ਮਾਲਦੀਵ ਦੀ ਸੁਪਰੀਮ ਕੋਰਟ ਨੇ ਯਾਮੀਨ ਦੀ ਹਾਰ ਦੀ ਕੀਤੀ ਪੁਸ਼ਟੀ

Sunday, Oct 21, 2018 - 07:08 PM (IST)

ਮਾਲਦੀਵ ਦੀ ਸੁਪਰੀਮ ਕੋਰਟ ਨੇ ਯਾਮੀਨ ਦੀ ਹਾਰ ਦੀ ਕੀਤੀ ਪੁਸ਼ਟੀ

ਕੋਲੰਬੋ (ਏ. ਐੱਫ. ਪੀ.)- ਮਾਲਦੀਵ ਦੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਅਬਦੁੱਲਾ ਯਾਮੀਨ ਦੀ ਉਹ ਪਟੀਸ਼ਨ ਐਤਵਾਰ ਰੱਦ ਕਰ ਦਿੱਤੀ ਜਿਸ ਵਿਚ ਉਨ੍ਹਾਂ ਪਿਛਲੇ ਮਹੀਨੇ ਦੇ ਚੋਣ ਨਤੀਜਿਆਂ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਸੀ। ਅਦਾਲਤ ਨੇ ਉਨ੍ਹਾਂ ਦੀ ਹਾਰ ਦੀ ਪੁਸ਼ਟੀ ਕਰ ਦਿੱਤੀ ਹੈ। ਸੁਪਰੀਮ ਕੋਰਟ ਦੀ 5 ਮੈਂਬਰੀ ਬੈਂਚ ਦੇ ਸਾਹਮਣੇ ਯਾਮੀਨ ਆਪਣਾ ਇਹ ਦਾਅਵਾ ਸਾਬਤ ਨਹੀਂ ਕਰ ਸਕੇ ਕਿ ਪੋਲਿੰਗ ਦੌਰਾਨ ਧਾਂਦਲੀਆਂ ਹੋਈਆਂ। ਦੇਸ਼ ਵਿਚ ਹੋਈਆਂ ਚੋਣਾਂ ਦੌਰਾਨ ਵਿਰੋਧੀ ਉਮੀਦਵਾਰ ਇਬਰਾਹੀਮ ਮੁਹੰਮਦ ਨੂੰ ਜੇਤੂ ਕਰਾਰ ਦਿੱਦਾ ਗਿਆ ਹੈ।


Related News