ਅਮਰੀਕੀ ਕਾਂਗਰਸ ਮੈਂਬਰ ਦੇ ਘਰ ਦੇ ਬਾਹਰ ਇਕ ਵਿਅਕਤੀ ਨੇ ਕੀਤੀ ਆਤਮ ਹੱਤਿਆ

Friday, Feb 12, 2021 - 11:48 AM (IST)

ਅਮਰੀਕੀ ਕਾਂਗਰਸ ਮੈਂਬਰ ਦੇ ਘਰ ਦੇ ਬਾਹਰ ਇਕ ਵਿਅਕਤੀ ਨੇ ਕੀਤੀ ਆਤਮ ਹੱਤਿਆ


ਵਾਸ਼ਿੰਗਟਨ- ਅਮਰੀਕਾ ਦੇ ਟੈਕਸਾਸ ਸੂਬੇ ਵਿਚ ਅਮਰੀਕੀ ਕਾਂਗਰਸ, ਰੀਪਬਲਿਕਨ ਪਾਰਟੀ ਦੀ ਮੈਂਬਰ ਬੇਥ ਵਾਨ ਡਿਊਨੇ ਦੇ ਘਰ ਦੇ ਬਾਹਰ ਇਕ ਵਿਅਕਤੀ ਨੇ ਆਤਮ ਹੱਤਿਆ ਕਰ ਲਈ। 

ਇਰਵਿੰਗ ਪੁਲਸ ਵਿਭਾਗ ਦੇ ਬੁਲਾਰੇ ਰਾਬਰਟ ਰੀਵਸ ਨੇ ਵੀਰਵਾਰ ਨੂੰ ਪੱਤਰਕਾਰ ਸੰਮੇਲਨ ਵਿਚ ਕਿਹਾ,"ਸ਼ਾਮਰਡ ਓਕ ਲੇਨ ਦੇ 2100 ਬਲਾਕ ਵਿਚ ਇਰਵਿੰਗ ਅਧਿਕਾਰੀਆਂ ਨੂੰ ਭੇਜਿਆ ਗਿਆ ਹੈ, ਜਿੱਥੇ ਇਕ ਵਿਅਕਤੀ ਨੇ ਕਾਂਗਰਸ ਦੀ ਸੈਨੇਟਰ ਬੇਥ ਵਾਨ ਡਿਊੇਨੇ ਦੇ ਘਰ ਦੇ ਸਾਹਮਣੇ ਵਾਲੇ ਫੁੱਟਪਾਥ 'ਤੇ ਆਤਮ ਹੱਤਿਆ ਕਰ ਲਈ ਹੈ।" ਡਬਲਿਊ. ਐੱਫ. ਏ. ਏ. ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਵਿਅਕਤੀ ਦੀ ਪਛਾਣ ਰਾਜਨੀਤਕ ਸਲਾਹਕਾਰ ਕ੍ਰਿਸ ਡਿਲਾਵਰ ਦੇ ਰੂਪ ਵਿਚ ਕੀਤੀ ਹੈ ਅਤੇ ਇਹ ਕਾਂਗਰਸ ਲਈ ਵਾਨ ਡਿਊਨੇ ਦੀ ਮੁਹਿੰਮ ਵਿਚ ਸ਼ਾਮਲ ਸੀ। 

ਪੁਲਸ ਨੇ ਦੱਸਿਆ ਕਿ ਬੁੱਧਵਾਰ ਨੂੰ ਹੋਈ ਇਸ ਘਟਨਾ ਦੌਰਾਨ ਘਰ ਨੇੜੇ ਕਿਸੇ ਨੂੰ ਵੀ ਨਹੀਂ ਦੇਖਿਆ ਪਰ ਗੋਲੀ ਦੀ ਆਵਾਜ਼ ਸੁਣੀ ਗਈ। ਪੁਲਸ ਅਧਿਕਾਰੀ ਜਦ ਘਟਨਾ ਸਥਾਨ 'ਤੇ ਪੁੱਜੇ ਉਨ੍ਹਾਂ ਨੂੰ ਮ੍ਰਿਤਕ ਦੇ ਹੱਥ ਵਿਚੋਂ ਬੰਦੂਕ ਬਰਾਮਦ ਹੋਈ। 


author

Lalita Mam

Content Editor

Related News