ਦੇਸ਼ ਦਾ ਮਾਖੌਲ ਬਣਾਉਣ ਵਾਲੀ ਮੀਡੀਆ ਨੂੰ ਕੀਮਤ ਚੁਕਾਉਣੀ ਚਾਹੀਦੀ : ਚੀਨ

02/20/2020 10:55:57 PM

ਬੀਜਿੰਗ - ਚੀਨ ਨੇ 'ਵਾਲ ਸਟ੍ਰੀਟ ਜਨਰਲ' (ਡਬਲਯੂ. ਐਸ. ਜੇ.) ਦੇ 3 ਪੱਤਰਕਾਰਾਂ ਨੂੰ ਕੱਢਣ ਦੇ ਆਪਣੇ ਫੈਸਲਾ ਦਾ ਵੀਰਵਾਰ ਨੂੰ ਬਚਾਅ ਕੀਤਾ ਅਤੇ ਉਨ੍ਹਾਂ ਆਖਿਆ ਕਿ ਜਿਹਡ਼ੀ ਮੀਡੀਆ ਦੇਸ਼ ਦੀ ਬੇਇੱਜ਼ਤੀ ਕਰੇ, ਉਸ ਦਾ ਨਾਂ ਖਰਾਬ ਕਰਨ ਅਤੇ ਨਸਲੀ ਭੇਦਭਾਵ ਦਾ ਸਮਰਥਨ ਕਰੇ ਉਸ ਨੂੰ ਹਰ ਹਾਲ ਵਿਚ ਕੀਮਤ ਚੁਕਾਉਣੀ ਚਾਹੀਦੀ ਹੈ। ਬੀਜਿੰਗ ਨੇ ਬੁੱਧਵਾਰ ਨੂੰ ਡਬਲਯੂ. ਐਸ. ਜੇ. ਦੇ 3 ਪੱਤਰਕਾਰਾਂ ਨੂੰ ਉਦੋਂ ਦੇਸ਼ ਨਿਕਾਲਾ ਦੇ ਦਿੱਤਾ ਸੀ ਜਦ ਅਖਬਾਰ ਨੇ ਕੋਰੋਨਾਵਾਇਰਸ ਨਾਲ ਚੀਨ ਦੇ ਸੰਘਰਸ਼ ਵਿਚਾਲੇ 3 ਫਰਵਰੀ ਨੂੰ ਚੀਨ ਏਸ਼ੀਆ ਦਾ ਅਸਲ ਬੀਮਾਰ ਵਿਅਕਤੀ ਹੈ, ਸਿਰਲੇਖ ਤੋਂ ਇਕ ਖਬਰ ਛਾਪੀ। ਇਸ ਖਬਰ ਨੂੰ ਵਾਲਟਰ ਰਸੇਲ ਨੇ ਲਿੱਖਿਆ ਸੀ।

ਚੀਨੀ ਵਿਦੇਸ਼ ਮੰਤਰਾਲੇ ਨੇ ਡਬਲਯੂ. ਐਸ. ਜੇ. ਨੇ 3 ਪੱਤਰਕਾਰਂ (2 ਅਮਰੀਕੀ ਤੇ ਇਕ ਆਸਟ੍ਰੇਲੀਆਈ) ਦੇ ਪ੍ਰੈਸ ਕਾਰਡ ਰੱਦ ਕਰ ਦਿੱਤੇ ਹਨ ਅਤੇ ਉਨ੍ਹਾਂ  ਨੂੰ 5 ਦਿਨ ਦੇ ਅੰਦਰ ਦੇਸ਼ ਛੱਡਣ ਨੂੰ ਆਖਿਆ ਹੈ। ਚੀਨ ਦੇ ਇਹ ਕਦਮ ਅਜਿਹੇ ਸਮੇਂ ਆਇਆ ਜਦ ਅਮਰੀਕੀ ਅਧਿਕਾਰੀਆਂ ਨੇ ਐਲਾਨ ਕੀਤਾ ਕਿ ਉਹ ਚੀਨ ਸਰਕਾਰ ਵੱਲੋਂ ਸੰਚਾਲਿਤ 5 ਵੱਡੀਆਂ ਮੀਡੀਆਂ ਕੰਪਨੀਆਂ- ਸ਼ਿੰਹੂਆ, ਚਾਈਨਾ ਗਲੋਬਲ ਟੈਲੀਵੀਜ਼ਨ ਨੈੱਟਵਰਕ, ਚਾਈਨਾ ਰੇਡੀਓ ਇੰਟਰਨੈਸ਼ਨ, ਚਾਈਨਾ ਡੇਲੀ ਅਤੇ ਪੀਪਲਜ਼ ਡੇਲੀ ਨੂੰ ਚੀਨ ਸਰਕਾਰ ਦੇ ਪ੍ਰਭਾਵੀ ਵਿਸਥਾਰ ਦੇ ਰੂਪ ਵਿਚ ਮੰਨਦੇ ਹਨ। ਇਹ ਪੁੱਛੇ ਜਾਣ 'ਤੇ ਕਿ ਡਬਲਯੂ. ਐਸ. ਜੇ ਦੇ ਪੱਤਰਕਾਰਾਂ ਦਾ ਦੇਸ਼ ਨਿਕਾਲਾ ਸਿਰਫ ਰਿਪੋਰਟ ਦੇ ਸਿਰਲੇਖ ਕਾਰਨ ਕੀਤਾ ਗਿਆ ਹੈ ਜਾਂ ਫਿਰ ਅਮਰੀਕਾ ਵੱਲੋਂ ਚੀਨ ਦੇ 5 ਅਧਿਕਾਰਕ ਮੀਡੀਆ ਅਦਾਰਿਆਂ ਨੂੰ ਵਿਦੇਸ਼ੀ ਮਿਸ਼ਨ ਦੇ ਰੂਪ ਵਿਚ ਸੂਚੀਬੱਧ ਕਰਨ ਦੇ ਅਮਰੀਕਾ ਸਰਕਾਰ ਦੇ ਫੈਸਲੇ ਦੇ ਜਵਾਬ ਵਿਚ ਕੀਤਾ ਗਿਆ, ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਆਖਿਆ ਹੈ ਕਿ ਜਿਹਡ਼ੀ ਮੀਡੀਆ ਚੀਨ ਦੇ ਸ਼ਰੇਆਮ ਬੇਇੱਜ਼ਤੀ ਕਰਦੀ ਹੈ, ਨਸਲੀ ਭੇਦਭਾਵ ਦਾ ਸਮਰਥਨ ਕਰਦੀ ਹੈ ਉਸ ਨੂੰ ਇਸ ਦੀ ਕੀਮਤ ਚੁਕਾਉਣੀ ਚਾਹੀਦੀ ਹੈ। ਅਮਰੀਕਾ ਨੇ 3 ਪੱਤਰਕਾਰਾਂ ਦੇ ਦੇਸ਼ ਨਿਕਾਲੇ ਦੇ ਚੀਨ ਦੇ ਕਦਮ ਦੀ ਨਿੰਦਾ ਕਰਦੇ ਹੋਏ ਆਖਿਆ ਕਿ ਜ਼ਿੰਮੇਵਾਰ ਠਹਿਰ ਸਮਝਦੇ ਗਨ ਕਿ ਆਜ਼ਾਦ ਪ੍ਰੈਸ ਤੱਥਾਂ ਦੀ ਖਬਰ ਪੇਸ਼ ਕਰਦੀ ਹੈ ਅਤੇ ਰਾਏ ਜ਼ਾਹਿਰ ਕਰਦੀ ਹੈ।


Khushdeep Jassi

Content Editor

Related News