ਮਿਸੀਗਾਸਾ ''ਚ ਵਾਪਰਿਆ ਹਾਦਸਾ, ਹੋਈ 54 ਸਾਲਾ ਵਿਅਕਤੀ ਦੀ ਮੌਤ

Sunday, Nov 12, 2017 - 02:56 PM (IST)

ਮਿਸੀਗਾਸਾ ''ਚ ਵਾਪਰਿਆ ਹਾਦਸਾ, ਹੋਈ 54 ਸਾਲਾ ਵਿਅਕਤੀ ਦੀ ਮੌਤ

ਮਿਸੀਗਾਸਾ— ਕੈਨੇਡਾ ਦੇ ਸ਼ਹਿਰ ਮਿਸੀਗਾਸਾ 'ਚ 54 ਸਾਲਾ ਵਿਅਕਤੀ ਦੀ ਸੜਕ ਹਾਦਸੇ 'ਚ ਮੌਤ ਹੋਣ ਦੀ ਖਬਰ ਮਿਲੀ ਹੈ। ਪੁਲਸ ਨੇ ਕਿਹਾ ਕਿ ਲੋਕਾਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਆਪਣੇ ਵਾਹਨ ਕਾਰਨ ਮੌਤ ਦਾ ਸ਼ਿਕਾਰ ਬਣਿਆ ਜਦ ਕਿ ਪੁਲਸ ਨੂੰ ਇਹ ਮਾਮਲਾ ਸ਼ੱਕੀ ਲੱਗ ਰਿਹਾ ਹੈ। ਪੁਲਸ ਨੇ ਕਿਹਾ ਕਿ ਫਿਲਹਾਲ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਹੋਣ ਮਗਰੋਂ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਮਿਨੀਸਟਰੀ ਆਫ ਲੇਬਰ ਵਲੋਂ ਵੀ ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ। ਇਹ ਦੁਰਘਟਨਾ ਦੱਖਣੀ ਡੈਰੀ ਰੋਡ ਨੇੜੇ ਸ਼ਨੀਵਾਰ ਨੂੰ ਦੁਪਹਿਰ 2.49 'ਤੇ ਵਾਪਰੀ। ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਹਾਦਸੇ ਨੂੰ ਵਾਪਰਦੇ ਹੋਏ ਦੇਖਿਆ ਹੈ ਤੇ ਇਹ ਹਾਦਸਾ ਸੀ, ਕਿਸੇ ਦੀ ਸੋਚੀ-ਸਮਝੀ ਸਾਜਸ਼ ਨਹੀਂ ਹੈ। ਫਿਲਹਾਲ ਪੁਲਸ ਨੇ ਇਸ 'ਤੇ ਕੋਈ ਸਪੱਸ਼ਟੀਕਰਨ ਨਹੀਂ ਕੀਤਾ।


Related News