ਮਲੇਸ਼ੀਆ: ਧਾਰਮਿਕ ਸਮਾਗਮ ''ਚ ਸ਼ਾਮਲ 190 ਲੋਕਾਂ ਨੂੰ ਹੋਇਆ ਕੋਰੋਨਾ, ਕੁੱਲ ਮਾਮਲੇ 400 ਪਾਰ

Sunday, Mar 15, 2020 - 03:25 PM (IST)

ਮਲੇਸ਼ੀਆ: ਧਾਰਮਿਕ ਸਮਾਗਮ ''ਚ ਸ਼ਾਮਲ 190 ਲੋਕਾਂ ਨੂੰ ਹੋਇਆ ਕੋਰੋਨਾ, ਕੁੱਲ ਮਾਮਲੇ 400 ਪਾਰ

ਕੁਆਲਾਲੰਪੁਰ- ਕੋਰੋਨਾਵਾਇਰਸ ਦੇ ਕਹਿਰ ਨਾਲ ਮਲੇਸ਼ੀਆ ਵੀ ਅਣਛੋਹਿਆ ਨਹੀਂ ਰਿਹਾ ਹੈ। ਮਲੇਸ਼ੀਆ ਵਿਚ ਐਤਵਾਰ ਨੂੰ ਕੋਰੋਨਾਵਾਇਰਸ ਦੇ 190 ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ ਹੀ ਸਿਹਤ ਮੰਤਰਾਲਾ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਵਾਇਰਸ ਇਹਨਾਂ ਲੋਕਾਂ ਨੂੰ ਇਕੱਠੇ ਇਕ ਧਾਰਮਿਕ ਪ੍ਰੋਗਰਾਮ ਤੋਂ ਵਾਪਸ ਆਉਣ 'ਤੇ ਹੋਇਆ ਹੈ।

ਮੰਤਰਾਲਾ ਨੇ ਅੱਗੇ ਕਿਹਾ ਕਿ ਮਲੇਸ਼ੀਆ ਵਿਚ ਇਕ ਧਾਰਮਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿਚ ਘੱਟ ਤੋਂ ਘੱਟ 10 ਹਜ਼ਾਰ ਲੋਕ ਸ਼ਾਮਲ ਹੋਏ ਸਨ। ਜਾਰੀ ਕੀਤੇ ਬਿਆਨ ਵਿਚ ਦੱਸਿਆ ਗਿਆ ਹੈ ਕਿ ਮਲੇਸ਼ੀਆ ਵਿਚ ਇਸ ਵਾਇਰਸ ਦੇ 428 ਮਾਮਲੇ ਸਾਹਮਣੇ ਆ ਚੁੱਕੇ ਹਨ। ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਕੋਰੋਨਾਵਾਇਰਸ ਨੂੰ ਮਹਾਮਾਰੀ ਐਲਾਨ ਕਰ ਚੁੱਕਾ ਹੈ। ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਮਾਮਲੇ ਵੱਧ ਕੇ 156,766 ਹੋ ਚੁੱਕੇ ਹਨ। ਇਹਨਾਂ ਵਿਚ 137 ਦੇਸ਼ਾਂ ਵਿਚ 5,839 ਮਰਨ ਵਾਲਿਆਂ ਦੀ ਗਿਣਤੀ ਵੀ ਸ਼ਾਮਲ ਹੈ।


author

Baljit Singh

Content Editor

Related News