ਮਾਲਦੀਵ : ਸੰਸਦ ''ਤੇ ਕੀਤਾ ਫੌਜ ਨੇ ਕਬਜ਼ਾ, ਮੈਂਬਰਾਂ ਨੂੰ ਘਸੀਟ ਕੇ ਕੱਢਿਆ ਬਾਹਰ

02/14/2018 10:47:37 PM

ਮਾਲੇ—ਮਾਲਦੀਵ 'ਚ ਜਾਰੀ ਰਾਜਨੀਤਿਕ ਵਿਰੋਧ 'ਚ ਵਿਚਾਲੇ ਬੁੱਧਵਾਰ ਨੂੰ ਫੌਜ ਨੇ ਸੰਸਦ 'ਤੇ ਵੀ ਕਬਜ਼ਾ ਕਰ ਲਿਆ ਹੈ। ਫੌਜ ਕਰਮੀਆਂ ਨੇ ਸੰਸਦ 'ਚ ਮੌਜੂਦ ਇਕ-ਇਕ ਸੰਸਦ ਮੈਂਬਰ ਨੂੰ ਖਿੱਚ ਕੇ ਬਾਹਰ ਕੱਢ ਦਿੱਤਾ। ਮਾਲਦੀਵਿਅਨ ਡੈਮੋਕ੍ਰੇਟਿਕ ਪਾਰਟੀ (ਐੱਮ.ਡੀ.ਪੀ.) ਨੇ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ। 
ਐੱਮ.ਡੀ.ਪੀ. ਦੇ ਜਨਰਲ ਸਕੱਤਰ ਅਨਸ ਅਬਦੂਲ ਸਤਾਰ ਨੇ ਲਿਖਿਆ ਕਿ ਸੁਰੱਖਿਆ ਬਲਾਂ ਨੇ ਸੰਸਦ ਮੈਂਬਰਾਂ ਨੂੰ ਮਜਲਿਸ ਪਰਿਸਰ ਤੋਂ ਬਾਹਰ ਕੱਢ ਦਿੱਤਾ। ਚੀਫ ਜਸਟਿਸ ਅਬਦੂਲਾ ਸਇਦ ਸੱਚ ਸਾਹਮਣੇ ਲਿਆ ਰਿਹੇ ਸਨ ਅਤੇ ਉਨ੍ਹਾਂ ਨੂੰ ਵੀ ਉਨ੍ਹਾਂ ਦੇ ਚੈਂਬਰ 'ਚੋਂ ਘਸੀਟ ਕੇ ਲਿਆਇਆ ਗਿਆ। 


ਇਸ ਤੋਂ ਪਹਿਲਾ ਮੰਗਲਵਾਰ ਨੂੰ ਸੁਰੱਖਿਆ ਬਲਾਂ ਨੇ ਸੰਸਦ ਨੂੰ ਚਾਰੋਂ ਪਾਸਿਓ ਘੇਰ ਲਿਆ ਸੀ। ਮੰਗਲਵਾਰ ਨੂੰ ਫੌਜ ਨੇ ਸੰਸਦ ਮੈਂਬਰਾਂ ਨੂੰ ਸੰਸਦ 'ਚ ਵੜਨ ਨਹੀਂ ਦਿੱਤਾ ਸੀ। ਇਸ ਰਾਜਨੀਤਿਕ ਸੰਕਟ ਦੀ ਸ਼ੁਰੂਆਤ 'ਚ ਮਾਲਦੀਵ 'ਚ ਰਾਸ਼ਟਰਪਤੀ ਅਬਦੂਲਾ ਯਾਮੀਨ ਅਤੇ ਨਿਆਪਾਲਿਕਾ ਵਿਚਾਲੇ ਟਕਰਾਅ ਦੇਖਣ ਨੂੰ ਮਿਲਿਆ ਸੀ, ਜਿਸ 'ਚ ਨਿਆਪਾਲਿਕਾ ਨੂੰ ਸਰੇਂਡਰ ਕਰਨਾ ਪਿਆ ਸੀ। ਮਾਲਦੀਵ 'ਚ ਵਿਰੋਧੀ ਦਲਾਂ ਦੇ ਨੇਤਾਵਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਸ਼ਨੀਵਾਰ ਨੂੰ ਰਾਸ਼ਟਰਪਤੀ ਯਾਮੀਨ ਨੇ ਯੂਰੋਪੀਅਨ ਯੂਨੀਅਨ, ਜਰਮਨੀ ਅਤੇ ਬ੍ਰਿਟੇਨ ਦੇ ਪ੍ਰਤੀਨਿਧੀਆਂ ਨਾਲ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਮਾਲਦੀਵ 'ਚ ਪਿਛਲੇ ਹਫਤੇ ਰਾਸ਼ਟਰੀ ਐਮਰਜੰਸੀ ਐਲਾਨ ਕਰ ਦਿੱਤਾ ਗਿਆ ਸੀ। ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਜੀਦ ਰਾਦ ਅਲ ਹੁਸੈਨ ਨੇ ਇਸ ਐਮਰਜੰਸੀ ਨੂੰ ਲੋਕਤੰਤਰ 'ਤੇ ਹਮਲਾ ਕਰਾਰ ਦਿੱਤਾ ਹੈ।
ਮਾਲਦੀਵ ਦੀ ਰਾਜਧਾਨੀ ਮਾਲੇ 'ਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਵਿਰੋਧੀ ਦਲਾਂ ਨੂੰ ਨਜ਼ਰਬੰਦ ਕੀਤਾ ਜਾ ਰਿਹਾ ਹੈ। ਇਸ ਦੇਸ਼ 'ਚ ਹਾਲਾਤ ਵਿਗੜਨੇ ਤਕ ਸ਼ੁਰੂ ਹੋਏ ਸੀ, ਜਦੋਂ ਰਾਸ਼ਟਰਪਤੀ ਯਾਮੀਨ ਦੇ ਸੁਪਰੀਮ ਕੋਰਟ ਦਾ ਆਦੇਸ਼ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਨੌ ਰਾਜਨੀਤਿਕ ਬੰਦੀਆਂ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਖਿਲਾਫ ਕੇਸ਼ ਦੁਰਭਾਵਨਾ ਨਾਲ ਪ੍ਰੇਰਿਤ ਹੈ। ਕੋਰਟ ਨੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ, ਸਾਬਕਾ ਉਪ ਰਾਸ਼ਟਰਪਤੀ ਅਹਿਮਦ ਅਦੀਬ ਸਮੇਤ 12 ਸੰਸਦ ਮੈਂਬਰਾਂ ਨੂੰ ਬਹਾਲ ਕਰਨ ਦਾ ਆਦੇਸ਼ ਦਿੱਤਾ ਸੀ।


Related News