ਫਰਾਂਸ ''ਚ ਪੁਲਸ ਖਿਲਾਫ ਪ੍ਰਦਰਸ਼ਨਾਂ ਦੇ ਬਾਅਦ ਮੈਕਰੋਂ ਨੇ ਕੀਤਾ ਫੇਰਬਦਲ

Tuesday, Jul 07, 2020 - 02:51 PM (IST)

ਫਰਾਂਸ ''ਚ ਪੁਲਸ ਖਿਲਾਫ ਪ੍ਰਦਰਸ਼ਨਾਂ ਦੇ ਬਾਅਦ ਮੈਕਰੋਂ ਨੇ ਕੀਤਾ ਫੇਰਬਦਲ

ਪੈਰਿਸ- ਫਰਾਂਸ ਦੇ ਰਾਸ਼ਟਰਪਤੀ ਐਮੈਨੁਏਲ ਮੈਕਰੋਂ ਨੇ ਪੁਲਸ ਦੀ ਬੇਰਹਿਮੀ ਖਿਲਾਫ ਪ੍ਰਦਰਸ਼ਨ ਦੇ ਬਾਅਦ ਆਪਣੇ ਉੱਚ ਸੁਰੱਖਿਆ ਅਧਿਕਾਰੀ ਨੂੰ ਸੋਮਵਾਰ ਨੂੰ ਅਹੁਦੇ ਤੋਂ ਹਟਾ ਦਿੱਤਾ। ਮੈਕਰੋਂ ਨੇ ਇਹ ਕਦਮ ਸਰਕਾਰ ਵਿਚ ਫੇਰਬਦਲ ਤਹਿਤ ਚੁੱਕਿਆ ਹੈ, ਜਿਸ ਦਾ ਟੀਚਾ ਉਨ੍ਹਾਂ ਦੇ ਬਾਕੀ ਦੋ ਸਾਲ ਦੇ ਕਾਰਜਕਾਲ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੇ ਬਾਅਦ ਫਰਾਂਸ ਵਿਚ ਆਰਥਿਕ ਸੁਧਾਰ ਲਿਆਉਣਾ ਹੈ।

ਸਭ ਤੋਂ ਵੱਡਾ ਬਦਲਾਅ ਗ੍ਰਹਿ ਮੰਤਰਾਲੇ ਵਿਚ ਕੀਤਾ ਗਿਆ ਹੈ, ਜਿਸ ਦੇ ਕੋਲ ਪੁਲਸ ਦਾ ਚਾਰਜ ਹੈ। ਸਾਬਕਾ ਬਜਟ ਮੰਤਰੀ ਗੇਰਾਲਡ ਡਾਰਮਨਿਨ ਨੂੰ ਗ੍ਰਹਿ ਮੰਤਰੀ ਕ੍ਰਿਸਟੋਫ ਕਾਸਟਨਰ ਦੀ ਥਾਂ ਲੈਣ ਲਈ ਨਾਮਜ਼ਦ ਕੀਤਾ ਗਿਆ ਹੈ ਜੋ ਨਸਲੀ ਅਨਿਆਂ ਖਿਲਾਫ ਫਰਾਂਸ ਵਿਚ ਵੱਡੇ ਪੈਮਾਨੇ 'ਤੇ ਚੱਲ ਰਹੇ ਪ੍ਰਦਰਸ਼ਨਾਂ ਵਿਚਕਾਰ ਨਿਸ਼ਾਨੇ 'ਤੇ ਆ ਗਏ ਹਨ। ਫਰਾਂਸ ਦੇ ਨਵੇਂ ਗ੍ਰਹਿ ਮੰਤਰੀ ਦੇ ਤੌਰ 'ਤੇ ਨਾਮਜ਼ਦ ਡਾਰਮਨਿਨ ਬਲਾਤਕਾਰ ਦੇ ਦੋਸ਼ ਵਿਚ ਸ਼ੁਰੂਆਤੀ ਜਾਂਚ ਦਾ ਸਾਹਮਣਾ ਕਰ ਰਹੇ ਹਨ। ਹਾਲਾਂਕਿ ਉਹ ਇਸ ਦੋਸ਼ ਦਾ ਖੰਡਨ ਕਰਦੇ ਰਹੇ ਹਨ। ਰਾਸ਼ਟਰਪਤੀ ਦਫਤਰ ਨੇ ਕਿਹਾ ਕਿ ਇਹ ਜਾਂਚ ਡਾਰਮਿਨਨ ਦੀ ਨਿਯੁਕਤੀ ਵਿਚ ਕੋਈ ਰੁਕਾਵਟ ਨਹੀਂ ਹੈ ਪਰ ਉਹ ਜਾਰੀ ਜਾਂਚ 'ਤੇ ਹੋਰ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਜ਼ਿਕਰਯੋਗ ਹੈ ਕਿ 42 ਸਾਲਾ ਮੈਕਰੋਂ ਨੇ ਵਾਅਦਾ ਕੀਤਾ ਹੈ ਕਿ ਨਵੀਂ ਸਰਕਾਰ  ਇਕ ਮਕਸਦ ਤੇ ਇਕਜੁਟਤਾ ਵਾਲੀ ਹੋਵੇਗੀ। 


author

Lalita Mam

Content Editor

Related News