ਮਹਿਕ ਸ਼ਰਮਾ ਕੇਸ : ਪਤੀ ਨੇ ਚਾਕੂ ਮਾਰ ਕੇ ਕਤਲ ਕਰਨ ਦੀ ਗੱਲ ਕਬੂਲੀ

Sunday, Feb 11, 2024 - 03:27 PM (IST)

ਮਹਿਕ ਸ਼ਰਮਾ ਕੇਸ : ਪਤੀ ਨੇ ਚਾਕੂ ਮਾਰ ਕੇ ਕਤਲ ਕਰਨ ਦੀ ਗੱਲ ਕਬੂਲੀ

ਲੰਡਨ (ਏਜੰਸੀ)- ਭਾਰਤੀ ਮੂਲ ਦੇ 24 ਸਾਲਾ ਵਿਅਕਤੀ ਨੇ ਪਿਛਲੇ ਸਾਲ ਅਕਤੂਬਰ 'ਚ ਦੱਖਣੀ ਲੰਡਨ 'ਚ ਆਪਣੀ 19 ਸਾਲਾ ਪਤਨੀ ਦਾ ਚਾਕੂ ਮਾਰ ਕੇ ਕਤਲ ਕਰਨ ਦਾ ਦੋਸ਼ ਕਬੂਲ ਕਰ ਲਿਆ ਹੈ | ਕ੍ਰੋਏਡਨ ਦੇ ਰਹਿਣ ਵਾਲੇ ਸਾਹਿਲ ਸ਼ਰਮਾ ਨੂੰ ਵੀਰਵਾਰ ਨੂੰ ਕਿੰਗਸਟਨ ਕਰਾਊਨ ਕੋਰਟ 'ਚ ਹਿਰਾਸਤ 'ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੇ ਪੰਜਾਬ ਦੇ ਗੁਰਦਾਸਪੁਰ ਦੀ ਰਹਿਣ ਵਾਲੀ ਮਹਿਕ ਸ਼ਰਮਾ ਦਾ ਕਤਲ ਕਰਨ ਦੀ ਗੱਲ ਕਬੂਲ ਕੀਤੀ। ਮੈਟਰੋਪੋਲੀਟਨ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼ਰਮਾ ਨੂੰ ਉਸੇ ਅਦਾਲਤ ਵਿੱਚ 26 ਅਪ੍ਰੈਲ ਨੂੰ ਸਜ਼ਾ ਸੁਣਾਈ ਜਾਵੇਗੀ।

29 ਅਕਤੂਬਰ, 2023 ਨੂੰ ਸ਼ਰਮਾ ਨੇ 999 ਡਾਇਲ ਕੀਤਾ ਅਤੇ ਪੁਲਸ ਆਪਰੇਟਰ ਨੂੰ ਦੱਸਿਆ ਕਿ ਉਸਨੇ ਐਸ਼ ਟ੍ਰੀ ਵੇਅ 'ਤੇ ਆਪਣੇ ਘਰ ਵਿਚ ਪਤਨੀ ਦਾ ਕਤਲ ਕਰ ਦਿੱਤਾ ਹੈ।  ਮੌਕੇ 'ਤੇ ਪਹੁੰਚਣ 'ਤੇ ਅਧਿਕਾਰੀਆਂ ਨੇ ਮਹਿਕ ਨੂੰ ਬੇਹੋਸ਼ ਪਾਇਆ ਅਤੇ ਉਸ ਦੀ ਗਰਦਨ 'ਤੇ ਘਾਤਕ ਚਾਕੂ ਦੇ ਜ਼ਖ਼ਮ ਸਨ। ਮੌਕੇ 'ਤੇ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਲਗਭਗ 20 ਮਿੰਟ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। 31 ਅਕਤੂਬਰ, 2023 ਨੂੰ ਕੀਤੀ ਗਈ ਇੱਕ ਵਿਸ਼ੇਸ਼ ਪੋਸਟਮਾਰਟਮ ਜਾਂਚ ਵਿੱਚ ਪਾਇਆ ਗਿਆ ਕਿ ਮਹਿਕ ਦੀ ਮੌਤ ਗਰਦਨ 'ਤੇ ਚਾਕੂ ਦੇ ਜ਼ਖ਼ਮ ਕਾਰਨ ਹੋਈ ਸੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! ਅੱਖਾਂ ਦੀ ਬਣਤਰ ਤੋਂ ਬਿਨਾਂ ਪੈਦਾ ਹੋਇਆ 'ਬੱਚਾ'

ਮੈਟਰੋਪੋਲੀਟਨ ਪੁਲਸ ਦੀ ਸਪੈਸ਼ਲਿਸਟ ਕ੍ਰਾਈਮ ਕਮਾਂਡ ਤੋਂ ਡਿਟੈਕਟਿਵ ਇੰਸਪੈਕਟਰ ਲੌਰਾ ਸੇਮਪਲ ਨੇ ਕਿਹਾ, "ਸਾਹਿਲ ਸ਼ਰਮਾ ਦੀਆਂ ਕਾਰਵਾਈਆਂ ਨੇ ਇੱਕ ਪਰਿਵਾਰ ਨੂੰ ਤਬਾਹ ਕਰ ਦਿੱਤਾ ਹੈ। ਆਪਣੀ ਪਤਨੀ ਦਾ ਕਤਲ ਕਰਕੇ ਉਸਨੇ ਸਿਰਫ਼ ਆਪਣੇ ਪਰਿਵਾਰ ਤੋਂ ਇਕ ਪਿਆਰੀ ਧੀ ਨੂੰ ਖੋਹ ਲਿਆ ਹੈ ਜਿਸ ਦਾ ਕਾਰਨ ਸਿਰਫ ਉਹੀ ਜਾਣਦਾ ਹੈ।'' ਸੇਮਪਲ ਨੇ ਅੱਗੇ ਕਿਹਾ,"ਹਾਲਾਂਕਿ ਮੈਨੂੰ ਖੁਸ਼ੀ ਹੈ ਕਿ ਮਹਿਕ ਸ਼ਰਮਾ ਦੇ ਅਜ਼ੀਜ਼ਾਂ ਨੂੰ ਹੁਣ ਿਨਆਂ ਮਿਲ ਜਾਵੇਗਾ ਪਰ ਕੁਝ ਵੀ ਉਸ ਨੂੰ ਵਾਪਸ ਨਹੀਂ ਲਿਆ ਸਕਦਾ ਹੈ"।ਮਹਿਕ ਦੀ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਲਈ ਦਸੰਬਰ, 2023 ਵਿੱਚ ਉਸਦੇ ਜੱਦੀ ਪਿੰਡ ਜੋਗੀ ਚੀਮਾ ਪੰਜਾਬ ਵਿੱਚ ਵਾਪਸ ਭੇਜਿਆ ਗਿਆ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਮਹਿਕ ਦੀ ਮਾਂ ਨੇ ਸ਼ਰਮਾ 'ਤੇ ਲੰਡਨ 'ਚ ਆਪਣੀ ਧੀ ਨੂੰ ਪਰੇਸ਼ਾਨ ਕਰਨ, ਧਮਕੀਆਂ ਦੇਣ ਅਤੇ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਸੀ। ਡਿਟੈਕਟਿਵ ਇੰਸਪੈਕਟਰ ਸੇਮਪਲ ਨੇ ਕਿਹਾ,"ਮਹਿਕ ਨੂੰ ਉਸ ਦੇ ਆਪਣੇ ਘਰ ਵਿਚ ਮਾਰ ਦਿੱਤਾ ਗਿਆ, ਜਿੱਥੇ ਉਸ ਨੂੰ ਸਭ ਤੋਂ ਸੁਰੱਖਿਅਤ ਹੋਣਾ ਚਾਹੀਦਾ ਸੀ, ਮਹਿਕ ਨੂੰ ਉਸ ਵਿਅਕਤੀ ਦੁਆਰਾ ਮਾਰਿਆ ਗਿਆ ਸੀ ਜਿਸ ਨੂੰ ਉਸ ਨੂੰ ਪਿਆਰ ਕਰਨਾ ਚਾਹੀਦਾ ਸੀ ਅਤੇ ਉਸ ਦੀ ਰੱਖਿਆ ਕਰਨੀ ਚਾਹੀਦੀ ਸੀ। ਮੇਰੀ ਹਮਦਰਦੀ ਉਸ ਦੇ ਪਰਿਵਾਰ ਅਤੇ ਅਜ਼ੀਜ਼ਾਂ ਨਾਲ ਹੈ।" 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News