ਕਾਬੁਲ 'ਚ ਵਿਆਹ ਦੌਰਾਨ ਵਿਅਕਤੀ ਨੇ ਖੁਦ ਨੂੰ ਵਿਸਫੋਟਕ ਨਾਲ ਉਡਾਇਆ, ਕਈਆਂ ਦੇ ਮਾਰੇ ਜਾਣ ਦਾ ਖਦਸ਼ਾ

Sunday, Aug 18, 2019 - 03:46 AM (IST)

ਕਾਬੁਲ 'ਚ ਵਿਆਹ ਦੌਰਾਨ ਵਿਅਕਤੀ ਨੇ ਖੁਦ ਨੂੰ ਵਿਸਫੋਟਕ ਨਾਲ ਉਡਾਇਆ, ਕਈਆਂ ਦੇ ਮਾਰੇ ਜਾਣ ਦਾ ਖਦਸ਼ਾ

ਕਾਬੁਲ - ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਸ਼ਨੀਵਾਰ ਦੇਰ ਰਾਤ ਹੋਏ ਬੰਬ ਧਮਾਕੇ 'ਚ ਕਈ ਲੋਕਾਂ ਦੀ ਮਾਰੇ ਜਾਣ ਦੇ ਖਦਸ਼ਾ ਹੈ। ਜ਼ਖਮੀ ਹਾਲਤ 'ਚ ਕਈਆਂ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਦੱਸ ਦਈਏ ਕਿ ਇਹ ਧਮਾਕਾ ਕਾਬੁਲ ਦੇ ਪੱਛਮੀ ਖੇਤਰ 'ਚ ਦੁਬਈ ਸ਼ਹਿਰ ਦੇ ਇਕ ਵੈਡਿੰਗ ਹਾਲ 'ਚ ਹੋਇਆ। ਇਸ ਇਲਾਕੇ 'ਚ ਘੱਟ ਗਿਣਤੀ ਸ਼ੀਆ ਹਜ਼ਾਰਾ ਭਾਈਚਾਰੇ ਦੇ ਲੋਕ ਰਹਿੰਦੇ ਹਨ।

PunjabKesari

ਜਾਣਕਾਰੀ ਮੁਤਾਬਕ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਇਕ ਵਿਆਹ ਦੇ ਪ੍ਰੋਗਰਾਮ ਦੌਰਾਨ ਬੰਬ ਧਮਾਕਾ ਹੋਇਆ। ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਮੁਤਾਬਕ ਇਸ ਹਮਲੇ 'ਚ ਕਈ ਦਰਜਨ ਲੋਕ ਮਾਰੇ ਗਏ ਹਨ। ਚਸ਼ਮਦੀਦਾਂ ਮੁਤਾਬਕ ਇਕ ਆਤਮਘਾਤੀ ਹਮਲਾਵਰ ਨੇ ਰਿਸੈਪਸ਼ਨ ਹਾਲ 'ਚ ਖੁਦ ਨੂੰ ਵਿਸਫੋਟਕ ਨਾਲ ਉੱਡਾ ਲਿਆ। ਇਹ ਹਮਲਾ ਸ਼ਹਿਰ ਦੇ ਸ਼ੀਆ ਬਹੁਤ ਇਲਾਕੇ 'ਚ ਕੀਤਾ ਗਿਆ ਹੈ। ਚਸ਼ਮਦੀਦਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਮੌਕੇ 'ਤੇ ਕਈ ਲਾਸ਼ਾਂ ਦੇਖੀਆਂ ਹਨ।

A woman cries outside a hospital after the blast

ਸ਼ੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਤਸਵੀਰਾਂ 'ਚ ਘਟਨਾ ਵਾਲੀ ਥਾਂ ਦੇ ਬਾਹਰ ਔਰਤਾਂ ਰੌਂਦੀਆਂ ਦਿੱਖ ਰਹੀਆਂ ਹਨ। ਅਜੇ ਤੱਕ ਕਿਸੇ ਵੀ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਦੱਸ ਦਈਏ ਕਿ ਹਾਲ ਹੀ ਦੇ ਦਿਨਾਂ 'ਚ ਅਫਗਾਨਿਸਤਾਨ 'ਚ ਕਈ ਵੱਡੇ ਆਤਮਘਾਤੀ ਹਮਲੇ ਹੋਏ ਹਨ। ਇਸ ਮਹੀਨੇ ਕਾਬੁਲ ਦੇ ਬਾਹਰੀ ਇਲਾਕੇ 'ਚ ਇਕ ਪੁਲਸ ਚੌਂਕੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਟਰੱਕ ਬੰਬ ਹਮਲੇ 'ਚ 14 ਲੋਕ ਮਾਰੇ ਗਏ ਸਨ। ਇਸ ਹਮਲੇ 'ਚ 150 ਤੋਂ ਜ਼ਿਆਦਾ ਲੋਕ ਜ਼ਖਮੀ ਵੀ ਹੋਏ ਸਨ। ਇਕ ਪਾਸੇ ਜਿੱਥੇ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਅਫਗਾਨਿਸਤਾਨ 'ਚ ਜੰਗ ਖਤਮ ਕਰਨ ਨੂੰ ਲੈ ਕੇ ਵਾਰਤਾ ਚੱਲ ਰਹੀ ਹੈ। ਦੂਜੇ ਪਾਸੇ ਇਸ ਤਰ੍ਹਾਂ ਦੇ ਵੱਡੇ ਹਮਲੇ ਹੋ ਰਹੇ ਹਨ। ਰਿਪੋਰਟਾਂ ਮੁਤਾਬਕ ਅਮਰੀਕਾ ਅਤੇ ਤਾਲਿਬਾਨ ਜਲਦ ਹੀ ਸ਼ਾਂਤੀ ਸਮਝੌਤੇ ਦਾ ਐਲਾਨ ਵੀ ਕਰ ਸਕਦੇ ਹਨ।


author

Khushdeep Jassi

Content Editor

Related News