ਵੀਡੀਓ ਗੇਮ ਹਾਰਿਆ ਨੌਜਵਾਨ, ਗੁੱਸੇ ''ਚ ਆ ਕੇ ਮਾਸੂਮ ਦਾ ਕਰ ਬੈਠਾ...
Tuesday, Feb 18, 2025 - 10:38 AM (IST)

ਇੰਟਰਨੈਸ਼ਨਲ ਡੈਸਕ- ਹਾਲ ਹੀ ਵਿੱਚ ਫਰਾਂਸ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਨੌਜਵਾਨ ਨੇ ਵੀਡੀਓ ਗੇਮ ਹਾਰਨ ਤੋਂ ਬਾਅਦ 11 ਸਾਲ ਦੀ ਬੱਚੀ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ, ਨੌਜਵਾਨ ਨੇ ਆਪਣੀ ਪ੍ਰੇਮਿਕਾ ਨੂੰ ਸਾਰੀ ਕਹਾਣੀ ਦੱਸੀ। ਹੁਣ ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ: ਸਮੁੰਦਰ ਰਾਹੀਂ ਡੰਕੀ ਲਾਉਣ ਦੀ ਕੋਸ਼ਿਸ਼, ਮਸਾਂ ਮੌਤ ਦੇ ਮੂੰਹ 'ਚੋਂ ਬਚਾਏ ਗਏ ਪ੍ਰਵਾਸੀ
ਜਾਣੋ ਕਤਲ ਦੇ ਪਿੱਛੇ ਦਾ ਕਾਰਨ...
ਫਰਾਂਸ ਦਾ 23 ਸਾਲਾ ਓਵਨ ਐੱਲ. ਨਾਮ ਦਾ ਨੌਜਵਾਨ ਬੇਰੁਜ਼ਗਾਰ ਸੀ। ਇਸ ਮਹੀਨੇ ਦੇ ਸ਼ੁਰੂ ਵਿੱਚ ਫੋਰਟਨਾਈਟ ਔਨਲਾਈਨ ਗੇਮ ਖੇਡਦੇ ਸਮੇਂ ਉਸ ਦੀ ਕਿਸੇ ਹੋਰ ਵਿਅਕਤੀ ਨਾਲ ਬਹਿਸ ਹੋ ਗਈ ਸੀ ਅਤੇ ਉਹ ਇਹ ਗੇਮ ਹਾਰ ਗਿਆ, ਜਿਸ ਤੋਂ ਬਾਅਦ ਉਹ ਗੁੱਸੇ ਵਿੱਚ ਘਰੋਂ ਨਿਕਲ ਗਿਆ ਅਤੇ ਉਸਦੇ ਮਨ ਵਿੱਚ ਡਕੈਤੀ ਅਤੇ ਜਬਰਦਸਤੀ ਦਾ ਵਿਚਾਰ ਆਇਆ। ਇਸ ਦੌਰਾਨ ਉਸਦੀ ਮੁਲਾਕਾਤ 11 ਸਾਲਾ ਲੁਈਸ ਲਾਸੇਲ ਨਾਲ ਹੋਈ। ਉਸਨੇ ਲੁਈਸ ਦੇ ਗਲੇ ਵਿੱਚ ਇੱਕ ਮੋਬਾਈਲ ਫ਼ੋਨ ਲਟਕਦਾ ਦੇਖਿਆ, ਤਾਂ ਉਸਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ: ਵੱਡਾ ਹਾਦਸਾ; ਖੱਡ 'ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, 30 ਤੋਂ ਵੱਧ ਮੌਤਾਂ
ਬਹਾਨੇ ਨਾਲ ਕੁੜੀ ਨੂੰ ਜੰਗਲ 'ਚ ਲੈ ਗਿਆ ਸੀ ਨੌਜਵਾਨ
ਓਵਨ ਐੱਲ. ਨੇ ਬੱਚੀ ਨੂੰ ਦੱਸਿਆ ਕਿ ਉਸਦਾ ਸਮਾਨ ਜੰਗਲ ਵਿੱਚ ਗੁਆਚ ਗਿਆ ਹੈ ਅਤੇ ਪੁੱਛਿਆ ਕਿ ਕੀ ਉਹ ਉਸਦੀ ਮਦਦ ਕਰੇਗੀ। ਬੱਚੀ ਇਸ ਲਈ ਸਹਿਮਤ ਹੋ ਗਈ। ਇੱਕ ਸੁੰਨਸਾਨ ਜਗ੍ਹਾ 'ਤੇ ਪਹੁੰਚਣ ਤੋਂ ਬਾਅਦ, ਨੌਜਵਾਨ ਨੇ ਬੱਚੀ ਨੂੰ ਚਾਕੂ ਨਾਲ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਉਸ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਲੁਈਸ ਘਬਰਾ ਗਈ ਅਤੇ ਮਦਦ ਲਈ ਚੀਕਣ ਲੱਗੀ। ਫਿਰ ਉਸਨੇ ਬੱਚੀ ਨੂੰ ਜ਼ਮੀਨ 'ਤੇ ਧੱਕਾ ਦਿੱਤਾ ਅਤੇ ਚਾਕੂ ਮਾਰ ਦਿੱਤਾ। 8 ਫਰਵਰੀ ਨੂੰ, ਲੁਈਸ ਦੀ ਲਾਸ਼ ਪੈਰਿਸ ਦੇ ਨੇੜੇ ਐਸੋਨ ਦੇ ਏਪੀਨੇ-ਸੁਰ-ਓਰਗੇ ਵਿੱਚ ਮਿਲੀ ਸੀ। ਬੱਚੀ ਦੇ ਮਾਪਿਆਂ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ ਪਰ ਇਸ ਦੇ ਸਿਰਫ਼ 12 ਘੰਟੇ ਬਾਅਦ ਹੀ ਉਸਦੀ ਲਾਸ਼ ਬਰਾਮਦ ਹੋਈ ਸੀ।
ਇਹ ਵੀ ਪੜ੍ਹੋ: ਜ਼ਾਲਮ ਮਾਂ; ਪਹਿਲਾਂ ਸੁਣਾਈ ਲੋਰੀ, ਫਿਰ 3 ਮਾਸੂਮਾਂ ਦਾ...
ਲੁਈਸ ਦੀ ਲਾਸ਼ ਦੇ ਕੋਲੋਂ ਹੀ ਉਸਦਾ ਫ਼ੋਨ ਮਿਲਿਆ ਅਤੇ ਉਸ ਨਾਲ ਜਿਨਸੀ ਹਮਲੇ ਦਾ ਕੋਈ ਸਬੂਤ ਨਹੀਂ ਮਿਲਿਆ ਸੀ। ਹਾਲਾਂਕਿ, ਜਾਂਚ ਵਿੱਚ ਉਸਦੇ ਹੱਥਾਂ 'ਤੇ ਪੁਰਸ਼ ਡੀਐੱਨਏ ਵੀ ਪਾਇਆ ਗਿਆ। ਉਸ ਨੌਜਵਾਨ ਨੇ ਆਪਣੀ ਪ੍ਰੇਮਿਕਾ ਨੂੰ ਬੱਚੀ ਦੇ ਕਤਲ ਦੀ ਪੂਰੀ ਘਟਨਾ ਬਾਰੇ ਦੱਸਿਆ ਸੀ। ਓਵੇਨ ਐਲ. ਦੀ 24 ਸਾਲਾ ਪ੍ਰੇਮਿਕਾ 'ਤੇ ਅਪਰਾਧ ਛੁਪਾਉਣ ਦਾ ਦੋਸ਼ ਲਗਾਇਆ ਗਿਆ ਹੈ। ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਜਾਂਚ ਤੋਂ ਪਤਾ ਲੱਗਾ ਕਿ ਉਸ ਵਿਰੁੱਧ ਪਹਿਲਾਂ ਹੀ ਛੋਟੇ-ਮੋਟੇ ਅਪਰਾਧਾਂ ਲਈ ਮਾਮਲੇ ਦਰਜ ਹਨ। ਇੰਨਾ ਹੀ ਨਹੀਂ, ਉਸਦੀ ਭੈਣ ਨੇ ਵੀ ਉਸਦੇ ਖਿਲਾਫ ਕੇਸ ਦਰਜ ਕਰਵਾਇਆ ਸੀ।
ਇਹ ਵੀ ਪੜ੍ਹੋ: ਇਕ ਹੋਰ ਦੇਸ਼ 'ਚ ਭਾਰਤੀਆਂ ਲਈ ਖੜ੍ਹੀ ਹੋਈ ਮੁਸੀਬਤ! ਲਾਗੂ ਹੋ ਰਹੇ ਨਵੇਂ ਨਿਯਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8