ਮਾਝਾ ਯੂਥ ਕਲੱਬ ਬ੍ਰਿਸਬੇਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸਮਾਗਮ ਕਰਵਾਇਆ
Monday, Aug 29, 2022 - 12:50 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਦੀ ਕੁਈਨਜ਼ਲੈਂਡ ਸਰਕਾਰ ਵੱਲੋਂ ਮਨਾਏ ਜਾ ਰਹੇ ਬਹੁ-ਸੱਭਿਆਚਾਰਕ ਮਹੀਨੇ ਦੇ ਸੰਬੰਧ ਵਿੱਚ ਪੰਜਾਬੀ ਭਾਸ਼ਾ, ਸਾਹਿਤ ਨੂੰ ਪ੍ਰਫੁਲਿਤ ਕਰ ਰਹੀ ਸੰਸਥਾ 'ਮਾਝਾ ਯੂਥ ਕਲੱਬ ਬ੍ਰਿਸਬੇਨ' ਵੱਲੋਂ ਗੁਰਦੁਆਰਾ ਸਾਹਿਬ ਐਜੂਕੇਸ਼ਨ ਅਤੇ ਵੈੱਲਫੇਅਰ ਸੈਂਟਰ ਲੋਗਨ ਰੋਡ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਪ੍ਰਭਾਵਸ਼ਾਲੀ ਸੰਖੇਪ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਵਿੱਚ ਇੱਥੇ ਵੱਸਦੇ ਸਿੱਖ ਪਰਿਵਾਰਾਂ ਅਤੇ ਹੋਰ ਭਾਈਚਾਰਿਆਂ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ, ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਆਪਸੀ ਭਾਈਚਾਰਕ ਸਾਂਝ ਵਧਾਉਣ 'ਤੇ ਜ਼ੋਰ ਦਿੱਤਾ।
ਸਮਾਗਮ ਵਿੱਚ ਬੁਲਾਰਿਆਂ ਨੇ ਆਸਟ੍ਰੇਲੀਅਨ ਸਰਕਾਰ ਵੱਲੋਂ ਬਹੁ-ਸੱਭਿਆਚਾਰ ਨੂੰ ਪ੍ਰਫੁਲਿੱਤ ਕਰਨ ਦੀਆਂ ਨੀਤੀਆਂ ਨੂੰ ਵੀ ਸਲਾਹਿਆ। ਛੋਟੇ ਸਕੂਲੀ ਬੱਚਿਆਂ ਵੱਲੋਂ ਪੇਸ਼ ਕੀਤੇ ਪ੍ਰੋਗਰਾਮ ਦੀ ਹਾਜ਼ਰੀਨ ਵੱਲੋਂ ਪ੍ਰਸ਼ੰਸਾ ਕੀਤੀ ਗਈ। ਮਾਝਾ ਪੰਜਾਬੀ ਸਕੂਲ ਦੇ ਵਲੰਟੀਅਰਜ਼ ਅਧਿਆਪਕਾਂ ਵੱਲੋਂ ਛੋਟੇ ਬੱਚਿਆਂ ਨੂੰ ਕਰਵਾਈ ਗਈ ਮਿਹਨਤ ਇਸ ਸਮਾਗਮ ਨੂੰ ਚਾਰ ਚੰਨ ਲਾ ਰਹੀ ਸੀ। ਇਸ ਮੌਕੇ ਐੱਮ. ਪੀ. ਜੇਮਸ ਮਾਰਟਿਨ, ਅਲੀ ਕਾਦਰੀ, ਰੋਜ਼ ਕਾਰਲੋ, ਕੁਲਦੀਪ ਡਡਵਾਲ, ਬਹਾਦਰ ਸਿੰਘ, ਸ਼ੋਹਿਬ ਜੈਦੀ, ਪ੍ਰਣਾਮ ਸਿੰਘ, ਮਨਪ੍ਰੀਤ ਸਿੰਘ, ਦਲਜੀਤ ਸਿੰਘ, ਜਸਮੀਤ ਕੌਰ ਅਤੇ ਮਾਝਾ ਯੂਥ ਕਲੱਬ ਤੋਂ ਹਾਜ਼ਰ ਮੈਂਬਰ ਸਰਵਣ ਸਿੰਘ, ਬਲਰਾਜ ਸਿੰਘ, ਜਤਿੰਦਰਪਾਲ ਸਿੰਘ, ਅਮਨ ਛੀਨਾ, ਨਵਦੀਪ ਸਿੰਘ, ਗੁਰਜੀਤ ਗਿੱਲ, ਮਨਜੋਤ ਸਰਾਂ,ਨਰਿੰਦਰ ਸਿੰਘ, ਗੁਰਦੁਆਰਾ ਸਾਹਿਬ ਤੋਂ ਬਾਪੂ ਸੋਹਣ ਸਿੰਘ, ਪ੍ਰਧਾਨ ਧਰਮਪਾਲ ਸਿੰਘ, ਹਰਪਾਲ ਸਿੰਘ, ਸੁੱਖਦੇਵ ਸਿੰਘ, ਸਤਪਾਲ ਕੂਨਰ, ਗੁਰਪ੍ਰੀਤ ਬੱਲ, ਰਣਜੀਤ ਸਿੰਘ ਗਿੱਲ, ਹਰਜੀਵਨ ਸਿੰਘ ਆਦਿ ਵੱਲੋਂ ਵਿਚਾਰ ਪੇਸ਼ ਕੀਤੇ ਗਏ। ਸਮਾਗਮ ਦੇ ਅੰਤ ‘ਚ ਗੁਰੂਘਰ ਦੇ ਪ੍ਰਧਾਨ ਧਰਮਪਾਲ ਸਿੰਘ ਵੱਲੋਂ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ। ਤੇਜਪਾਲ ਸਿੰਘ ਅਤੇ ਸਰਵਣ ਸਿੰਘ ਵੱਲੋਂ ਸਟੇਜ ਦੀ ਸੇਵਾ ਬਾਖੂਬੀ ਨਿਭਾਈ ਗਈ ।