ਜਦੋਂ ਟ੍ਰੈਫ਼ਿਕ ਜਾਮ ''ਚ ਫ਼ਸੇ ਫਰੈਂਚ ਪ੍ਰੈਜ਼ੀਡੈਂਟ ਮੈਕ੍ਰੋਂ ਨੇ ਟਰੰਪ ਨੂੰ ਲਾ ਲਿਆ ਫ਼ੋਨ...

Wednesday, Sep 24, 2025 - 09:27 AM (IST)

ਜਦੋਂ ਟ੍ਰੈਫ਼ਿਕ ਜਾਮ ''ਚ ਫ਼ਸੇ ਫਰੈਂਚ ਪ੍ਰੈਜ਼ੀਡੈਂਟ ਮੈਕ੍ਰੋਂ ਨੇ ਟਰੰਪ ਨੂੰ ਲਾ ਲਿਆ ਫ਼ੋਨ...

ਇੰਟਰਨੈਸ਼ਨਲ ਡੈਸਕ- ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਦੀ ਕਾਰ ਨੂੰ ਨਿਊਯਾਰਕ ’ਚ ਰਾਸ਼ਟਰਪਤੀ ਟਰੰਪ ਦੇ ਕਾਫ਼ਲੇ ਕਾਰਨ ਰੋਕ ਦਿੱਤਾ ਗਿਆ। ਮੈਕ੍ਰੋਂ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਭਾਸ਼ਣ ਦੇਣ ਤੋਂ ਬਾਅਦ ਆਰਾਮ ਕਰਨ ਲਈ ਫਰਾਂਸੀਸੀ ਦੂਤਘਰ ਜਾ ਰਹੇ ਸਨ। 

ਜਦੋਂ ਮੈਕ੍ਰੋਂ ਦੇ ਕਾਫ਼ਲੇ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਉਤਰ ਕੇ ਪੁਲਸ ਅਧਿਕਾਰੀ ਤੋਂ ਸਥਿਤੀ ਬਾਰੇ ਪੁੱਛਗਿੱਛ ਕੀਤੀ। ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ। ਫਿਰ ਉਨ੍ਹਾਂ ਨੇ ਟਰੰਪ ਨੂੰ ਫ਼ੋਨ ਕੀਤਾ ਅਤੇ ਰਸਤਾ ਖਾਲੀ ਕਰਵਾਉਣ ਲਈ ਕਿਹਾ।

French President Macron phoned US President Trump after being stopped at a New York street blocked off for his US counterpart's motorcade during the United Nations General Assembly pic.twitter.com/dIk13aIu7I

— Reuters (@Reuters) September 23, 2025

ਪੁਲਸ ਅਧਿਕਾਰੀ ਨੇ ਮੈਕ੍ਰੋਂ ਨੂੰ ਕਿਹਾ, ‘ਮਿਸਟਰ ਪ੍ਰੈਜ਼ੀਡੈਂਟ, ਮੈਨੂੰ ਮੁਆਫ਼ ਕਰਨਾ। ਇਸ ਵੇਲੇ ਸਭ ਕੁਝ ਬਲਾਕ ਹੈ।’ ਪੁਲਸ ਨੇ ਸਮਝਾਇਆ ਕਿ ਟਰੰਪ ਦਾ ਕਾਫ਼ਲਾ ਉੱਥੋਂ ਲੰਘ ਰਿਹਾ ਸੀ, ਜਿਸ ਕਾਰਨ ਅਜਿਹਾ ਹੋਇਆ। ਮੈਕ੍ਰੋਂ ਨੇ ਤੁਰੰਤ ਟਰੰਪ ਨੂੰ ਫ਼ੋਨ ਕੀਤਾ ਅਤੇ ਹੱਸਦੇ ਹੋਏ ਕਿਹਾ,‘ਤੁਸੀਂ ਕਿਵੇਂ ਹੋ ? ਤੁਸੀਂ ਜਾਣਦੇ ਹੋ, ਮੈਂ ਸੜਕ ’ਤੇ ਫਸਿਆ ਹੋਇਆ ਹਾਂ ਕਿਉਂਕਿ ਤੁਹਾਡੇ ਲੰਘਣ ਲਈ ਸਭ ਕੁਝ ਬੰਦ ਕੀਤਾ ਗਿਆ ਹੈ। ਜਲਦੀ ਰਸਤਾ ਖਾਲੀ ਕਰਵਾਓ।’ ਹਾਲਾਂਕਿ ਮੈਕ੍ਰੋਂ ਆਪਣੀ ਕਾਰ ਵਿਚ ਵਾਪਸ ਨਹੀਂ ਚੜ੍ਹੇ ਅਤੇ ਟਰੰਪ ਨਾਲ ਗੱਲ ਕਰਦੇ ਹੋਏ ਅੱਗੇ ਤੁਰ ਪਏ।

ਇਹ ਵੀ ਪੜ੍ਹੋ- ਐਨੀ ਖ਼ਤਰਨਾਕ ਡੌਂਕੀ ! ਜਹਾਜ਼ ਦਾ ਟਾਇਰ ਫੜ 2600 ਕਿੱਲੋਮੀਟਰ ਦੂਰ ਪਹੁੰਚ ਗਿਆ ਮੁੰਡਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News