ਟੈਕਸ, ਪੈਨਸ਼ਨ ਤੇ ਛੁੱਟੀਆਂ ਦੇ ਨਿਯਮਾਂ 'ਚ ਵੱਡਾ ਫੇਰਬਦਲ! ਚਾਂਸਲਰ ਮੇਰਜ਼ ਨੇ ਕਰ'ਤਾ ਐਲਾਨ

Friday, Jul 03, 2026 - 12:51 PM (IST)

ਟੈਕਸ, ਪੈਨਸ਼ਨ ਤੇ ਛੁੱਟੀਆਂ ਦੇ ਨਿਯਮਾਂ 'ਚ ਵੱਡਾ ਫੇਰਬਦਲ! ਚਾਂਸਲਰ ਮੇਰਜ਼ ਨੇ ਕਰ'ਤਾ ਐਲਾਨ

ਬਰਲਿਨ (ਏਐਨਆਈ): ਯੂਰਪ ਦੀ ਸਭ ਤੋਂ ਵੱਡੀ ਅਰਥਵਿਵਸਥਾ ਜਰਮਨੀ ਨੂੰ ਲੰਬੇ ਸਮੇਂ ਦੀ ਆਰਥਿਕ ਮੰਦੀ ਵਿੱਚੋਂ ਬਾਹਰ ਕੱਢਣ ਲਈ ਚਾਂਸਲਰ ਫਰੈਡਰਿਕ ਮਰਜ਼ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਨੇ ਇੱਕ ਬਹੁਤ ਵੱਡੇ 'ਸੁਧਾਰ ਪੈਕੇਜ' ਦਾ ਐਲਾਨ ਕੀਤਾ ਹੈ। ਇਸ ਇਤਿਹਾਸਕ ਸਮਝੌਤੇ ਤਹਿਤ ਜਿੱਥੇ ਆਮ ਜਨਤਾ ਨੂੰ ਟੈਕਸਾਂ ਵਿੱਚ ਵੱਡੀ ਰਾਹਤ ਦਿੱਤੀ ਗਈ ਹੈ, ਉੱਥੇ ਹੀ ਕੰਮਕਾਜ ਦੇ ਨਿਯਮਾਂ ਨੂੰ ਵੀ ਸਖ਼ਤ ਕੀਤਾ ਗਿਆ ਹੈ।ਡਿਊਸ਼ ਵੇਲੇ (ਡੀਡਬਲਯੂ) ਦੀ ਇੱਕ ਰਿਪੋਰਟ ਦੇ ਅਨੁਸਾਰ ਇਹ ਸਮਝੌਤਾ ਪੈਕੇਜ ਮਰਜ਼ ਦੇ ਕੰਜ਼ਰਵੇਟਿਵ ਸੀਡੀਯੂ/ਸੀਐਸਯੂ ਬਲਾਕ ਅਤੇ ਸੈਂਟਰ-ਖੱਬੇ ਸੋਸ਼ਲ ਡੈਮੋਕਰੇਟਸ (ਐਸਪੀਡੀ) ਵਿਚਕਾਰ ਬਰਲਿਨ ਵਿੱਚ ਹੋਈ ਡੂੰਘੀ ਗੱਲਬਾਤ ਤਿਆਰ ਕੀਤਾ ਗਿਆ।

ਨਵੇਂ ਸੁਧਾਰਾਂ ਤਹਿਤ ਜਰਮਨ ਸਰਕਾਰ ਹਰ ਸਾਲ ਲਗਭਗ 10 ਅਰਬ ਯੂਰੋ (ਕਰੀਬ 11.4 ਅਰਬ ਡਾਲਰ) ਦੀ ਇਨਕਮ ਟੈਕਸ ਰਾਹਤ ਪ੍ਰਦਾਨ ਕਰੇਗੀ। ਹਾਲਾਂਕਿ ਇਸ ਰਾਹਤ ਦੀ ਭਰਪਾਈ ਲਈ ਵੱਡੇ ਅਮੀਰਾਂ 'ਤੇ ਟੈਕਸ ਦੀ ਦਰ 45% ਤੋਂ ਵਧਾ ਕੇ 47% ਕਰ ਦਿੱਤੀ ਗਈ ਹੈ। ਚਾਂਸਲਰ ਮਰਜ਼ ਅਨੁਸਾਰ ਇਸ ਕਦਮ ਦਾ ਇੱਕੋ-ਇੱਕ ਉਦੇਸ਼ ਜਰਮਨੀ ਨੂੰ ਮੁੜ ਤੋਂ ਗਤੀਸ਼ੀਲ ਬਣਾਉਣਾ ਹੈ।

ਪੜ੍ਹੋ ਇਹ ਅਹਿਮ ਖ਼ਬਰ-   2.29 ਲੱਖ ਵਾਧੂ ਮੌਤਾਂ ਦਾ ਖਦਸ਼ਾ ! ਬ੍ਰਿਟੇਨ-ਅਮਰੀਕਾ ਫਾਰਮਾ ਡੀਲ ਨਾਲ ਕੰਪਨੀਆਂ ਨੂੰ ਫਾਇਦਾ, ਮਰੀਜ਼ਾਂ ਨੂੰ ਨੁਕਸਾਨ 

ਲੇਬਰ ਮਾਰਕੀਟ ਵਿੱਚ ਕੀਤੇ ਗਏ ਸਭ ਤੋਂ ਵੱਡੇ ਬਦਲਾਅ ਤਹਿਤ ਹੁਣ ਕਰਮਚਾਰੀਆਂ ਨੂੰ ਫ਼ੋਨ ਰਾਹੀਂ ਬਿਮਾਰੀ ਦੀ ਛੁੱਟੀ ਲੈਣ ਦੀ ਸਹੂਲਤ ਖ਼ਤਮ ਕਰ ਦਿੱਤੀ ਗਈ ਹੈ। ਹੁਣ ਬਿਮਾਰੀ ਦੇ ਪਹਿਲੇ ਦਿਨ ਤੋਂ ਹੀ ਡਾਕਟਰੀ ਸਰਟੀਫਿਕੇਟ ਜਮ੍ਹਾਂ ਕਰਵਾਉਣਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ ਸਰਕਾਰ ਨੇ ਸੇਵਾਮੁਕਤੀ ਦੀ ਉਮਰ ਵਿੱਚ ਵੀ ਆਉਣ ਵਾਲੇ ਦਹਾਕਿਆਂ ਦੌਰਾਨ ਹੌਲੀ-ਹੌਲੀ ਵਾਧਾ ਕਰਨ ਅਤੇ ਪੈਨਸ਼ਨ ਪ੍ਰਣਾਲੀ ਵਿੱਚ ਨਿਵੇਸ਼-ਅਧਾਰਿਤ ਤੱਤ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ।

ਸਰਕਾਰ ਨੇ ਆਟੋਮੋਬਾਈਲ, ਕੈਮੀਕਲ, ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਸੈਮੀਕੰਡਕਟਰ ਵਰਗੇ ਰਣਨੀਤਕ ਖੇਤਰਾਂ ਨੂੰ ਤਰਜੀਹ ਦੇਣ ਦਾ ਐਲਾਨ ਕੀਤਾ ਹੈ। ਵਪਾਰਕ ਅਰਜ਼ੀਆਂ 'ਤੇ ਕਾਰਵਾਈ ਲਈ 4 ਮਹੀਨਿਆਂ ਦੀ ਸਮਾਂ ਸੀਮਾ ਤੈਅ ਕੀਤੀ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ 'ਆਟੋਮੈਟਿਕ ਅਪਰੂਵਡ' ਮੰਨਿਆ ਜਾਵੇਗਾ। ਇਸ ਤੋਂ ਇਲਾਵਾ ਸਸਤੇ ਘਰਾਂ ਦੀ ਸਹੂਲਤ ਲਈ ਇੱਕ 'ਫੈਡਰਲ ਹਾਊਸਿੰਗ ਕੰਪਨੀ' ਵੀ ਸਥਾਪਿਤ ਕੀਤੀ ਜਾਵੇਗੀ।

ਪੜ੍ਹੋ ਇਹ ਅਹਿਮ ਖ਼ਬਰ-  UN ਦੇ ਮੁੱਖ ਦਫਤਰ ਸਾਹਮਣੇ ਵਿਅਕਤੀ ਨੇ ਆਪਣੇ ਆਪ ਨੂੰ ਲਾ ਲਈ ਅੱਗ, ਹੋਈ ਮੌਤ

ਜਿੱਥੇ ਸਰਕਾਰੀ ਗੱਠਜੋੜ ਦੇ ਆਗੂਆਂ ਨੇ ਇਸ ਨੂੰ ਦੇਸ਼ ਨੂੰ ਨਵੀਂ ਤਾਕਤ ਦੇਣ ਵਾਲਾ ਫੈਸਲਾ ਦੱਸਿਆ ਹੈ, ਉੱਥੇ ਹੀ ਦੇਸ਼ ਦੀਆਂ ਮੁੱਖ ਟਰੇਡ ਯੂਨੀਅਨਾਂ Verdi ਅਤੇ IG Metall ਨੇ ਇਸ ਦਾ ਤਿੱਖਾ ਵਿਰੋਧ ਕੀਤਾ ਹੈ। ਯੂਨੀਅਨਾਂ ਦਾ ਦੋਸ਼ ਹੈ ਕਿ ਬਿਮਾਰੀ ਦੀ ਛੁੱਟੀ ਦੇ ਨਿਯਮਾਂ ਵਿੱਚ ਬਦਲਾਅ ਕਰਮਚਾਰੀਆਂ ਦੇ ਅਧਿਕਾਰਾਂ 'ਤੇ ਹਮਲਾ ਹੈ। ਮੈਡੀਕਲ ਐਸੋਸੀਏਸ਼ਨ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਇਸ ਨਾਲ ਡਾਕਟਰਾਂ 'ਤੇ ਕਾਗਜ਼ੀ ਕਾਰਵਾਈ ਦਾ ਬੋਝ ਅਸਹਿ ਹੋ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News