਰਾਮ ਨਾਲ ਬੈਠਾ ਹੈ ਅਤੇ ਉਸ ਲਈ ਮਾਪ ਤੋਲ ਤੋਂ ਬਾਅਦ ਇਕ ਵੱਡੇ ਮਗ 'ਚ ਕੌਫੀ ਪਾਈ ਜਾ ਰਹੀ ਹੈ। ਨੌਜਵਾਨ ਦਾ ਨਾਂ ਫੇਲਿਕਸ ਵਾਨ ਮੀਬੋਮ ਹੈ ਅਤੇ ਉਹ ਜਰਮਨੀ ਦੇ ਫਰੈਂਕਫਰਟ ਦਾ ਰਹਿਣ ਵਾਲਾ ਹੈ। ਗਿਨੀਜ਼ ਵਰਲਡ ਰਿਕਾਰਡ ਮੁਤਾਬਕ ਫੇਲਿਕਸ ਨੇ ਹੁਣ ਤੱਕ ਦੀ ਸਭ ਤੋਂ ਤੇਜ਼ ਕੌਫੀ ਪੀਣ ਦਾ ਰਿਕਾਰਡ ਬਣਾਇਆ ਹੈ। ਜਿੱਥੇ ਲੋਕ 10-15 ਮਿੰਟਾਂ ਵਿੱਚ ਇੱਕ ਮਗ ਕੌਫੀ ਪੀ ਲੈਂਦੇ ਹਨ, ਉੱਥੇ ਹੀ ਉਸ ਨੇ ਇਹ ਕਾਰਨਾਮਾ ਸਿਰਫ਼ 3.12 ਸੈਕਿੰਡ ਵਿੱਚ ਕਰ ਲਿਆ ਹੈ। ਉਸਨੇ ਸਾਰੀ ਕੌਫੀ ਇੱਕ ਹੀ ਘੁੱਟ ਵਿੱਚ ਖ਼ਤਮ ਕਰ ਦਿੱਤੀ।

ਪੜ੍ਹੋ ਇਹ ਅਹਿਮ ਖ਼ਬਰ-ਟਰੂਡੋ ਦੀ ਚਿਤਾਵਨੀ, ਡੋਨਾਲਡ ਟਰੰਪ ਦੀ ਜਿੱਤ ਕੈਨੇਡਾ ਲਈ ਲਿਆਵੇਗੀ ਮੁਸ਼ਕਲਾਂ ਦਾ ਦੌਰ

ਲੋਕਾਂ ਨੇ ਦਿਲਚਸਪ ਕੀਤੇ ਦਿਲਚਸਪ ਕੁਮੈਂਟ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਅਕਾਊਂਟ guinnessworldrecords ਨੇ ਸ਼ੇਅਰ ਕੀਤਾ ਹੈ। ਇਸ ਨੂੰ ਲੱਖਾਂ ਲੋਕਾਂ ਨੇ ਦੇਖਿਆ ਅਤੇ ਹਜ਼ਾਰਾਂ ਲੋਕਾਂ ਨੇ ਪਸੰਦ ਕੀਤਾ। ਹਾਲਾਂਕਿ ਇਸ ਪੋਸਟ 'ਤੇ ਆ ਰਹੇ ਕੁਮੈਂਟਸ 'ਚ ਲੋਕਾਂ ਨੇ ਕਾਫੀ ਦਿਲਚਸਪ ਗੱਲਾਂ ਲਿਖੀਆਂ ਹਨ। ਇੱਕ ਯੂਜ਼ਰ ਨੇ ਕਿਹਾ- ਇਹ ਠੰਡਾ ਸੀ, ਕੋਈ ਇਸ ਨੂੰ ਗਰਮ ਕੌਫੀ ਨਾਲ ਟ੍ਰਾਈ ਕਰੇ। ਕੁਝ ਯੂਜ਼ਰਸ ਨੇ ਤਾਂ ਇੱਥੋਂ ਤੱਕ ਕਿਹਾ ਕਿ ਉਹ ਇਸ ਚੈਲੇਂਜ 'ਚ ਉਸ ਨੂੰ ਹਰਾ ਸਕਦੇ ਹਨ ਅਤੇ ਇਹ ਕੋਈ ਵੱਡੀ ਗੱਲ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


author

Vandana

Content Editor

Related News