ਭਾਰਤੀ ਨੇਵੀ ਦਾ ਆਪਰੇਸ਼ਨ ''ਸਮੁੰਦਰ ਸੇਤੁ'', ਮਾਲਦੀਵ ਪਹੁੰਚਿਆ INS ਜਲਾਸ਼ਵ

05/07/2020 6:13:29 PM

ਮਾਲੇ (ਬਿਊਰੋ:) ਕੋਰੋਨਾ ਸੰਕਟ ਦੇ ਵਿਚ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਮੁਹਿੰਮ ਜ਼ੋਰਾਂ 'ਤੇ ਹੈ। ਇਸ ਕੜੀ ਵਿਚ ਭਾਰਤੀ ਨੇਵੀ ਵੀ ਆਪਣੀ ਤਾਕਤ ਨਾਲ ਜੁਟੀ ਹੋਈ ਹੈ। ਪਹਿਲੇ ਪੜਾਅ ਵਿਚ ਮਾਲਦੀਵ ਤੋਂ ਭਾਰਤੀਆਂ ਨੂੰ ਲਿਆਉਣ ਦੀ ਜ਼ਿੰਮੇਵਾਰੀ INS ਜਲਾਸ਼ਵ ਅਤੇ INS ਮਗਰ ਨੂੰ ਸੌਂਪੀ ਗਈ ਹੈ। ਆਪਰੇਸ਼ਨ 'ਸਮੰਦੁਰ ਸੇਤੁ' ਦੇ ਤਹਿਤ ਦੋਵੇਂ ਜਹਾਜ਼ ਕਰੀਬ 1 ਹਜ਼ਾਰ ਭਾਰਤੀਆਂ ਨੂੰ ਵਾਪਸ ਲਿਆਉਣਗੇ। INS ਜਲਾਸ਼ਵ ਵੀਰਵਾਰ ਨੂੰ ਮਾਲਦੀਵ ਪਹੁੰਚਿਆ। ਸ਼ੁੱਕਰਵਾਰ (8 ਮਈ) ਨੂੰ ਇਹ ਆਪਣੇ ਕੰਮ ਵਿਚ ਜੁਟ ਜਾਵੇਗਾ। ਇਹਨਾਂ ਜਹਾਜ਼ਾਂ 'ਤੇ ਕੋਰੋਨਾਵਾਇਰਸ ਨਾਲ ਸੰਬੰਧਤ ਮੈਡੀਕਲ ਸਹੂਲਤਾਂ ਦਾ ਵੀ ਧਿਆਨ ਰੱਖਿਆ ਗਿਆ ਹੈ।

ਮਾਲਦੀਵ ਪਹੁੰਚਿਆ INS ਜਲਾਸ਼ਵ

 

'ਸਮੁੰਦਰ ਸੇਤੁ' ਮੁਹਿੰਮ

PunjabKesari
ਮਾਲਦੀਵ ਵਿਚ ਫਸੇ ਕਰੀਬ 1 ਹਜ਼ਾਰ ਭਾਰਤੀਆਂ ਨੂੰ ਲਿਆਉਣ ਲਈ ਭਾਰਤੀ ਨੇਵੀ ਦੀ 'ਸਮੁੰਦਰ ਸੇਤੁ' ਮੁਹਿੰਮ ਮੰਗਲਵਾਰ ਤੋਂ ਸ਼ੁਰੂ ਹੋਈ ਸੀ। INS ਜਲਾਸ਼ਵ ਅਤੇ INS ਮਗਰ ਦੇ ਇਲਾਵਾ ਨੇਵੀ ਨੇ 12 ਹੋਰ ਜੰਗੀ ਜਹਾਜ਼ਾਂ ਨੂੰ ਸਟੈਂਡਬਾਈ ਵਿਚ ਰੱਖਿਆ ਹੈ ਤਾਂ ਜੋ ਲੋੜ ਪੈਣ 'ਤੇ ਖਾੜੀ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਵੱਡੇ ਪੱਧਰ 'ਤੇ ਘਰ ਲਿਆਇਆ ਜਾ ਸਕੇ। ਭਾਰਤੀ ਨੇਵੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸਰਕਾਰ ਵਿਦੇਸ਼ਾਂ ਵਿਚ ਭਾਰਤੀ ਨਾਗਰਿਕਾਂ 'ਤੇ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਦੇ ਸੰਬੰਧ ਵਿਚ ਸਥਿਤੀ 'ਤੇ ਬਰੀਕੀ ਨਾਲ ਨਜ਼ਰ ਰੱਖੇ ਹੋਏ ਹੈ। ਭਾਰਤੀ ਨੇਵੀ ਨੂੰ ਸਮੁੰਦਰ ਦੇ ਰਸਤੇ ਉਹਨਾਂ ਨੂੰ ਵਾਪਿਸ ਲਿਆਉਣ ਲਈ ਉਚਿਤ ਤਿਆਰੀ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।

PunjabKesari

ਕੀਤਾ ਨੇਵੀ ਦਾ ਧੰਨਵਾਦ
INS ਜਲਾਸ਼ਵ ਦੇ ਮਾਲੇ ਪੋਰਟ 'ਤੇ ਪਹੁੰਚਣ 'ਤੇ ਮਾਲਦੀਵ ਵਿਚ ਭਾਰਤ ਦੇ ਹਾਈ ਕਮਿਸ਼ਨਰ ਨੇ ਭਾਰਤੀ ਨੇਵੀ ਦਾ ਸ਼ੁਕਰੀਆ ਅਦਾ ਕੀਤਾ। ਨਾਲ ਹੀ ਉਹਨਾਂ ਨੇ ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਅਤੇ ਮਾਲਦੀਵ ਸਾਸ਼ਨ-ਪ੍ਰਸ਼ਾਸਨ ਨੂੰ ਵੀ ਇਸ ਮੁਹਿੰਮ ਵਿਚ ਸਾਥ ਦੇਣ ਲਈ ਸ਼ੁਕਰੀਆ ਕਿਹਾ। ਉੱਥੇ ਭਾਰਤੀ ਨੇਵੀ ਨੇ ਦੱਸਿਆ ਹੈ ਕਿ ਇਹਨਾਂ ਜਹਾਜ਼ਾਂ 'ਤੇ ਮੈਡੀਕਲ ਸਹੂਲਤਾਂ ਅਤੇ ਸਮਾਜਿਕ ਦੂਰੀ ਦੇ ਮਾਪਦੰਡਾਂ ਦੀ ਵਿਵਸਥਾ ਕੀਤੀ ਗਈ ਹੈ। ਜਹਾਜ਼ਾਂ ਨੂੰ ਨਿਕਾਸੀ ਮੁਹਿੰਮ ਲਈ ਵਿਸ਼ੇਸ਼ ਰੂਪ ਨਾਲ ਸਹੂਲਤ ਪ੍ਰਦਾਨ ਕੀਤੀ ਗਈ ਹੈ। ਸਮੁੰਦਰੀ ਯਾਤਰਾ ਦੇ ਦੌਰਾਨ ਵਾਪਿਸ ਲਿਆਏ ਜਾਣ ਵਾਲੇ ਕਰਮੀਆਂ ਨੂੰ ਸਧਾਰਨ ਅਤੇ ਮੈਡੀਕਲ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਕੋਵਿਡ-19 ਨਾਲ  ਸਬੰਧਤ ਚੁਣੌਤੀਆਂ ਨਾਲ ਨਜਿੱਠਣ ਲਈ ਲੋੜੀਂਦੇ ਪ੍ਰੋਟੋਕਾਲ ਵੀ ਨਿਰਧਾਰਿਤ ਕੀਤੇ ਗਏ ਹਨ। 
ਪੜ੍ਹੋ ਇਹ ਅਹਿਮ ਖਬਰ- ਭਾਰਤ ਦੇ ਬਾਹਰ ਮੌਜੂਦ ਵਿਦੇਸ਼ੀ ਨਾਗਰਿਕਾਂ ਦੇ ਵੀਜ਼ਾ, OCI ਕਾਰਡ ਰੱਦ


Vandana

Content Editor

Related News