ਗਲਾਸਗੋ ਦੇ ਲਾਰਡ ਪ੍ਰੋਵੋਸਟ ਹਿੰਦੂ ਭਾਈਚਾਰੇ ਦਾ ਧੰਨਵਾਦ ਕਰਨ ਲਈ ਪਹੁੰਚੇ ਮੰਦਰ

Wednesday, Sep 29, 2021 - 05:52 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਗਲਾਸਗੋ ਸਿਟੀ ਕੌਂਸਲ ਵੱਲੋਂ ਵੱਖ-ਵੱਖ ਭਾਈਚਾਰਿਆਂ ਦੀਆਂ ਨੁਮਾਇੰਦਾ ਸੰਸਥਾਵਾਂ ਨਾਲ ਰਾਬਤਾ ਮੁਹਿੰਮ ਸਰਗਰਮੀ ਨਾਲ ਵਿੱਢੀ ਹੋਈ ਹੈ। ਇਸੇ ਲੜੀ ਤਹਿਤ ਗਲਾਸਗੋ ਦੇ ਲਾਰਡ ਪ੍ਰੋਵੋਸਟ ਫਿਲਿਪ ਬਰਾਟ ਸਕਾਟਲੈਂਡ ਦੇ ਸਭ ਤੋਂ ਵੱਡੇ ਮੰਦਰ ਹਿੰਦੂ ਮੰਦਰ ਗਲਾਸਗੋ ਵਿਖੇ ਕੋਵਿਡ ਦੇ ਬੁਰੇ ਦੌਰ ’ਚ ਨਿਭਾਏ ਸਮਾਜ ਸੇਵਾ ਦੇ ਵਡਮੁੱਲੇ ਯੋਗਦਾਨ ਦਾ ਧੰਨਵਾਦ ਕਰਨ ਲਈ ਪਹੁੰਚੇ।

PunjabKesari

ਇਸ ਸਮੇਂ ਮੰਦਰ ਕਮੇਟੀ ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਸਮੇਂ ਆਯੋਜਿਤ ਸਮਾਗਮ ਦੌਰਾਨ ਅਚਾਰੀਆ ਮੇਧਨੀਪਤੀ ਮਿਸ਼ਰ ਨੇ ਲਾਰਡ ਪ੍ਰੋਵੋਸਟ ਦਾ ਹਿੰਦੂ ਰਹੁ-ਰੀਤਾਂ ਅਨੁਸਾਰ ਸਵਾਗਤ ਕੀਤਾ।

PunjabKesari

ਡਾਕਟਰ ਮ੍ਰਿਦੁਲਾ ਚੱਕਰਬਰਤੀ ਵੱਲੋਂ ਮੰਦਰ ਦੀ ਸਥਾਪਨਾ ਸਮੇਂ ਤੋਂ ਹੁਣ ਤੱਕ ਦੇ ਸਫ਼ਰ ਦੀ ਸੰਖੇਪ ਜਾਣ-ਪਛਾਣ ਕਰਵਾਉਣ ਦੇ ਨਾਲ-ਨਾਲ ਮੰਦਰ ਕਮੇਟੀ ਵੱਲੋਂ ਕੋਵਿਡ ਦੇ ਦੌਰ ’ਚ ਕੀਤੇ ਸਮਾਜਸੇਵੀ ਕਾਰਜਾਂ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ। ਲਾਰਡ ਪ੍ਰੋਵੋਸਟ ਨੇ ਇਸ ਸਮੇਂ ਹੋਏ ਪੂਜਾ ਸਮਾਗਮਾਂ ਅਤੇ ਆਰਤੀ ’ਚ ਵੀ ਸ਼ਮੂਲੀਅਤ ਕੀਤੀ। ਉਨ੍ਹਾਂ ਦੀ ਆਮਦ ’ਤੇ ਮੰਦਰ ਕਮੇਟੀ ਵੱਲੋਂ ਤਿਆਰ ਕੀਤਾ ਵਿਸ਼ੇਸ਼ ਭੋਜ ਮਹਿਮਾਨਾਂ ਦੇ ਨਾਲ-ਨਾਲ ਸੰਗਤ ਨੇ ਵੀ ਰਲ ਕੇ ਛਕਿਆ।

PunjabKesari

ਮੰਦਰ ਕਮੇਟੀ ਵੱਲੋਂ ਲਾਰਡ ਪ੍ਰੋਵੋਸਟ ਤੇ ਉਨ੍ਹਾਂ ਨਾਲ ਆਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।


Manoj

Content Editor

Related News