ਸਿੰਗਾਪੁਰ ''ਚ ਜਹਾਜ਼ ''ਚ ਬੰਬ ਹੋਣ ਦੀ ਧਮਕੀ ਦੇਣ ਦੇ ਦੋਸ਼ ''ਚ ਵਿਅਕਤੀ ਗ੍ਰਿਫ਼ਤਾਰ

Wednesday, Sep 28, 2022 - 05:44 PM (IST)

ਸਿੰਗਾਪੁਰ ''ਚ ਜਹਾਜ਼ ''ਚ ਬੰਬ ਹੋਣ ਦੀ ਧਮਕੀ ਦੇਣ ਦੇ ਦੋਸ਼ ''ਚ ਵਿਅਕਤੀ ਗ੍ਰਿਫ਼ਤਾਰ

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਏਅਰਲਾਈਨਜ਼ ਦੇ ਜਹਾਜ਼ ਦੇ ਚਾਲਕ ਦਲ ਦੇ ਮੈਂਬਰ ਨਾਲ ਕੁੱਟਮਾਰ ਕਰਨ ਅਤੇ ਆਪਣੇ ਬੈਗ ਵਿੱਚ ਵਿਸਫੋਟਕ ਹੋਣ ਦੀ ਧਮਕੀ ਦੇਣ ਦੇ ਦੋਸ਼ ਵਿੱਚ ਬੁੱਧਵਾਰ ਨੂੰ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਜਾਣਕਾਰੀ ਇਕ ਖ਼ਬਰ 'ਚ ਦਿੱਤੀ ਗਈ ਹੈ। 'ਚੈਨਲ ਨਿਊਜ਼ ਏਸ਼ੀਆ' ਦੀ ਖ਼ਬਰ ਮੁਤਾਬਕ ਉਕਤ ਘਟਨਾ ਬੁੱਧਵਾਰ ਤੜਕੇ ਵਾਪਰੀ। ਖ਼ਬਰ ਮੁਤਾਬਕ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕਰੀਬ 209 ਯਾਤਰੀਆਂ ਨੂੰ ਲੈ ਕੇ ਸਾਨ ਫਰਾਂਸਿਸਕੋ ਤੋਂ ਸਿੰਗਾਪੁਰ ਜਾ ਰਹੀ ਫਲਾਈਟ 'SQ33' ਵਿਚ ਇੱਕ ਯਾਤਰੀ ਨੇ ਆਪਣੇ ਬੈਗ 'ਚ ਬੰਬ ਹੋਣ ਦਾ ਦਾਅਵਾ ਕੀਤਾ ਅਤੇ ਉਸ ਨੇ ਚਾਲਕ ਦਲ ਦੇ ਇੱਕ ਮੈਂਬਰ 'ਤੇ ਹਮਲਾ ਵੀ ਕੀਤਾ।

ਸਿੰਗਾਪੁਰ ਗਣਰਾਜ ਹਵਾਈ ਸੈਨਾ ਦੇ ਅਧੀਨ ਜਹਾਜ਼ ਸਵੇਰੇ 5:50 ਵਜੇ ਚਾਂਗੀ ਹਵਾਈ ਅੱਡੇ 'ਤੇ ਸੁਰੱਖਿਅਤ ਉਤਾਰਿਆ ਗਿਆ। ਖ਼ਬਰ ਵਿਚ ਇਕ ਸੀਨੀਅਰ ਪੁਲਸ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਕਿ ਜਹਾਜ਼ ਦੇ ਚਾਲਕ ਦਲ ਦੇ ਇਕ ਮੈਂਬਰ ਨੇ ਉਕਤ ਵਿਅਕਤੀ ਨੂੰ ਰੋਕ ਕੇ ਰੱਖਿਆ। ਬਾਅਦ 'ਚ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਦੇ ਬਾਰੇ ਵਿਚ ਵਿਸਤ੍ਰਿਤ ਜਾਣਕਾਰੀ ਅਦਾਲਤ ਵਿਚ ਉਸ ਖ਼ਿਲਾਫ਼ ਦੋਸ਼ ਤੈਅ ਹੋਣ ਤੱਕ ਜ਼ਾਹਰ ਨਹੀਂ ਕੀਤੀ ਜਾਵੇਗੀ।


author

cherry

Content Editor

Related News