ਆਰਥਿਕਤਾ ਨੂੰ ਅੱਗੇ ਵਧਾਉਣ ਲਈ ਅਮਰੀਕਾ ਨੂੰ ਪ੍ਰਵਾਸੀਆਂ ਦੀ ਲੋੜ: ਬਿਲ ਕਲਿੰਟਨ

Thursday, Oct 17, 2024 - 04:05 PM (IST)

ਆਰਥਿਕਤਾ ਨੂੰ ਅੱਗੇ ਵਧਾਉਣ ਲਈ ਅਮਰੀਕਾ ਨੂੰ ਪ੍ਰਵਾਸੀਆਂ ਦੀ ਲੋੜ: ਬਿਲ ਕਲਿੰਟਨ

ਵਾਸ਼ਿੰਗਟਨ (ਰਾਜ ਗੋਗਨਾ)- ਆਰਥਿਕਤਾ ਨੂੰ ਵਧਾਉਣ ਅਤੇ ਅਮਰੀਕਾ ਨੂੰ ਦੇਸ਼ ਦੀ ਇਤਿਹਾਸਕ ਤੌਰ 'ਤੇ ਘੱਟ ਜਨਮ ਦਰ ਨੂੰ ਸੰਤੁਲਿਤ ਕਰਨ ਲਈ ਵਧੇਰੇ ਪ੍ਰਵਾਸੀਆਂ ਦੀ ਲੋੜ ਹੈ। ਇਸ ਗੱਲ ਦਾ ਪ੍ਰਗਟਾਵਾ ਸਾਬਕਾ ਰਾਸ਼ਟਰਪਤੀ ਬਿਲ  ਕਲਿੰਟਨ ਨੇ ਕਮਲਾ ਹੈਰਿਸ ਦੇ ਇੱਕ ਪ੍ਰਚਾਰ ਸਮਾਗਮ ਦੌਰਾਨ ਕੀਤਾ। ਕਲਿੰਟਨ ਦਾ ਕਹਿਣਾ ਹੈ ਕਿ ਜੇਕਰ ਵਿਕਾਸ ਕਰਨਾ ਹੈ, ਤਾਂ ਅਮਰੀਕਾ ਨੂੰ ਹੋਰ ਪ੍ਰਵਾਸੀਆਂ ਨੂੰ ਆਉਣ ਦੇਣਾ ਚਾਹੀਦਾ ਹੈ। ਉਹਨਾਂ 'ਤੇ ਰੋਕ ਲਾਉਣਾ, ਇਸ ਦੇਸ਼ ਦੇ ਆਰਥਿਕ ਵਿਕਾਸ ਨੂੰ ਖ਼ਤਰਾ ਹੈ। ਜਾਰਜੀਆ ਦੇ ਫੋਰਟ ਵੈਲੀ ਵਿਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਲਈ ਆਯੋਜਿਤ ਇਕ ਅਭਿਆਨ ਪ੍ਰੋਗਰਾਮ ਵਿਚ ਕਲਿੰਟਨ ਨੇ ਕਿਹਾ, "ਅਮਰੀਕਾ ਵਿੱਚ ਜਨਸੰਖਿਆ ਨੂੰ ਕਾਇਮ ਰੱਖਣ ਲਈ ਲੋੜੀਂਦੇ ਬੱਚੇ ਨਹੀਂ ਹਨ, ਇਸ ਲਈ ਸਾਨੂੰ ਕੰਮ ਕਰਨ ਲਈ ਜਾਂਚੇ-ਪਰਖੇ ਪ੍ਰਵਾਸੀਆਂ ਦੀ ਲੋੜ ਹੈ। ਸਾਡੇ ਇੱਥੇ ਪਿਛਲੇ 100 ਸਾਲਾਂ ਵਿੱਚ ਸਭ ਤੋਂ ਘੱਟ ਜਨਮ ਦਰ ਹੈ। ਅਸੀਂ ਬਦਲਣ ਦੇ ਪੱਧਰ 'ਤੇ ਨਹੀਂ ਹਾਂ, ਜਿਸਦਾ ਮਤਲਬ ਹੈ ਕਿ ਸਾਨੂੰ ਆਪਣੀ ਆਰਥਿਕਤਾ ਨੂੰ ਅੱਗੇ ਵਧਾਉਣ ਲਈ ਬਾਹਰਲੇ ਲੋਕਾਂ ਦੀ ਜ਼ਰੂਰਤ ਹੋਵੇਗੀ। 

ਇਹ ਵੀ ਪੜ੍ਹੋ: ਟਰੂਡੋ ਨੇ ਆਪਣੀਆਂ ਨਾਕਾਮੀਆਂ ਤੋਂ ਧਿਆਨ ਹਟਾਉਣ ਲਈ ‘ਰਾਸ਼ਟਰਵਾਦ-ਪ੍ਰਭੁਸੱਤਾ’ ਦੇ ਮੁੱਦੇ ਬਣਾਏ ਮੋਹਰੇ

ਯੂਐਸ ਦੀ ਜਨਮ ਦਰ 2023 ਵਿੱਚ ਇੱਕ ਇਤਿਹਾਸਕ ਹੇਠਲੇ ਪੱਧਰ ਤੱਕ ਡਿੱਗ ਗਈ। ਸੀਡੀਸੀ ਦੇ ਨੈਸ਼ਨਲ ਸੈਂਟਰ ਫਾਰ ਹੈਲਥ ਸਟੈਟਿਸਟਿਕਸ ਦੁਆਰਾ ਮੰਗਲਵਾਰ ਨੂੰ ਪ੍ਰਕਾਸ਼ਿਤ ਅੰਤਿਮ ਅੰਕੜਿਆਂ ਅਨੁਸਾਰ 2023 ਵਿੱਚ, ਅਮਰੀਕਾ ਵਿੱਚ ਜਨਮ ਦਰ ਵਿੱਚ ਪਿਛਲੇ ਸਾਲ ਨਾਲੋਂ 3 ਫੀਸਦੀ ਹੋਰ ਗਿਰਾਵਟ ਆਈ ਹੈ। ਭਾਵ 15 ਤੋਂ 44 ਸਾਲ ਦੀ ਉਮਰ ਦੀਆਂ ਹਰ 1000 ਔਰਤਾਂ ਪਿੱਛੇ ਸਿਰਫ਼ 54.5 ਬੱਚੇ ਹੀ ਪੈਦਾ ਹੋਏ ਹਨ। ਅਮਰੀਕਾ ਵਿੱਚ 2023 ਵਿੱਚ 3.6 ਮਿਲੀਅਨ ਤੋਂ ਘੱਟ ਬੱਚੇ ਪੈਦਾ ਹੋਏ, ਜੋ 2022 ਦੀ ਤੁਲਨਾ ਵਿਚ ਲਗਭਗ 68,000 ਘੱਟ ਹੈ। ਅਮਰੀਕਾ ਵਿੱਚ ਜਨਮ ਦਰ 2007 ਤੋਂ ਹਰ ਸਾਲ ਘਟ ਰਹੀ ਹੈ।

ਇਹ ਵੀ ਪੜ੍ਹੋ: ਟਰੂਡੋ ਨੇ ਭਾਰਤ 'ਤੇ ਮੁੜ ਲਾਏ ਗੰਭੀਰ ਦੋਸ਼, ਕਿਹਾ- ਖ਼ਤਰੇ 'ਚ ਕੈਨੇਡਾ ਦੀ ਪ੍ਰਭੂਸੱਤਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News