ਸਿਡਨੀ ''ਚ ਮਹਾਰਾਜ ਚੇਤਨਾ ਨੰਦ ਜੀ ਭੂਰੀਵਾਲਿਆਂ ਦੇ ਸਵਾਗਤ ਲਈ ਸੇਵਾਦਾਰਾਂ ਨੇ ਕੀਤੀ ਮੀਟਿੰਗ

11/24/2019 3:25:34 PM

ਸਿਡਨੀ, (ਸਨੀ ਚਾਂਦਪੁਰੀ)— ਗਰੀਬਦਾਸੀ ਸੰਪਰਦਾ ਦੇ ਭੂਰੀਵਾਲੇ ਭੇਖ ਦੇ ਮਹਾਰਾਜ ਭੂਰੀਵਾਲਿਆਂ ਦੇ ਚੌਥੇ ਸਵਰੂਪ ਮੌਜੂਦਾ ਗੱਦੀਨਸ਼ੀਨ ਮਹਾਰਾਜ ਅਚਾਰੀਆ ਅੱਧੀ ਚੇਤਨਾ ਨੰਦ ਜੀ ਭੂਰੀਵਾਲੇ ਸੰਗਤ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿਡਨੀ ਯਾਤਰਾ ਦੌਰਾਨ ਸੰਗਤਾਂ ਨੂੰ ਦਰਸ਼ਨ ਦੇਣ 25 ਤਰੀਕ ਦਿਨ ਸੋਮਵਾਰ ਨੂੰ ਸਿਡਨੀ ਵਿਖੇ ਆ ਰਹੇ ਹਨ । ਮਹਾਰਾਜ ਜੀ ਦੀ ਆਸਟ੍ਰੇਲੀਆ ਯਾਤਰਾ 25 ਨਵੰਬਰ ਤੋਂ 16 ਦਸੰਬਰ ਤੱਕ ਦੀ ਹੋਵੇਗੀ ਜਿਸ 'ਚ ਉਹ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰ ਜਿਵੇਂ ਕਿ ਸਿਡਨੀ, ਪਰਥ ਅਤੇ ਮੈਲਬੌਰਨ ਵੱਸਦੀ ਸੰਗਤ ਦੀ ਬੇਨਤੀ ਸਦਕਾ ਜਾਣਗੇ । ਇਸ ਮੌਕੇ ਸਿਡਨੀ ਵੱਸਦੀ ਸੰਗਤ ਵੱਲੋਂ ਮਹਾਰਾਜ ਜੀ ਦੇ ਆਗਮਨ ਦੇ ਸਬੰਧ 'ਚ ਮੀਟਿੰਗ ਕੀਤੀ ਜਿਸ ਵਿੱਚ ਮਹਾਰਾਜ ਜੀ ਦੀ ਨਾਮ-ਲੇਵਾ ਸੰਗਤ ਵੱਲੋਂ ਮਹਾਰਾਜ ਜੀ ਦੀ ਯਾਤਰਾ ਸੰਬੰਧੀ ਪ੍ਰੋਗਰਾਮ ਤਿਆਰ ਕੀਤੇ ਗਏ ਅਤੇ ਸੇਵਾਦਾਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ।

ਇਸ ਮੌਕੇ ਸੇਵਾਦਾਰਾਂ ਵਿੱਚ ਗੁਰਦੇਵ ਸਿੰਘ ਕਾਲਾ ਚਾਂਦਪੁਰੀ, ਫ਼ਤਿਹ ਚੰਦ ਪਟਵਾਰੀ, ਕਮਲ ਕੁਮਾਰ, ਕਪਿਲ, ਕਰਨ ਕੁਮਾਰ, ਸਨੀ ਰੁੜਕੀ, ਗੁਰਵਿੰਦਰ ਗੁਰੀ ਟਕਾਰਲਾ, ਪ੍ਰੀਤ ਕਰੀਮਪੁਰੀ, ਤਜਿੰਦਰ ਸਿੰਘ ਨੋਨੂ, ਕਾਲਾ ਨਾਨੋਵਾਲ, ਜੱਸੀ ਚੰਦਿਆਣੀ, ਕਮਲ ਮਾਲੇਵਾਲ, ਸੋਨੂ ਮਾਲੇਵਾਲ, ਰਾਮ ਜੀ ਮਾਲੇਵਾਲ, ਗੌਰਵ, ਸਿਕੰਦਰ, ਸ਼ੇਖਰ ਕੁਮਾਰ, ਚਰਨਪ੍ਰਤਾਪ ਸਿੰਘ, ਹਰਪ੍ਰੀਤ ਸਿੰਘ, ਦੀਪਕ, ਦੀਪਕ ਬੱਗੂਵਾਲ,ਗੌਰਵ ਬ੍ਰਹਮਪੁਰੀ, ਅਰਸ਼ ਬ੍ਰਹਮਪੁਰੀ, ਪਲਵਿੰਦਰ ਪਿੰਟੂ, ਭੁਪਿੰਦਰ ਪੀਟੂ, ਅਰੁਨ ਬਾਂਠ, ਅਮਰਿੰਦਰ ਮੌਂਟੀ, ਦਵਿੰਦਰ ਸਿੰਘ ਕਾਕਾ ਆਦਿ ਮੌਜੂਦ ਸਨ ।


Related News