ਚੀਨ ਤੋਂ ਖਿਝੇ ਬ੍ਰਿਟੇਨ ਤੇ ਅਮਰੀਕਾ ਨੇ ਚੁੱਕੇ ਵੱਡੇ ਕਦਮ, ਦਿੱਤੀ ਧਮਕੀ
Thursday, Jul 02, 2020 - 10:48 PM (IST)
ਵਾਸ਼ਿੰਗਟਨ/ਲੰਡਨ (ਏਜੰਸੀਆਂ): ਹਾਂਗਕਾਂਗ ਵਿਚ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰਨ ਦੇ ਚੀਨ ਦੇ ਫੈਸਲੇ ਦੀ ਕੋਈ ਦੇਸ਼ ਨਿੰਦਾ ਕਰ ਰਹੇ ਹਨ। ਚੀਨ ਤੋਂ ਖਿਝੇ ਬ੍ਰਿਟੇਨ ਤੇ ਅਮਰੀਕਾ ਨੇ ਹੁਣ ਵੱਡੇ ਕਦਮ ਚੁੱਕਦੇ ਹੋਏ ਚੀਨ ਨੂੰ ਧਮਕੀ ਵੀ ਦਿੱਤੀ ਦਿੱਤੀ ਹੈ। ਬ੍ਰਿਟੇਨ ਨੇ ਜਿਥੇ ਹਾਂਗਕਾਂਗ ਦੇ 30 ਲੱਖ ਲੋਕਾਂ ਨੂੰ ਬ੍ਰਿਟੇਨ ਵਿਚ ਵੱਸਣ ਦਾ ਪ੍ਰਸਤਾਵ ਦੇ ਦਿੱਤਾ ਹੈ ਉਥੇ ਹੀ ਅਮਰੀਕਾ ਦੀ ਪ੍ਰਤੀਨਿਧੀ ਸਭਾ ਨੇ ਹਾਂਗਕਾਂਗ ਨਾਲ ਸਬੰਧਿਤ ਨਵੀਆਂ ਪਾਬੰਦੀਆਂ ਨੂੰ ਮਨਜ਼ੂਰੀ ਦਿੱਤੀ ਹੈ। ਪ੍ਰਤੀਨਿਧੀ ਸਭਾ ਵਿਚ ਰਾਇਸ਼ੁਮਾਰੀ ਨਾਲ ਪਾਸ ਪ੍ਰਸਤਾਵ ਵਿਚ ਕਿਹਾ ਗਿਆ ਹੈ ਕਿ ਚੀਨ ਦੇ ਅਧਿਕਾਰੀਆਂ ਦੇ ਨਾਲ ਜੋ ਵੀ ਬੈਂਕ ਬਿਜ਼ਨੈਸ ਕਰਨਗੇ ਉਨ੍ਹਾਂ 'ਤੇ ਜੁਰਮਾਨਾ ਲਾਇਆ ਜਾਵੇਗਾ। ਰਾਸ਼ਟਰਪਤੀ ਟਰੰਪ ਦੇ ਕੋਲ ਜਾਣ ਤੋਂ ਪਹਿਲਾਂ ਇਸ ਪ੍ਰਸਤਾਵ ਦਾ ਸੈਨੇਟ ਤੋਂ ਪਾਸ ਜ਼ਰੂਰੀ ਹੈ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਨਵੇਂ ਸੁਰੱਖਿਆ ਕਾਨੂੰਨ ਨਾਲ ਹਾਂਗਕਾਂਗ ਦੀ ਸੁਤੰਤਰਤਾ ਦਾ ਉਲੰਘਣ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪ੍ਰਭਾਵਿਤ ਲੋਕਾਂ ਨੂੰ ਬ੍ਰਿਟੇਨ ਆਉਣ ਦੀ ਪੇਸ਼ਕਸ਼ ਕੀਤੀ ਜਾਵੇਗੀ। ਹਾਂਗਕਾਂਗ ਪਹਿਲਾਂ ਬ੍ਰਿਟੇਨ ਦਾ ਉਪ-ਨਿਵੇਸ਼ ਸੀ। ਉਥੋਂ ਬ੍ਰਿਟੇਨ ਵਿਚ ਚੀਨ ਦੇ ਰਾਜਦੂਤ ਨੇ ਕਿਹਾ ਹੈ ਕਿ ਬ੍ਰਿਟੇਨ ਨੂੰ ਇਸ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਬ੍ਰਿਟੇਨ ਦੇ ਇਸ ਕਦਮ ਨੂੰ ਰੋਕਣ ਲਈ ਚੀਨ ਲੋੜੀਂਦੇ ਕਦਮ ਚੁੱਕੇਗਾ।