ਅਫ਼ਗਾਨਿਸਤਾਨ : ਪਾਕਿ ਫ਼ੌਜ ਦੀ ਚੌਕੀ ’ਤੇ ਅੱਤਵਾਦੀ ਹਮਲਾ, 3 ਫ਼ੌਜੀਆਂ ਦੀ ਮੌਤ

Saturday, Apr 23, 2022 - 04:16 PM (IST)

ਇਸਲਾਮਾਬਾਦ (ਏ. ਪੀ.) : ਅਫ਼ਗਾਨਿਸਤਾਨ ’ਚ ਅੱਤਵਾਦੀਆਂ ਨੇ ਰਾਤ ਭਰ ਸਰਹੱਦ ਪਾਰ ਪਾਕਿਸਤਾਨੀ ਫੌਜ ਦੀ ਚੌਕੀ ’ਤੇ ਭਾਰੀ ਹਥਿਆਰਾਂ ਨਾਲ ਗੋਲੀਬਾਰੀ ਕੀਤੀ, ਜਿਸ ’ਚ ਤਿੰਨ ਫੌਜੀਆਂ ਦੀ ਮੌਤ ਹੋ ਗਈ। ਫੌਜ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ। ਫੌਜ ਨੇ ਇਕ ਬਿਆਨ ’ਚ ਕਿਹਾ ਕਿ ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ ਖੇਤਰ ’ਚ ਇਕ ਫੌਜੀ ਚੌਕੀ ਵੱਲ ਅੱਤਵਾਦੀਆਂ ਵੱਲੋਂ ਗੋਲੀਬਾਰੀ ਕਰਨ ਨਾਲ ਮੁਕਾਬਲਾ ਸ਼ੁਰੂ ਹੋ ਗਿਆ ਅਤੇ ਕਈ ਲੋਕ ਮਾਰੇ ਗਏ। ਹਮਲੇ ਦੀ ਜਾਣਕਾਰੀ ਦੀ ਆਜ਼ਾਦ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਜਾ ਸਕੀ ਹੈ। ਇਹ ਹਮਲਾ ਅਜਿਹੇ ਸਮੇਂ ’ਚ ਹੋਇਆ ਹੈ, ਜਦੋਂ ਅਫ਼ਗਾਨਿਸਤਾਨ ’ਚ ਹਾਲ ਹੀ ਦੇ ਦਿਨਾਂ ’ਚ ਕਈ ਧਮਾਕੇ ਹੋਏ ਹਨ।

ਇਸਲਾਮਿਕ ਸਟੇਟ-ਖੁਰਾਸਾਨ ਨੇ ਅਫ਼ਗਾਨਿਸਤਾਨ ’ਚ ਕਈ ਹਮਲਿਆਂ ਦੀ ਵੀਰਵਾਰ ਜ਼ਿੰਮੇਵਾਰੀ ਲਈ ਸੀ। ਇਨ੍ਹਾਂ ’ਚੋਂ ਜ਼ਿਆਦਾਤਰ ਹਮਲੇ ਦੇਸ਼ ਦੇ ਘੱਟਗਿਣਤੀ ਸ਼ੀਆ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਨ। ਪਾਕਿਸਤਾਨੀ ਫ਼ੌਜ ਨੇ ਇਕ ਬਿਆਨ 'ਚ ਕਿਹਾ, ‘‘ਪਾਕਿਸਤਾਨ ਅਫ਼ਗਾਨਿਸਤਾਨ ਦੀ ਜ਼ਮੀਨ ਨੂੰ ਅੱਤਵਾਦੀਆਂ ਵੱਲੋਂ ਆਪਣੇ ਖ਼ਿਲਾਫ਼ ਗਤੀਵਿਧੀਆਂ ਲਈ ਵਰਤਣ ਦੀ ਸਖ਼ਤ ਨਿੰਦਾ ਕਰਦਾ ਹੈ ਅਤੇ ਉਮੀਦ ਕਰਦਾ ਹੈ ਕਿ ਅਫ਼ਗਾਨ ਸਰਕਾਰ ਭਵਿੱਖ ’ਚ ਅਜਿਹੀਆਂ ਗਤੀਵਿਧੀਆਂ ਨਹੀਂ ਹੋਣ ਦੇਵੇਗੀ।’’ ਇਸ ਦੌਰਾਨ ਵੀਰਵਾਰ ਨੂੰ ਅਬਦੁਲ ਰਹੀਮ ਸ਼ਹੀਦ ਸਕੂਲ ’ਤੇ ਅੱਤਵਾਦੀ ਹਮਲਾ ਕੀਤਾ ਸੀ, ਉਸ ਨੂੰ ਸਿੱਖਿਆ ਲਈ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ। ਹਮਲੇ ’ਚ 7 ਵਿਦਿਆਰਥੀ ਮਾਰੇ ਗਏ ਸਨ। ਸਕੂਲ ਦੇ ਪ੍ਰਿੰਸੀਪਲ ਨੇ ਕਲਾਸਾਂ ਦੀ ਸ਼ੁਰੂਆਤ ਮੌਕੇ ਹਰੇਕ ਵਿਦਿਆਰਥੀ ਨੂੰ ਪੈੱਨ ਅਤੇ ਫੁੱਲ ਦਿੱਤੇ।


Manoj

Content Editor

Related News