ਮੈਕਰੋਨ ਦੀ ਦਲਾਈ ਲਾਮਾ ਨਾਲ ਮੁਲਾਕਾਤ ਚੀਨ ਨਾਲ ਕਰ ਸਕਦੀ ਹੈ ''ਤਣਾਅ'' ਪੈਦਾ

04/26/2018 12:01:19 PM

ਪੈਰਿਸ— ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਅਧਿਆਤਮਕ ਗੁਰੂ ਦਲਾਈ ਲਾਮਾ ਨਾਲ ਮੁਲਾਕਾਤ ਦੀ ਸੰਭਾਵਨਾ ਨੂੰ ਅੱਜ ਰੱਦ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਚੀਨ ਨਾਲ ਇਸ ਮੁੱਦੇ 'ਤੇ ਵਿਚਾਰ ਕੀਤੇ ਬਿਨਾਂ ਦਲਾਈ ਲਾਮਾ ਨੂੰ ਮਿਲਣਾ ਚੀਨ ਦੀ ਸਰਕਾਰ ਨਾਲ 'ਤਣਾਅਪੂਰਨ' ਸਥਿਤੀ ਪੈਦਾ ਕਰ ਸਕਦਾ ਹੈ।
ਅਮਰੀਕਾ ਦੇ 3 ਦਿਨੀਂ ਆਪਣੇ ਦੌਰੇ ਦੇ ਆਖਰੀ ਪੜਾਅ ਵਿਚ ਮੈਕਰੋਨ ਨੇ ਜੋਰਜ ਵਾਸ਼ਿੰਗਟਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਜਦੋਂ ਉਹ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਸਨ, ਉਦੋਂ ਪੈਰਿਸ ਵਿਚ ਉਹ ਦਲਾਈ ਲਾਮਾ ਨੂੰ ਮਿਲੇ ਸਨ। ਮੈਕਰੋਨ ਨੇ ਕਿਹਾ, 'ਹੁਣ ਮੈਂ ਫਰਾਂਸ ਦਾ ਰਾਸ਼ਟਰਪਤੀ ਹਾਂ। ਜੇਕਰ ਹੁਣ ਮੈਂ ਉਨ੍ਹਾਂ ਨੂੰ ਮਿਲਦਾ ਹਾਂ ਤਾਂ ਚੀਨ ਨਾਲ ਯਕੀਨਨ ਹੀ ਤਣਾਅ ਪੈਦਾ ਹੋਣ ਦਾ ਖਤਰਾ ਹੋਵੇਗਾ।' ਉਨ੍ਹਾਂ ਕਿਹਾ ਕਿ ਸਿਰਫ ਚੀਨ ਨੂੰ ਇਕ ਸੰਕੇਤ ਭੇਜਣ ਲਈ ਬਿਨਾਂ ਕਿਸੇ ਪਹਿਲੀ ਸ਼ਰਤ ਦੇ ਅਜਿਹਾ ਕਰਨਾ ਬੇਕਾਰ ਅਤੇ ਪ੍ਰਤੀਕੂਲ ਅਸਲ ਪਾਉਣ ਵਾਲਾ ਹੋਵੇਗਾ।


Related News