ਪ੍ਰਦੂਸ਼ਣ ਘੱਟ ਕਰਨ ਲਈ ਮਲੇਸ਼ੀਆ ਕਰੇਗਾ ''Cloud seeding'' ਦੀ ਵਰਤੋਂ

09/11/2019 1:02:02 PM

ਕੁਆਲਾਲੰਪੁਰ (ਬਿਊਰੋ)— ਵਰਤਮਾਨ ਵਿਚ ਪੂਰੀ ਦੁਨੀਆ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ। ਇਸੇ ਸਿਲਸਿਲੇ ਵਿਚ ਮਲੇਸ਼ੀਆ ਆਪਣੇ ਦੇਸ਼ ਦੇ ਕੁਝ ਹਿੱਸਿਆਂ ਵਿਚ ਹਵਾ ਦੀ ਗੁਣਵੱਤਾ ਬਹੁਤ ਖਰਾਬ ਹੋਣ ਕਾਰਨ 'ਕਲਾਊਡ ਸੀਡਿੰਗ' ਜ਼ਰੀਏ ਮੀਂਹ ਪਵਾਉਣ ਦੀ ਤਿਆਰੀ ਵਿਚ ਹੈ। ਅਸਲ ਵਿਚ ਗੁਆਂਢੀ ਦੇਸ਼ ਇੰਡੋਨੇਸ਼ੀਆ ਦੇ ਜੰਗਲਾਂ ਵਿਚ ਲੱਗੀ ਅੱਗ ਨਾਲ ਬਣੀ ਧੁੰਦ ਕਾਰਨ ਹਵਾ ਪ੍ਰਦੂਸ਼ਣ ਖਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਨਿਯਮਿਤ ਰੂਪ ਨਾਲ ਖੁਸ਼ਕ ਮੌਸਮ ਦੌਰਾਨ ਧੁੰਦ ਦੱਖਣ-ਪੂਰਬ ਏਸ਼ੀਆ ਦੇ ਕੁਝ ਹਿੱਸਿਆਂ ਵਿਚ ਬਣੀ ਰਹਿੰਦੀ ਹੈ। 

ਉਨ੍ਹਾਂ ਨੇ ਦੱਸਿਆ ਕਿ ਇੰਡੋਨੇਸ਼ੀਆ ਵਿਚ ਪਾਮ ਤੇਲ ਦੇ ਰੁੱਖਾਂ ਨੂੰ ਸਾਫ ਕਰਨ ਲਈ ਜਦੋਂ ਮੈਦਾਨਾਂ ਵਿਚ ਅੱਗ ਲਗਾਈ ਜਾਂਦੀ ਹੈ ਤਾਂ ਇਹ ਸਮੱਸਿਆ ਹੋਰ ਵੱਧ ਜਾਂਦੀ ਹੈ। ਇਸ ਕਾਰਨ ਗੁਆਂਢੀ ਦੇਸ਼ਾਂ ਨੇ ਇੰਡੋਨੇਸ਼ੀਆ ਨਾਲ ਨਾਰਾਜ਼ਗੀ ਜ਼ਾਹਰ ਕੀਤੀ ਹੈ। ਤਾਜ਼ਾ ਮਾਮਲੇ ਵਿਚ ਮਲੇਸ਼ੀਆ ਦੇ ਪੂਰਬੀ ਰਾਜ ਬੋਰਨਿਓ ਟਾਪੂ ਦੇ ਕੁਝ ਹਿੱਸਿਆਂ ਵਿਚ ਪਿਛਲੇ ਕੁਝ ਦਿਨਾਂ ਤੋਂ ਧੁੰਦ ਬਣੀ ਹੋਈ ਹੈ। ਵਾਤਾਵਰਣ ਮੰਤਰਾਲੇ ਦੇ ਵਿਸ਼ੇਸ਼ ਕਾਰਜ ਅਧਿਕਾਰੀ ਗੈਰੀ ਥੇਇਰਾ ਨੇ ਕਿਹਾ ਕਿ ਕੁਝ ਥਾਵਾਂ 'ਤੇ ਪ੍ਰਦੂਸ਼ਕ ਸੂਚਕ ਦੱਸ ਰਿਹਾ ਹੈ ਕਿ ਇਹ ਬਹੁਤ ਹੀ ਖਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ। 

ਕਰੀਬ 5 ਲੱਖ ਦੀ ਆਬਾਦੀ ਵਾਲੇ ਕੁਚਿੰਗ ਵਿਚ ਸਥਿਤੀ ਬਹੁਤ ਗੰਭੀਰ ਹੈ। ਉਨ੍ਹਾਂ ਨੇ ਦੱਸਿਆ ਕਿ ਮਲੇਸ਼ੀਆ ਧੁੰਦ ਨੂੰ ਘੱਟ ਕਰਨ ਦੀ ਕੋਸ਼ਿਸ਼ ਵਿਚ ਮੀਂਹ ਲਈ ਕਲਾਊਡ ਸੀਡਿੰਗ ਕਰਨ ਦੀ ਤਿਆਰੀ ਵਿਚ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਸਮੇਂ ਬੱਦਲ ਦੀ ਸਥਿਤੀ ਠੀਕ ਹੋਵੇਗੀ ਉਦੋਂ ਕੈਮੀਕਲ ਨਾਲ ਜਹਾਜ਼ ਉਤਾਰੇ ਜਾਣਗੇ ਅਤੇ ਕਲਾਊਡ ਸੀਡਿੰਗ ਕਰਵਾਈ ਜਾਵੇਗੀ।


Vandana

Content Editor

Related News