'ਮਾਝਾ ਯੂਥ ਕਲੱਬ ਬ੍ਰਿਸਬੇਨ' ਵਲੋਂ ਕਿਸਾਨੀ ਸੰਘਰਸ਼ ਦੀ ਹਿਮਾਇਤ ਕਰਨ ਦੀ ਅਪੀਲ

Monday, Jan 25, 2021 - 09:13 AM (IST)

'ਮਾਝਾ ਯੂਥ ਕਲੱਬ ਬ੍ਰਿਸਬੇਨ' ਵਲੋਂ ਕਿਸਾਨੀ ਸੰਘਰਸ਼ ਦੀ ਹਿਮਾਇਤ ਕਰਨ ਦੀ ਅਪੀਲ

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)- ਮਾਝਾ ਯੂਥ ਕਲੱਬ ਬ੍ਰਿਸਬੇਨ ਵੱਲੋਂ ਸਲਾਨਾ ਮੀਟਿੰਗ ਰੈੱਡ ਰੋਕੇਟ ਰੀਅਲ ਇਸਟੇਟ ਸਪਰਿੰਗਵੁੱਡ ਵਿਖੇ ਆਯੋਜਿਤ ਕੀਤੀ ਗਈ। ਇਸ 'ਚ ਕਲੱਬ ਦੇ ਅਹੁਦੇਦਾਰਾਂ ਵਲੋਂ ਚਲੰਤ ਤੇ ਭਵਿੱਖੀ ਸਮਾਜ ਭਲਾਈ ਦੀਆਂ ਯੋਜਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ 'ਤੇ ਕਲੱਬ ਦੇ ਅਹੁਦੇਦਾਰਾਂ ਵਲੋਂ ਭਾਰਤ ਵਿਚ ਕਿਸਾਨ ਅੰਦੋਲਨ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਪ੍ਰਵਾਸੀ ਭਾਈਚਾਰਾ ਕਿਸਾਨੀ ਸੰਘਰਸ਼ 'ਚ ਪੰਜਾਬ ਵੱਸਦੇ ਭਰਾਵਾਂ ਨਾਲ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਮੋਢੇ ਨਾਲ ਮੋਢਾ ਲਾ ਕੇ ਹਿਮਾਇਤ ਕਰਦਾ ਰਹੇਗਾ। 

PunjabKesari
ਉਨ੍ਹਾਂ ਭਾਰਤੀ ਭਾਈਚਾਰੇ ਨੂੰ ਦਿੱਲੀ ਵਿਖੇ 26 ਜਨਵਰੀ ਨੂੰ ਹੋ ਰਹੀ ਟਰੈਕਟਰ ਪਰੇਡ ਅਤੇ ਵਿਦੇਸ਼ ਵਿਚ ਵੱਸਦੀਆਂ ਬੀਬੀਆਂ ਤੇ ਭੈਣਾਂ ਨੂੰ 26 ਜਨਵਰੀ ਨੂੰ ਬ੍ਰਿਸਬੇਨ ਦੇ ਗੁਰਦੁਆਰਾ ਸਾਹਿਬ ਲੋਗਨ ਰੋਡ ਤੋਂ ਗੁਰਦੁਆਰਾ ਸਿੰਘ ਸਭਾ ਟਾਇਗਮ ਕੁਈਨਜ਼ਲੈਂਡ ਵਿਖੇ ਹੋ ਰਹੀ ਕਾਰ ਰੈਲੀ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਇਸ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ। 

ਮਾਝਾ ਕਲੱਬ ਵੱਲੋਂ ਵਿਦੇਸ਼ ਵਿਚ ਪੰਜਾਬੀ ਭਾਸ਼ਾ, ਪੰਜਾਬ ਦੇ ਅਮੀਰ ਵਿਰਸੇ ਤੇ ਸਿੱਖ ਇਤਿਹਾਸ ਨਾਲ ਜੋੜਨ ਬੱਚਿਆਂ ਦੀਆਂ ਲਗਾਈਆ ਜਾ ਰਹੀਆਂ ਮੁਫ਼ਤ ਕਲਾਸਾਂ ਨੂੰ ਵਧਾਉਣ ਬਾਰੇ ਚਰਚਾ ਕੀਤੀ ਗਈ, ਜਿਸ ਨੂੰ ਮੈਂਬਰਾਂ ਵੱਲੋਂ ਪ੍ਰਵਾਨਗੀ ਦਿੱਤੀ ਗਈ। ਇਸ ਮੌਕੇ ਮਾਝਾ ਯੂਥ ਕਲੱਬ ਬ੍ਰਿਸਬੇਨ ਤੋਂ ਬਲਰਾਜ ਸਿੰਘ, ਪ੍ਰਣਾਮ ਸਿੰਘ ਹੇਅਰ, ਸਤਪਾਲ ਸਿੰਘ ਕੂਨਰ, ਸੁਖਦੇਵ ਸਿੰਘ ਵਿਰਕ, ਜੱਸੀ ਭੰਡਾਲ, ਮਨਜੋਤ ਸਰਾਂ, ਮਨ ਖਹਿਰਾ, ਨਵ ਵੜੈਚ, ਬਿਬਨ ਰੰਧਾਵਾ, ਇੰਦਰਬੀਰ ਜੱਗਾ ਵੜੈਚ, ਸਰਵਣ ਸਿੰਘ, ਮੱਲੂ ਗਿੱਲ, ਸੁਰਿੰਦਰ ਸਿੰਘ, ਅਤਿੰਦਰਪਾਲ, ਰਣਜੀਤ ਸਿੰਘ, ਜਤਿੰਦਰਪਾਲ, ਨਵਦੀਪ, ਅਮਨ ਛੀਨਾਂ, ਗੁਰਜੀਤ ਸਿੰਘ ,ਗੁਰਚੇਤਨ ਸਿੰਘ, ਰਣਦੀਪ ਰਾਣਾ, ਹਰਮਨ ਤੇ ਅਮੋਲਕ ਹੇਅਰ ਆਦਿ ਅਹੁਦੇਦਾਰ ਹਾਜ਼ਰ ਸਨ।


author

Lalita Mam

Content Editor

Related News