ਮਾਲੀ ਦੇ ਰਾਸ਼ਟਰਪਤੀ ਨੇ ਪੀ. ਐੱਮ. ਦੇ ਨਾਂ ਦਾ ਕੀਤਾ ਐਲਾਨ
Sunday, Dec 31, 2017 - 11:35 AM (IST)

ਬਮਾਕੋ (ਭਾਸ਼ਾ)— ਮਾਲੀ ਦੇ ਰਾਸ਼ਟਰਪਤੀ ਇਬਰਾਹਿਮ ਬੋਬਾਕਾਰ ਕੇਟਾ ਨੇ ਐਤਵਾਰ ਨੂੰ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਦੇ ਨਾਂ ਦਾ ਐਲਾਨ ਕੀਤਾ। ਇਕ ਦਿਨ ਪਹਿਲਾਂ ਹੀ ਮਾਲੀ ਦੀ ਸਰਕਾਰ ਨੇ ਅਚਾਨਕ ਅਸਤੀਫਾ ਦੇ ਦਿੱਤਾ ਸੀ। ਮਾਲੀ ਵਿਚ ਕੁਝ ਮਹੀਨੇ ਬਾਅਦ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਟਵਿੱਟਰ 'ਤੇ ਪੋਸਟ ਕੀਤੇ ਗਏ ਇਕ ਜਨ ਆਦੇਸ਼ ਵਿਚ ਕਿਹਾ ਗਿਆ ਕਿ ਕੇਟਾ ਨੇ ਅਬਦੁਲਾਏ ਇਦਰਿਸ ਮੈਗਾ ਦੀ ਜਗ੍ਹਾ ਸਾਬਕਾ ਰੱਖਿਆ ਮੰਤਰੀ ਸੌਮੇਲਿਉ ਬੂਬੇਏ ਮੈਗਾ ਨੂੰ ਨਵਾਂ ਪ੍ਰਧਾਨ ਮੰਤਰੀ ਨਾਮਜਦ ਕੀਤਾ ਹੈ। ਅਬਦੁਲਾਏ ਨੇ ਸ਼ੁੱਕਰਵਾਰ ਨੂੰ ਅਚਾਨਕ ਅਸਤੀਫਾ ਦੇ ਦਿੱਤਾ ਸੀ।