ਮਹਾਤਮਾ ਗਾਂਧੀ ਦੇ ਦਸਤਖਤ ਵਾਲਾ ਪੋਸਟਕਾਰਡ 20,233 ਡਾਲਰ 'ਚ ਹੋਇਆ ਨੀਲਾਮ

Friday, Jun 15, 2018 - 11:37 AM (IST)

ਮਹਾਤਮਾ ਗਾਂਧੀ ਦੇ ਦਸਤਖਤ ਵਾਲਾ ਪੋਸਟਕਾਰਡ 20,233 ਡਾਲਰ 'ਚ ਹੋਇਆ ਨੀਲਾਮ

ਵਾਸ਼ਿੰਗਟਨ— ਅਮਰੀਕਾ ਵਿਚ ਮਹਾਤਮਾ ਗਾਂਧੀ ਦੇ ਹੱਥਾਂ ਨਾਲ ਲਿਖੇ ਪੋਸਟਕਾਰਡ ਦੀ ਨੀਲਾਮੀ ਹੋਈ। ਇਸ 'ਤੇ ਉਨ੍ਹਾਂ ਦੇ ਦਸਤਖਤ ਵੀ ਸਨ। ਇਹ ਪੋਸਟਕਾਰਡ ਸਾਲ 1924 ਦਾ ਹੈ ਜੋ ਉਸ ਵਿਦੇਸ਼ੀ ਮਹਿਲਾ ਦੇ ਨਾਂ ਹੈ, ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿਚ ਵਧ-ਚੜ੍ਹ ਕੇ ਹਿੱਸਾ ਲਿਆ ਸੀ। 1924 ਵਿਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਵੱਲੋਂ ਦਸਤਖਤ ਕੀਤੇ ਇਸ ਪੋਸਟਕਾਰਡ ਦੀ ਅਮਰੀਕਾ ਵਿਚ 20,233 ਡਾਲਰ ਦੀ ਕੀਮਤ ਵਿਚ ਨੀਲਾਮੀ ਹੋਈ। ਇਸ ਪੋਸਟਕਾਰਡ 'ਤੇ 30 ਨਵੰਬਰ 1924 ਦੀ ਤਰੀਕ ਦੇ ਨਾਲ 'ਐੱਮ.ਕੇ. ਗਾਂਧੀ' ਲਿਖਿਆ ਹੋਇਆ ਹੈ। ਇਸ ਪੋਸਟਕਾਰਡ ਦੀ ਬੋਲੀ ਦੀ ਪ੍ਰਕਿਰਿਆ 13 ਜੂਨ ਨੂੰ ਖਤਮ ਹੋਈ।
ਤੁਹਾਨੂੰ ਦੱਸ ਦੇਈਏ ਕਿ ਇਹ ਪੋਸਟਕਾਰਡ ਐਨੀ ਬੇਸੈਂਟ ਦੇ ਨਾਂ ਲਿਖਿਆ ਗਿਆ ਹੈ। ਆਈਰਿਸ਼ ਮੂਲ ਦੀ ਔਰਤ ਬੇਸੇਂਟ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿਚ ਹਿੱਸਾ ਲਿਆ ਸੀ। ਗਾਂਧੀ ਜੀ ਨੇ ਬੇਸੈਂਟ ਨੂੰ ਭੇਜੇ ਗਏ ਇਸ ਪੋਸਟਕਾਰਡ 'ਤੇ ਲਿਖਿਆ, 'ਮੈਂ ਤੁਹਾਡੇ ਪੱਤਰ ਲਈ ਧੰਨਵਾਦ ਕਰਦਾ ਹਾਂ। ਜਮਨਾਦਾਸ ਨੇ ਮੈਨੂੰ ਤੁਹਾਡੇ ਵੱਲੋਂ ਭੇਜਿਆ ਗਿਆ ਖੱਦਰ ਦਾ ਤੌਲੀਆ ਦੇ ਦਿੱਤਾ ਹੈ। ਮੈਂ ਇਸ ਤੋਹਫੇ ਨੂੰ ਸੁਰੱਖਿਅਤ ਰੱਖਾਂਗਾ।' ਉਨ੍ਹਾਂ ਅੱਗੇ ਲਿਖਿਆ ਹੈ, 'ਮੈਂ ਪਹਿਲਾਂ ਹੀ ਸੈਕਰੇਟਰੀ ਨੂੰ ਬੈਲਜੀਅਮ ਵਿਚ ਤੁਹਾਡੇ ਰਹਿਣ ਦੀ ਵਿਵਸਥਾ ਨੂੰ ਲੈ ਕੇ ਗੱਲ ਕਰ ਲਈ ਹੈ। ਸੈਕਰੇਟਰੀ ਦਾ ਨਾਂ ਗੰਗਾਧਰਰਾਓ ਦੇਸ਼ਪਾਂਡੇ ਬੇਲਗਾਮ ਹੈ। ਕ੍ਰਿਪਾ ਆਪਣੀ ਖਾਸ ਜ਼ਰੂਰਤਾਂ ਦੇ ਬਾਰੇ ਵਿਚ ਦੱਸੋ। ਮੈਨੂੰ ਪਤਾ ਹੈ ਕਿ ਗੰਗਾਧਰਰਾਓ ਦੇਸ਼ਪਾਂਡੇ ਤੁਹਾਨੂੰ ਸੁਵਿਧਾਜਨਕ ਆਰਾਮ ਦੇਣ ਨੂੰ ਲੈ ਕੇ ਉਤਸ਼ਾਹਿਤ ਹਨ।'


Related News