ਅਮਰੀਕੀ ਪੁਲਸ ਮੁਲਾਜ਼ਮ ''ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਹੋਈ 8 ਸਾਲ ਦੀ ਸਜ਼ਾ

Thursday, Sep 30, 2021 - 10:25 PM (IST)

ਅਮਰੀਕੀ ਪੁਲਸ ਮੁਲਾਜ਼ਮ ''ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਹੋਈ 8 ਸਾਲ ਦੀ ਸਜ਼ਾ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ 'ਚ ਇੱਕ ਪੁਲਸ ਮੁਲਾਜ਼ਮ ਦੇ ਮੂੰਹ 'ਤੇ ਪੇਚਕਸ ਨਾਲ ਹਮਲਾ ਕਰਨ ਵਾਲੇ ਵਿਅਕਤੀ ਨੂੰ 8 ਸਾਲ ਦੀ ਸਜ਼ਾ ਦਿੱਤੀ ਗਈ ਹੈ। ਇਸ ਸਬੰਧੀ ਰਿਪੋਰਟ ਦੇ ਅਨੁਸਾਰ ਇਹ ਮਾਮਲਾ ਬੇਕਰਸਫੀਲਡ ਦੇ ਪੁਲਸ ਅਧਿਕਾਰੀ ਨਾਲ ਸਬੰਧਿਤ ਹੈ। ਜਿਸ ਉੱਪਰ 39 ਸਾਲਾਂ ਵਿਲੀਅਮ ਬਲਾਈਸਟੋਨ ਨੇ 2019 'ਚ ਹਮਲਾ ਕੀਤਾ ਸੀ। ਇਸ ਵਿਅਕਤੀ ਨੇ ਇਸ ਕੇਸ ਦੇ ਸਬੰਧ ਵਿਚ ਜੁਲਾਈ ਮਹੀਨੇ ਹਮਲਾ ਕਰਨ ਦੇ ਦੋਸ਼ਾਂ 'ਚ ਕੋਈ ਮੁਕਾਬਲਾ ਨਾ ਕਰਨ ਦੀ ਅਪੀਲ ਕੀਤੀ ਸੀ। ਜਿਸ ਲਈ ਉਸ ਉੱਪਰੋਂ ਕਤਲ ਦੀ ਕੋਸ਼ਿਸ਼ ਸਮੇਤ ਅੱਠ ਹੋਰ ਸੰਗੀਨ ਅਪਰਾਧਾਂ ਨੂੰ ਖਾਰਜ ਕਰ ਦਿੱਤਾ ਗਿਆ ਸੀ। 

ਇਹ ਖ਼ਬਰ ਪੜ੍ਹੋ- AUS vs IND : ਮੰਧਾਨਾ ਨੇ ਖੇਡੀ ਸ਼ਾਨਦਾਰ ਪਾਰੀ, ਮੀਂਹ ਕਾਰਨ ਪਹਿਲੇ ਦਿਨ ਦਾ ਖੇਡ ਖਤਮ


ਇਸ ਮਾਮਲੇ 'ਚ ਪੁਲਸ ਨੇ ਐਡਵੈਂਟਿਸਟ ਹੈਲਥ ਬੇਕਰਸਫੀਲਡ 'ਤੇ ਇੱਕ ਕਾਲ ਦਾ ਜਵਾਬ ਦੇਣ ਲਈ ਕਾਰਵਾਈ ਕੀਤੀ ਸੀ, ਜਿੱਥੇ ਬਲਾਈਸਟੋਨ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਸੀ। ਜਦੋਂ ਅਫਸਰਾਂ ਨੇ ਉਸ ਨਾਲ ਗੱਲ ਕੀਤੀ ਅਤੇ ਉਸਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪੇਚਕਸ ਨੂੰ ਬਾਹਰ ਕੱਢਿਆ ਤੇ ਅਧਿਕਾਰੀ ਦੇ ਮੂੰਹ 'ਤੇ ਮਾਰ ਦਿੱਤਾ ਸੀ। ਪੁਲਸ ਅਨੁਸਾਰ ਬਲਾਈਸਟੋਨ ਦੀ ਲੰਬੀ ਅਪਰਾਧਿਕ ਹਿਸਟਰੀ ਹੈ ਅਤੇ ਇਸ ਤੋਂ ਪਹਿਲਾਂ ਵੀ ਉਹ ਜੇਲ੍ਹ ਵਿੱਚ  ਛੋਟੀਆਂ ਸਜਾਵਾਂ ਭੁਗਤ ਚੁੱਕਾ ਹੈ।

ਇਹ ਖ਼ਬਰ ਪੜ੍ਹੋ- ਬਾਬਰ ਆਜ਼ਮ ਨੇ ਤੋੜਿਆ ਵਿਰਾਟ ਕੋਹਲੀ ਦਾ ਵੱਡਾ ਰਿਕਾਰਡ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News