ਲੰਡਨ ਦੌਰੇ ਦੌਰਾਨ ਮੋਦੀ ਨੇ ਟਵਿਟਰ ''ਤੇ ''ਰਮਤਾ ਰਾਮ ਅਕੇਲਾ'' ਕਵਿਤਾ ਕੀਤੀ ਸ਼ੇਅਰ

04/19/2018 5:26:36 PM

ਲੰਡਨ(ਬਿਊਰੋ)—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਲੰਡਨ ਵਿਚ 'ਭਾਰਤ ਕੀ ਬਾਤ ਸਬ ਕੇ ਸਾਥ' ਪ੍ਰੋਗਰਾਮ ਜ਼ਰੀਏ ਦੁਨੀਆ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਕਵੀ ਅਤੇ ਲੇਖਕ ਪ੍ਰਸੂਨ ਜੋਸ਼ੀ ਨਾਲ ਗੱਲਬਾਤ ਦੌਰਾਨ ਪੀ. ਐਮ ਮੋਦੀ ਨੇ ਕਈ ਮੁੱਦਿਆਂ 'ਤੇ ਗੱਲਬਾਤ ਕੀਤੀ। ਗੱਲਬਾਤ ਦੌਰਾਨ ਹੀ ਪ੍ਰਧਾਨ ਮੰਤਰੀ ਨੇ ਆਪਣੀ ਇਕ ਕਵਿਤਾ 'ਰਮਤਾ ਰਾਮ ਅਕੇਲਾ' ਵੀ ਸੁਣਾਈ। ਹੁਣ ਪ੍ਰਧਾਨ ਮੰਤਰੀ ਨੇ ਆਪਣੀ ਇਸ ਕਵਿਤਾ ਨੂੰ ਸੋਸ਼ਲ ਮੀਡੀਆ 'ਤੇ ਪਾਇਆ ਹੈ।
ਵੀਰਵਾਰ ਨੂੰ ਪੀ.ਐਮ ਨੇ ਟਵਿਟਰ 'ਤੇ ਇਸ ਕਵਿਤਾ ਨੂੰ ਸ਼ੇਅਰ ਕੀਤਾ। ਪ੍ਰਧਾਨ ਮੰਤਰੀ ਦੀ ਇਹ ਕਵਿਤਾ ਗੁਜਰਾਤੀ ਵਿਚ ਲਿਖੀ ਹੋਈ ਹੈ। ਦੱਸਣਯੋਗ ਹੈ ਕਿ ਪ੍ਰੋਗਰਾਮ ਦੌਰਾਨ ਹੀ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਅਜੇ ਉਨ੍ਹਾਂ ਨੂੰ ਇਹ ਕਵਿਤਾ ਯਾਦ ਨਹੀਂ ਹੈ ਪਰ ਉਹ ਸੋਸ਼ਲ ਮੀਡੀਆ 'ਤੇ ਇਸ ਨੂੰ ਸ਼ੇਅਰ ਕਰਨਗੇ।


ਦਰਅਸਲ ਪ੍ਰਸੂਨ ਜੋਸ਼ੀ ਨੇ ਪੀ. ਐਮ ਨਰਿੰਦਰ ਮੋਦੀ ਤੋਂ ਉਨ੍ਹਾਂ ਦੇ ਫਕੀਰੀਪਨ ਦੇ ਮੁੱਦੇ 'ਤੇ ਸਵਾਲ ਪੁੱਛਿਆ ਸੀ, ਜਿਸ 'ਤੇ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਆਪਣੇ ਬਿਤਾਏ ਹੋਏ ਸਮੇਂ ਦੇ ਬਾਰੇ ਵਿਚ ਵਰਣਨ ਕੀਤਾ ਸੀ। ਮੋਦੀ ਨੇ ਉਸ ਦੌਰਾਨ ਕਿਹਾ ਸੀ ਕਿ ਫਕੀਰ ਵਰਗੇ ਸ਼ਬਦ ਦਾ ਇਸਤੇਮਾਲ ਕਰਨਾ ਵੱਡੀ ਗੱਲ ਹੈ, ਮੈਂ ਤਾਂ ਅਜਿਹੇ ਹਾਲਾਤ ਵਿਚ ਪਲਿਆ ਹਾਂ ਕਿ ਮੇਰੇ 'ਤੇ ਕਿਸੇ ਚੀਜ਼ ਦਾ ਅਸਰ ਨਹੀਂ ਹੁੰਦਾ ਹੈ। ਤੁਹਾਨੂੰ ਦੱਸ ਦਈਏ ਕਿ ਪ੍ਰਸੂਨ ਜੋਸ਼ੀ ਨੇ ਵੀ ਗੱਲਬਾਤ ਦੌਰਾਨ ਪੀ.ਐਮ ਮੋਦੀ ਲਈ ਕਵਿਤਾਵਾਂ ਪੜ੍ਹੀਆਂ, ਜਿਸ ਤੋਂ ਬਾਅਦ ਮੋਦੀ ਨੇ ਪ੍ਰਸੂਨ ਜੋਸ਼ੀ ਨੂੰ ਕਵੀਰਾਜ ਦੱਸਿਆ।


Related News