ਜਰਮਨੀ : ਮਿਊਨਿਖ, ਫ੍ਰੈਕਫਰਟ ਏਅਰਪੋਰਟ ''ਤੇ ਲੁਫਥਾਂਸਾ ਦੇ ਭਾਰਤੀਆਂ ਸਣੇ ਹਜ਼ਾਰਾਂ ਯਾਤਰੀ ਫਸੇ

Sunday, Jul 29, 2018 - 09:07 PM (IST)

ਨਵੀਂ ਦਿੱਲੀ—ਜਰਮਨੀ ਦੀ ਜਹਾਜ਼ ਕੰਪਨੀ ਲੁਫਥਾਂਸਾ ਦੇ ਜਹਾਜ਼ 'ਚ ਮਿਊਨਿਖ ਅਤੇ ਫ੍ਰੈਂਕਫਰਟ ਏਅਰਪੋਰਟ ਦੇ ਰਸਤੇ ਯਾਤਰਾ ਕਰ ਰਹੇ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਕਾਰਨ ਟਰਮੀਨਲ ਬੰਦ ਹੋਣਾ ਅਤੇ ਮੌਸਮ ਦੀ ਗੜਬੜੀ ਹੈ। ਇਸ ਦਾ ਅਸਰ ਭਾਰਤੀ ਯਾਤਰੀਆਂ 'ਤੇ ਵੀ ਪਿਆ ਹੈ ਅਤੇ ਉਨ੍ਹਾਂ ਆਪਣੀ ਤਕਲੀਫ ਟਵਿਟਰ 'ਤੇ ਸ਼ੇਅਰ ਕੀਤੀ ਹੈ।


ਲੁਫਥਾਂਸਾ ਦਾ ਕਹਿਣਾ ਹੈ ਕਿ ਉਸ ਦੀ ਕੋਈ ਗਲਤੀ ਨਹੀਂ ਹੈ ਅਤੇ ਅਸਥਾਈ ਸਮੱਸਿਆ ਦਾ ਕਾਰਨ ਸੁਰੱਖਿਆ ਕਾਰਨਾਂ ਨਾਲ ਸ਼ਨੀਵਾਰ ਸਵੇਰੇ ਟਰਮੀਨਲ ਦਾ ਬੰਦ ਹੋਣਾ ਅਤੇ ਫ੍ਰੈਂਕਫਰਟ 'ਚ ਮੌਸਮ ਦਾ ਖਰਾਬ ਹੋਣਾ ਹੈ। ਜਰਮਨੀ 'ਚ ਫਸੇ ਭਾਰਤੀਆਂ 'ਚੋਂ ਸਾਬਕਾ ਆਰਮੀ ਚੀਫ ਜਨਰਲ ਵੀ.ਪੀ. ਮਲਿਕ ਵੀ ਹਨ। ਉਨ੍ਹਾਂ ਐਤਵਾਰ ਸਵੇਰੇ ਟਵੀਟ ਕੀਤਾ ਕਿ ਉਹ ਫ੍ਰੈਂਕਫਰਟ ਤੋਂ ਯਾਤਰਾ ਕਰ ਰਹੇ ਹਨ ਅਤੇ ਇਥੇ ਹਜ਼ਾਰਾਂ ਲੋਕ ਫਸੇ ਹੋਏ ਹਨ। ਲੁਫਥਾਂਸਾ ਦਾ ਸਟਾਫ ਸਭ ਤੋਂ ਜ਼ਿਆਦਾ ਬੇਬਸ ਹੈ। ਬਿਜ਼ਨੈੱਸ ਕਲਾਸ ਦੇ ਯਾਤਰੀਆਂ ਨੂੰ ਇਕ ਸਥਾਨ 'ਤੋਂ ਦੂਜੇ ਸਥਾਨ 'ਤੇ ਭੇਜਿਆ ਜਾ ਰਿਹਾ ਹੈ। ਅੱਜ ਜਿਨ੍ਹਾਂ ਦੀ ਫਲਾਈਟ ਕੈਂਸਲ ਹੋ ਗਈ ਉਨ੍ਹਾਂ ਨੂੰ ਰਹਿਣ ਲਈ ਜਗ੍ਹਾ ਨਹੀਂ ਦਿੱਤੀ ਜਾ ਰਹੀ ਹੈ।


ਲੁਫਥਾਂਸਾ ਦੇ ਬੁਲਾਰੇ ਦਾ ਕਹਿਣਾ ਹੈ ਕਿ ਮਿਊਨਿਖ 'ਚ ਸ਼ਨੀਵਾਰ ਨੂੰ ਟਰਮੀਨਲ-2 ਬੰਦ ਹੋਣ ਕਾਰਨ ਜਹਾਜ਼ 'ਚ ਅੱਜ ਹੋਰ ਦੇਰੀ ਹੋ ਰਹੀ ਹੈ ਜਾਂ ਉਨ੍ਹਾਂ ਨੂੰ ਰੱਦ ਵੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਜਹਾਜ਼ਾਂ 'ਚ ਮੌਸਮ ਕਾਰਨ ਦੇਰੀ ਹੋਈ। ਅਸੀਂ ਉਨ੍ਹਾਂ ਦੀ ਜਾਣਕਾਰੀ ਸ਼ੇਅਰ ਕਰ ਸਕਦੇ ਹਾਂ। ਅਸੀਂ ਲੁਫਥਾਂਸਾ 'ਚ ਆਪਣੇ ਯਾਤਰੀਆਂ ਨੂੰ ਬਿਨਾਂ ਰੁਕਾਵਟ ਯਾਤਰਾ ਕਰਨ 'ਚ ਮਦਦ ਦੀ ਬਿਹਤਰ ਕੋਸ਼ਿਸ਼ ਕਰ ਰਹੇ ਹਾਂ। ਮਿਊਨਿਖ ਏਅਰਪੋਰਟ ਟਰਮੀਨਲ-2 ਨੂੰ ਸ਼ਨੀਵਾਰ ਸਵੇਰੇ ਉਸ ਵੇਲੇ ਬੰਦ ਕਰ ਦਿੱਤਾ ਗਿਆ, ਜਦ ਇਕ ਮਹਿਲਾ ਸੁਰੱਖਿਆ ਜ਼ੋਨ 'ਚ ਬਿਨਾਂ ਸਕਿਓਰਟੀ ਚੈੱਕ-ਇਨ ਅਤੇ ਏਅਰਪੋਰਟ ਕੰਟਰੋਲ 'ਤੇ ਪਹੁੰਚ ਗਈ। ਮਿਊਨਿਖ ਪੁਲਸ ਨੇ ਟਵੀਟ ਕੀਤਾ ਕਿ ਟਰਮੀਨਲ-2 ਨੂੰ ਅਣਜਾਣ ਮਹਿਲਾ ਦੀ ਭਾਲ ਲਈ ਬੰਦ ਕੀਤਾ ਗਿਆ ਹੈ। ਇਸ ਕਾਰਨ ਕਈ ਜਹਾਜ਼ਾਂ 'ਚ ਦੇਰੀ ਹੋਈ ਜਾਂ ਉਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ।


Related News