ਭਾਰੀ ਬਰਫਬਾਰੀ ਕਾਰਨ ਇਹ ਹਾਈਵੇ ਬੰਦ, ਡਰਾਈਵਰਾਂ ਨੂੰ ਇਸ ਰੂਟ ''ਤੇ ਗੱਡੀ ਨਾ ਚਲਾਉਣ ਦੀ ਬੇਨਤੀ

Saturday, Jan 18, 2025 - 04:30 PM (IST)

ਭਾਰੀ ਬਰਫਬਾਰੀ ਕਾਰਨ ਇਹ ਹਾਈਵੇ ਬੰਦ, ਡਰਾਈਵਰਾਂ ਨੂੰ ਇਸ ਰੂਟ ''ਤੇ ਗੱਡੀ ਨਾ ਚਲਾਉਣ ਦੀ ਬੇਨਤੀ

ਕਾਬੁਲ (ਏਜੰਸੀ) - ਭਾਰੀ ਬਰਫ਼ਬਾਰੀ ਕਾਰਨ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਨੂੰ 9 ਉੱਤਰੀ ਸੂਬਿਆਂ ਨਾਲ ਜੋੜਨ ਵਾਲਾ ਸਲੰਗ ਹਾਈਵੇਅ ਆਵਾਜਾਈ ਲਈ ਬੰਦ ਹੋ ਗਿਆ ਹੈ। ਲੋਕ ਨਿਰਮਾਣ ਮੰਤਰਾਲਾ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਖ਼ਤਮ ਹੋਈ ਜੰਗ, ਇਜ਼ਰਾਈਲ-ਹਮਾਸ ਦੇ ਲੋਕਾਂ ਨੂੰ ਆਵੇਗਾ ਸਾਹ

ਮੰਤਰਾਲਾ ਨੇ ਕਿਹਾ ਕਿ ਭਾਰੀ ਬਰਫ਼ਬਾਰੀ ਅਤੇ ਤੂਫ਼ਾਨ ਕਾਰਨ ਹਾਈਵੇਅ ਬੰਦ ਹੋ ਗਿਆ ਹੈ। ਡਰਾਈਵਰਾਂ ਨੂੰ ਅਗਲੇ ਨੋਟਿਸ ਤੱਕ ਇਸ ਰੂਟ 'ਤੇ ਗੱਡੀ ਨਾ ਚਲਾਉਣ ਦੀ ਬੇਨਤੀ ਕੀਤੀ ਗਈ ਹੈ। ਟਰਾਂਸਪੋਰਟ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਨੁਸਾਰ ਅਫਗਾਨਿਸਤਾਨ ਦੇ 34 ਵਿੱਚੋਂ 29 ਸੂਬਿਆਂ ਵਿੱਚ ਅਗਲੇ ਕੁਝ ਦਿਨਾਂ ਵਿੱਚ ਭਾਰੀ ਬਰਫ਼ਬਾਰੀ, ਹੜ੍ਹ ਅਤੇ ਮੋਹਲੇਧਾਰ ਮੀਂਹ ਪਵੇਗਾ।

ਇਹ ਵੀ ਪੜ੍ਹੋ: ਟਰੰਪ 'ਤੇ ਹਮਲੇ ਦੀ ਸਹੀ ਭਵਿੱਖਬਾਣੀ ਕਰਨ ਵਾਲੇ ਬਾਬਾ ਬਿਗਸ ਦਾ ਦਾਅਵਾ, ਆਉਣ ਵਾਲਾ ਹੈ ਭਿਆਨਕ ਭੂਚਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

cherry

Content Editor

Related News