ਕਮਰੇ ''ਚ ਚੂਹਾ ਵੇਖ ਭੜਕੀ ਪਤਨੀ ਦੀ ਹੈਵਾਨੀਅਤ, ਦੰਦਾਂ ਨਾਲ ਕੱਟ ਸੁੱਟਿਆ ਪਤੀ ਦਾ ਗੁਪਤ ਅੰਗ

Monday, Sep 07, 2020 - 05:18 PM (IST)

ਕਮਰੇ ''ਚ ਚੂਹਾ ਵੇਖ ਭੜਕੀ ਪਤਨੀ ਦੀ ਹੈਵਾਨੀਅਤ, ਦੰਦਾਂ ਨਾਲ ਕੱਟ ਸੁੱਟਿਆ ਪਤੀ ਦਾ ਗੁਪਤ ਅੰਗ

ਲੁਸਾਕਾ (ਇੰਟ.) : ਅਫ਼ਰੀਕੀ ਦੇਸ਼ ਜਾਂਬੀਆ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਾਂਬੀਆ ਦੀ ਜਨਾਨੀ ਨੇ ਪਤੀ ਦੇ ਘਰ 'ਚ ਪ੍ਰੇਸ਼ਾਨੀ ਪੈਦਾ ਕਰ ਰਹੇ ਇਕ ਚੂਹੇ ਨੂੰ ਨਹੀਂ ਮਾਰਨ 'ਤੇ ਆਪਣੇ ਪਤੀ ਦੇ ਗੁਪਤ ਅੰਗ 'ਤੇ ਦੰਦ ਮਾਰ ਕੇ ਖੂਨੋ-ਖੂਨ ਕਰ ਦਿੱਤਾ। ਪਤਨੀ ਮੁਕੂਪਾ ਦੀ ਇਸ ਹੈਵਾਨੀਅਤ ਤੋਂ ਬਾਅਦ ਪਤੀ ਅਬ੍ਰਾਹਮ ਮੁਸੋਂਦਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ।

ਇਹ ਵੀ ਪੜ੍ਹੋ : ਹੈਵਾਨੀਅਤ ਦੀਆਂ ਹੱਦਾਂ ਪਾਰ, 5 ਸਾਲਾ ਬੱਚੀ ਦਾ ਜਬਰ-ਜ਼ਿਨਾਹ ਤੋਂ ਬੇਰਹਿਮੀ ਨਾਲ ਕਤਲ

ਜਾਂਬੀਅਨ ਆਬਜਰਵਰ ਦੀ ਰਿਪੋਰਟ ਮੁਤਾਬਕ ਕਿਤਵੇ ਕਸਬੇ 'ਚ ਪਤਨੀ ਮੁਕੁਪਾ ਆਪਣੇ ਦੋਸਤਾਂ ਨਾਲ ਸ਼ਰਾਬ ਪੀਣ ਤੋਂ ਬਾਅਦ ਜਦੋਂ ਘਰ ਆਈ ਤਾਂ ਉਸਨੇ ਚੂਹਾ ਦੇਖਿਆ। ਇਸ ਨਾਲ ਉਹ ਗੁੱਸੇ 'ਚ ਭੜਕ ਉੱਠੀ ਅਤੇ ਉਸਨੇ ਆਪਣੇ ਪਤੀ ਦੇ ਪ੍ਰਾਈਵੇਟ ਪਾਰਟ ਨੂੰ ਦੰਦਾਂ ਨਾਲ ਵੱਢ ਦਿੱਤਾ। ਪੁਲਸ ਮੁਤਾਬਕ ਦੋਨੋਂ ਇਕੋ ਮਕਾਨ 'ਚ ਵੱਖਰੇ-ਵੱਖਰੇ ਕਮਰੇ 'ਚ ਰਹਿੰਦੇ ਸਨ। ਪਤਨੀ ਦਾ ਕਹਿਣਾ ਹੈ ਕਿ ਚੂਹਾ ਮੇਰੇ ਪਤੀ ਦੇ ਕਮਰੇ 'ਚੋਂ ਨਿਕਲ ਕੇ ਮੇਰੇ ਕਮਰੇ 'ਚ ਆ ਜਾਂਦਾ ਹੈ ਅਤੇ ਪ੍ਰੇਸ਼ਾਨ ਕਰਦਾ ਹੈ।

ਇਹ ਵੀ ਪੜ੍ਹੋ : ਵਪਾਰੀਆਂ ਨੂੰ ਆ ਰਹੀਆਂ ਨੇ ਧਮਕੀ ਭਰੀਆਂ ਚਿੱਠੀਆਂ, ਗੰਭੀਰ ਨਤੀਜੇ ਭੁਗਤਣ ਦੀ ਦਿੱਤੀ ਚਿਤਾਵਨੀ


author

Baljeet Kaur

Content Editor

Related News